ਬਰਨਾਲਾ, 10 ਫਰਵਰੀ ਗੁਰਭਿੰਦਰ
ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ. ਪੀ.ਐੱਸ. ਕਾਲੇਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਇੰਚਾਰਜ਼ ਜ਼ਿਲ੍ਹਾ ਅਤੇ ਸੈਸ਼ਨਜ ਜੱਜ, ਬਰਨਾਲਾ ਦੀ ਪ੍ਰਧਾਨਗੀ ਹੇਠ ਅੱਜ 10 ਫਰਵਰੀ2018 ਨੂੰ ਜਿਲ੍ਹਾ ਕੋਰਟ ਕੰਪਲੈਕਸ, ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।
ਇਸ ਲੋਕ ਅਦਾਲਤ ਵਿੱਚ ਵੱਖ-ਵੱਖ ਕੈਟੇਗਰੀਆਂ ਨਾਲ ਸਬੰਧਿਤ ਕੇਸ ਜਿਵੇਂ ਕ੍ਰਿਮੀਨਲ ਕੰਪਾਊਂਡੇਬਲ ਕੇਸ, 138 ਐਨ.ਆਈ.ਐਕਟ, ਘਰੇਲੂ ਝਗੜੇ, ਟ੍ਰੈਫਿਕ ਚਲਾਨ, ਰੈਵਨਿਊ ਕੇਸ, ਮੋਟਰ ਵਹੀਕਲ, ਬੈਂਕ ਰਿਕਵਰੀ, ਪਾਣੀ ਅਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਆਦਿ ਕੇਸਾਂ ਨੂੰ ਨਿਪਟਾਉਣ ਲਈ ਮਾਨਯੋਗ ਇੰਚਾਰਜ ਜਿਲ੍ਹਾ ਅਤੇ ਸੈਸ਼ਨਜ ਜੱਜ ਸ. ਅਜੈਬ ਸਿੰਘ, ਜਿਲ੍ਹਾ ਜੱਜ ਫੈਮਿਲੀ ਕੋਰਟ ਸ੍ਰੀ ਬੀ.ਐੱਸ.ਸਰਾਂ, ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ ਜੱਜ ਜਰਨੈਲ ਸਿੰਘ,ਏ.ਸੀ.ਜੇ.ਐੱਮ. ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਜੇ.ਐੱਮ.ਆਈ.ਸੀ. ਦੇ 4 ਬੈੱਚਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਬੈੱਚਾਂ ਦੁਆਰਾ ਉਪਰੋਕਤ ਕੈਟੇਗਰੀਆਂ ਨਾਲ ਸਬੰਧਿਤ 2071 ਕੇਸ ਲਗਾਏ ਗਏ ਅਤੇ 814 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 1,60,72,993/- ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੀ, ਉੱਥੇ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਈ। ਉਨ੍ਹਾਂ ਨੇ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਕੌਮੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿੱਥੇ ਕੇਸਾਂ ਦਾ ਨਿਪਟਾਰਾ ਦੋਵੇ ਪਾਰਟੀਆ ਦੇ ਆਪਸੀ ਸਮਝੌਤੇ ਰਾਹੀਂ ਕਰਵਾਇਆ ਜਾਂਦਾ ਹੈ ਅਤੇ ਕੋਰਟ ਫੀਸ ਵੀ ਵਾਪਿਸ ਹੋ ਜਾਂਦੀ ਹੈ।