ਸ਼ੇਰਪੁਰ
ਸਰਕਾਰੀ ਹਾਈ ਸਕੂਲ ਮਾਹਮਦਪੁਰ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ
ਚਲਾਈ ਜਾ ਰਹੀ ” ਪੰਛੀ ਪਿਆਰੇ ” ਮੁਹਿੰਮ ਤਹਿਤ ਵਾਤਾਵਰਣ ਨੂੰ ਬਚਾਉਣ ਦੇ ਲਈ ਸਕੂਲ ਮੁਖੀ
ਜਰਨੈਲ ਸਿੰਘ ਦੀ ਅਗਵਾਈ ਹੇਠ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਨੂੰ ਸੰਬੋਧਨ
ਕਰਦਿਆਂ ਵਣ ਰੇਂਜ ਅਫ਼ਸਰ ਮਲੇਰਕੋਟਲਾ ਸ੍ਰੀ ਛੱਜੂ ਰਾਮ ਸੰਜਰ ਨੇ ਕਿਹਾ, ਕਿ ਅੱਜ ਵਾਤਾਵਰਨ
ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਸ ਲਈ ਵੱਧ ਤੋਂ ਵੱਧ ਦਰੱਖਤ ਲਗਾ ਕੇ ਉਨ੍ਹਾਂ ਨੂੰ ਪਾਲਣਾ
ਸਾਡੀ ਪਹਿਲੀ ਲੋੜ ਬਣ ਗਿਆ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵਾਤਾਵਰਣ ਇੰਨਾ
ਗੰਧਲਾ ਹੋ ਜਾਵੇਗਾ ਕਿ ਸਾਡਾ ਰਹਿਣਾ ਵੀ ਮੁਸ਼ਕਿਲ ਹੋ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ
ਵੀਰ ਮਨਪ੍ਰੀਤ ਸਿੰਘ ਅਲੀਪੁਰ ਨੇ ਕਿਹਾ ਕਿ ਅੱਜ ਮਨੁੱਖ ਸਾਹਮਣੇ ਸਭ ਤੋਂ ਵੱਡੀ ਚੁਣੌਤੀ ‘
ਰੁੱਖ ,ਧਰਤੀ ਤੇ ਪਾਣੀ ਨੂੰ ਬਚਾਉਣਾ ਹੈ ਇਸ ਲਈ ਸਾਡੇ ਵਿਦਿਆਰਥੀ ਵਰਗ ਦਾ ਜਾਗਰੂਕ ਹੋਣਾ
ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਕੁਦਰਤ ਦੇ ਕਣ ਕਣ ਵਿੱਚ ਰੱਬ ਵੱਸਦਾ ਹੈ ਇਸ ਲਈ
ਕੁਦਰਤ ਨੂੰ ਪਿਆਰ ਤੇ ਸੰਭਾਲ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁਹਿੰਮ
ਦੇ ਸੰਚਾਲਕ ਰਾਜੇਸ਼ ਰਿਖੀ ਨੇ ਕਿਹਾ ਕਿ ਹਰ ਵਿਦਿਆਰਥੀ ਆਪਣੇ ਜਨਮ ਦਿਨ ਤੇ ਇਕ ਰੁੱਖ ਲਗਾ ਕੇ
ਉਸ ਨੂੰ ਪਾਲਣ ਦੀ ਜ਼ਿੰਮੇਵਾਰੀ ਜ਼ਰੂਰ ਨਿਭਾਵੇ ਅਤੇ ਪੰਛੀਆਂ ਨੂੰ ਬਿਨਾਂ ਨੁਕਸਾਨ ਪਹੁੰਚਾਏ
ਉਨ੍ਹਾਂ ਨਾਲ ਪ੍ਰੇਮ ਭਾਵਨਾ ਰੱਖੇ । ਇਸ ਮੌਕੇ ਮੁਹਿੰਮ ਦੇ ਸੰਚਾਲਕ ਜਗਜੀਤਪਾਲ ਸਿੰਘ ਘਨੌਰੀ
ਨੇ ਸਕੂਲ ਨੂੰ ਆਪਣੇ ਵੱਲੋਂ ਫੁੱਲਾਂ ਵਾਲੇ ਤੇ ਛਾਂ ਵਾਲੇ ਪੌਦੇ ਦਾਨ ਕੀਤੇ ਅਤੇ ਸਕੂਲ ਦੇ
ਸਮੂੰਹ ਵਿਦਿਆਰਥੀਆਂ ਨੇ ਦਰੱਖਤ ਲਗਾਉਣ ਦਾ ਅਹਿਦ ਲਿਆ । ਇਸ ਸਮਾਗਮ ਨੂੰ ਵੀਰ ਮਨਪ੍ਰੀਤ ਸਿੰਘ
ਅਲੀਪੁਰ, ਰੇਂਜ ਅਫ਼ਸਰ ਮਲੇਰਕੋਟਲਾ ਸ੍ਰੀ ਸੱਜੂ ਰਾਮ ਸੰਜਰ , ਹੈੱਡਮਾਸਟਰ ਜਰਨੈਲ ਸਿੰਘ ,
ਸੰਚਾਲਕ ਰਾਜੇਸ਼ ਰਿਖੀ, ਜਗਜੀਤਪਾਲ ਸਿੰਘ ਘਨੌਰੀ , ਮਹਿੰਦਰ ਪ੍ਰਤਾਪ ਐੱਮਪੀ , ਅਜਾਨ ਮੁਹੰਮਦ
ਸਮੇਤ ਕਈਆਂ ਨੇ ਸੰਬੋਧਨ ਕੀਤਾ ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।