ਭਵਾਨੀਗੜ੍ਹ, 11 ਫਰਵਰੀ-ਅੱਜ ਇੱਥੇ ਵਿਸ਼ਵਕਰਮਾਂ ਮੰਦਰ ਵਿਖੇ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਰਾਮਗੜੀਆ ਭਾਈਚਾਰੇ ਨੇ ਤਕਨੀਕੀ ਕਿਰਤ ਕਰਕੇ ਦੇਸ ਅਤੇ ਪੰਜਾਬ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ, ਪਰ ਸਰਕਾਰਾਂ ਦੀਆਂ ਬੇਰੁਖੀਆਂ ਕਾਰਨ ਰਾਮਗੜੀਆ ਭਾਈਚਾਰੇ ਦਾ ਕਾਰੋਬਾਰ ਵੀ ਅੱਜ ਸੰਕਟ ਵਿੱਚ ਆ ਚੁੱਕਿਆ ਹੈ | ਪੰਜਾਬ ਅੰਦਰ ਰੁਜਗਾਰ ਦੇ ਵਸੀਲੇ ਪੈਦਾ ਨਾ ਕਰਨ ਦੇ ਗੰਭੀਰ ਨਤੀਜੇ ਸਾਹਮਣੇ ਆ ਰਹੇ ਹਨ, ਕਿਉਾਕਿ ਬਹੁ ਗਿਣਤੀ ਨੌਜਵਾਨ ਵਿਦੇਸ਼ਾਂ ਵਿੱਚ ਰੁਜਗਾਰ ਦੀ ਭਾਲ ਲਈ ਦੇਸ਼ ਛੱਡਕੇ ਜਾਣ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਨੇ ਮੰਦਿਰ ਦੇ ਸ਼ੈਡ ਬਣਾਉਣ ‘ਤੇ ਖਰਚ ਹੋਣ ਵਾਲੇ ਸਾਰੇ ਪੈਸੇ ਆਪਣੇ ਕੋਟੇ ਵਿੱਚੋ ਭੇਜਣ ਦਾ ਐਲਾਨ ਵੀ ਕੀਤਾ | ਇਸ ਮੌਕੇ ਸੁਰਜੀਤ ਸਿੰਘ ਧੀਮਾਨ ਵਿਧਾਇਕ ਅਮਰਗੜ੍ਹ, ਦਿਨੇਸ ਬਾਾਸਲ, ਐਮ ਪੀ ਸਿੰਘ ਗੁਰਾਇਆ, ਪ੍ਰਧਾਨ ਓਬੀਸੀ ਪੰਜਾਬ, ਮਾਤਾ ਰਾਮ ਧੀਮਾਨ ਸੂਬਾ ਪ੍ਰਧਾਨ ਰਾਮਗੜ੍ਹੀਆ ਮੰਚ, ਸਤਵੰਤ ਸਿੰਘ ਖਰੇ, ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮੁੰਦੜ, ਰਿੰਕੂ, ਜੱਜ, ਰਾਜੂ, ਬਲਵਿੰਦਰ ਸਿੰਘ ਸੱਗੂ, ਦਰਸਨ ਸਿੰਘ ਦੇਵਾ, ਬਘੇਲ ਸਿੰਘ ਦੇਵਾ, ਹਰਦੀਪ ਸਿੰਘ ਅਤੇ ਗੁਰਚਰਨ ਸਿੰਘ ਮਣਕੂ ਨੇ ਵੀ ਵਿਚਾਰ ਸਾਾਝੇ ਕੀਤੇ