ਜਿਸ ਦਿਨ ਦਾ ਕਨੇਡਾ ਦੇ ਪ੍ਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਸਦੇ ਮੰਤਰੀਆਂ ਦਾ ਪੰਜਾਬ, ਭਾਰਤ ਆਉਂਣ ਦਾ ਭਾਰਤੀ ਮੀਡੀਆ ਨੇ ਸੁਣਿਆ ਹੈ | ਉਸ ਦਿਨ ਤੋਂ ਹੀ ਮੋਦੀ ਸਰਕਾਰ ਅਤੇ ਉਸਦਾ ਗੋਦ ਲਿਆ ਮੀਡੀਆ ਪੱਬਾ ਭਾਰ ਹੋਇਆ ਫਿਰਦਾ ਹੈ | ਟਰੂਡੋ ਦੀ ਸੰਭਾਵੀ ਭਾਰਤ ਫੇਰੀ ਪੰਜਾਬ ਆਉਂਣ ਅਤੇ ਸ਼ੀ੍ ਦਰਬਾਰ ਸਾਹਿਬ ਅੰਮਿ੍ਤਸਰ ਵਿੱਖੇ ਦਰਸ਼ਸ਼ਨ ਕਰਨਾ ਤਿਅ ਹੈ | ਭਾਰਤੀ ਮੀਡੀਆ ਨੇ ਆਪਣੀ ਪੁਰਾਣੀ ਕਵਾਇਦ ਤੇ ਚੱਲਦਿਆ ਇੱਕ ਵਾਰ ਫੇਰ ਖ਼ਾਲਿਸਤਾਨ ਦਾ ਨਾਮ ਗੂੰਜਣ ਲਾ ਦਿੱਤਾ ਹੈ | ਭਾਰਤੀ ਮੀਡੀਆ, ਦਿੱਤੀ ਟੱਕ ਖ਼ਾਲਿਸਤਾਨ, ਖ਼ਾਲਿਸਤਾਨ ਕੂਕੀ ਜਾ ਰਿਹਾ ਹੈ | ਕਨੇਡਾ ਦੇ ਪ੍ਧਾਨ ਮੰਤਰੀ ਅਤੇ ਉਸਦੀ ਸਰਕਾਰ ਨੂੰ ਖ਼ਾਲਿਸਤਾਨ ਪੱਖੀ ਦੱਸਿਆ ਜਾ ਰਿਹਾ ਹੈ | ਸਾਨੂੰ ਇਸ ਗੱਲ ਦਾ ਦੁੱਖ ਤਾਂ ਹੈ, ਪਰ ਅ&ਸੋਸ ਨਹੀਂ ਕਿ ਭਾਰਤੀ ਮੀਡੀਆ ਇਹ ਸਭ ਕੁੱਝ ਕਿਉਂ ਕਰ ਰਿਹਾ ਹੈ | ਪ੍ਤੱਖ ਨੂੰ ਪ੍ਮਾਣ ਦੀ ਜ਼ਰੂਰਤ ਨਹੀਂ ਹੁੰਦੀ, ਭਾਰਤੀ ਹਿੰਦੂਤਵੀ ਤਾਕਤਾਂ ਦਾ ਸਾਰਾ ਜੋਰ ਸਿੱਖ ਕੌਮ ਨੂੰ ਬਦਨਾਮ ਕਰਨ ਉੱਤੇ ਲੱਗਾ ਹੋਇਆ ਹੈ | ਜਿਸ ਦਾ ਵੱਡਾ ਕਾਰਨ ਵਿਦੇਸ਼ਾ ਵਿੱਚ ਸਿੱਖਾਂ ਦੀ ਚੱੜਦੀ ਕਲਾ ਹੈ | ਜਿਸ ਤੋਂ ਹਿੰਦੂਤਵੀ ਤਾਕਤਾਂ ਡਾਡੀਆਂ ਔਖੀਆਂ ਅਤੇ ਢਿੱਡੋਂ ਸੜ ਕਿ ਸਵਾਹ ਹੋਈਆਂ ਪਈਆਂ ਹਨ | ਜਿਹੜੀ ਰੱਟ ਭਾਰਤੀ ਮੀਡੀਆ ਨੇ ਹੁੱਣ ਲਾਈ ਹੈ, ਇਹੋ ਹੀ ਰੱਟ ਪਿਛਲੇ ਕਾਨੇਡੀਅਨ ਪ੍ਧਾਨ ਮੰਤਰੀ ਸਟੀਫਨ ਹਾਰਪਰ ਦੀ ਭਾਰਤ ਫੇਰੀ ਸਮੇਂ ਵੀ ਲਾਈ ਸੀ, ਕਿ ਕਨੇਡਾ ਵਿੱਚ ਖ਼ਾਲਿਸਤਾਨ ਪੱਖੀ ਸਰਗਰਮੀਆਂ ਚੱਲਦੀਆਂ ਹਨ, ਤੁਸੀਂ ਇਸ ਬਾਰੇ ਭਾਰਤੀ ਮੀਡੀਆ ਵਿੱਚ ਖੁੱਲ ਕਿ ਦੱਸੋ ਅਜਿਹਾ ਦਬਾਅ ਲੱਗਾਤਾਰ ਭਾਰਤੀ ਮੀਡੀਆ ਵੱਲੋਂ ਹਾਰਪਰ ਉਪਰ ਬਣਾਇਆ ਗਿਆ ਸੀ | ਹਾਰਪਰ ਨੇ ਆਪਣੀ ਫੇਰੀ ਦੇ ਅੰਤਲੇ ਪੜਾਅ ਬੰਗਲੌਰ ਵਿਖੇ ਮੀਡੀਆ ਨੂੰ ਇਹ ਸਾਫ ਕਹਿ ਦਿੱਤਾ ਸੀ ਕਿ ਕਨੇਡਾ ਇੱਕ ਅਜ਼ਾਦ ਮੁਲਖ ਹੈ, ਉਹਥੇ ਹਰ ਇੱਕ ਵਿਆਕਤੀ ਨੂੰ ਆਪਣੇ ਵਿਚਾਰ ਪ੍ਗਟ ਕਰਨ ਦੀ ਖੁੱਲ ਹੈ, ਇਹ ਸੁੱਣ ਕਿ ਫਿਰ ਭਾਰਤੀ ਮੀਡੀਆ ਦੇ ਕਲੇਜੇ ਠੰਡ ਪਈ ਸੀ |
ਭਾਰਤ ਸਰਕਾਰ ਤਾਂ ਸ਼ੁਰੂ ਤੋਂ ਸਿੱਖਾਂ ਦੇ ਉਲਟ ਚੱਲਦੀ ਆ ਰਹੀ ਹੈ, ਪਰ ਪੰਜਾਬ ਦੇ ਸਿੱਖਾਂ ਨੇ ਚੁੱਣੀ ਕੈਪਟਨ ਦੀ ਸਰਕਾਰ ਭਾਰਤੀ ਤਾਕਤਾਂ ਦੀ ਹੱਥ ਠੋਕੀ ਬਣ ਕਿ ਪ੍ਵਾਸੀ ਸਿੱਖਾਂ ਦਾ ਵਿਰੋਧ ਕਰ ਰਹੀ ਹੈ, ਆਖਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਢਿੱਡੋਂ ਜੰਮਿਆਂ ਨਾਲ ਕਿਹੜੀ ਦੁਸ਼ਮਨੀ ਹੈ | ਇਹ ਕੈਪਟਨ ਸਾਬ੍ਹ ਦੀ ਤਰਤੀਪ ਵਾਰ ਗੱਲਤੀ ਹੈ, ਪਿਛਲੇ ਵੱਰੇ੍ਹ ਕਨੇਡਾ ਦੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਮੌਕੇ ਵੀ ਕੈਪਟਨ ਨੇ ਹਰਜੀਤ ਸਿੰਘ ਸੱਜਣ ਨੂੰ ਮਿਲਣੋ ਇਨਕਾਰ ਕਰ ਦਿੱਤਾ ਸੀ | ਪਰ ਪੰਜਾਬ ਦੇ ਲੋਕਾਂ ਨੇ ਸਰਕਾਰ ਦੀ ਰਤੀ ਭਰ ਵੀ ਪ੍ਵਾਹ ਨਹੀਂ ਸੀ ਕੀਤੀ ਸ਼ਾਇਦ ਉੱਨ੍ਹਾ ਸਤਿਕਾਰ ਕੈਪਟਨ, ਸੱਜਣ ਦਾ ਨਾ ਕਰ ਸੱਕਦਾ ਜਿਨ੍ਹਾ ਪੰਜਾਬ ਦੇ ਲੋਕਾਂ ਨੇ ਸੱਜਣ ਨੂੰ ਅੱਖਾਂ ਦੀ ਪੱਲਕਾ ਉਪਰ ਬੈਠਾਇਆ ਸੀ, ਸੱਜਣ ਨੂੰ ਸਿਰਫ ਇੱਕ ਨਜਰ ਤੱਕਣ ਲਈ ਸਿੱਖ ਉਤਾਵਲੇ ਸਨ | ਕੈਪਟਨ ਦਾ ਵਿਰੋਧ ਜਿਤਾਉਂਣ ਦਾ ਮੁੱਖ ਕਾਰਨ ਕਨੇਡਾ ਵਿੱਚ ਕੈਪਟਨ ਦੀਆਂ ਸਿਆਸੀ ਰੈਲੀਆਂ ਨਾ ਹੋਣਾ ਦੇਣਾ ਮੰਨਿਆ ਜਾਂਦਾ ਸੀ, ਕੈਪਟਨ ਦਾ ਸੱਜਣ ਨੂੰ ਨਾ ਮਿਲਣ ਕਰਕੇ ਪੰਜਾਬ ਅਤੇ ਦੇਸ਼ ਵਿਦੇਸ਼ਾਂ ਵਿੱਚ ਕੈਪਟਨ ਸਰਕਾਰ ਦੀ ਚੰਗੀ ਥੂਹ ਥੂਹ ਹੋਈ ਸੀ | ਪਰ ਕੈਪਟਨ ਨੂੰ ਭੁਲਣਾ ਨਹੀਂ ਚਾਹੀਦਾ ਕਿ ਕਨੇਡਾ ਵਿੱਚ ਸਿੱਖਾਂ ਦੀ ਗਿਣਤੀ ਵੀਹ ਲੱਖ ਦੇ ਕਰੀਬ ਹੈ | ਕਨੇਡਾ ਸਰਕਾਰ ਵਿੱਚ ਸਿੱਖ ਪੰਜਾਬੀਆਂ ਦੀ ਭਾਈਵਾਲੀ ਅਤੇ ਚੰਗਾ ਦੱਬ ਦਬਾ ਹੈ, ਕੈਪਟਨ ਅਮਰਿੰਦਰ ਸਿੰਘ ਆਪਣੇ ਅੜੀਅਲ ਵਤੀਰੇ ਤੰਗਦਿੱਲੀ ਕਰਕੇ ਪ੍ਵਾਸੀ ਸਿੱੱਖਾਂ ਦਾ ਪਿਛਲੀ ਵਾਰ ਨਾਲੋਂ ਇਸ ਵਾਰ ਵਧੇਰੇ ਗੁੱਸੇ ਦਾ ਸ਼ਿਕਾਰ ਹੋ ਸਕਦਾ ਹੈ |
ਜੇਕਰ ਪੰਜਾਬ ਸਰਕਾਰ ਦੀ ਕਨੇਡਾ ਦੀ ਸਾਮੁੱਚੀ ਟੀਮ ਦੇ ਵਿਰੋਧ ਦੀ ਜ਼ਮੀਨੀ ਹਕੀਕਤ ਵੱਲ ਝਾਤ ਮਾਰੀਏ ਤਾਂ ਇਹ ਸਾ& ਹੁੰਦਾ ਹੈ ਕਿ ਸਿੱਖ ਇੱਕ ਵੱਖਰੀ ਬੱਫਰ ਸਟੇਟ ਦੀ ਮੰਗ ਕਰਦਾ ਹੈ | ਇਸ ਗੱਲ ਵਿੱਚ ਕੋਈ ਰੌਲਾ ਨਹੀਂ, ਪੰਜਾਬ ਵਿੱਚ ਚਲੋਂ ਮੰਨਦੇ ਹਾਂ ਕਿ ਸਿੱਖ ਗਿਣਤੀ ਮੁਕਾਬਲੇ ਇਸ ਮੰਗ ਵੱਲ ਬਹੁਤ ਘੱਟ ਹਨ, ਜਿਹੜੇ ਸ਼ਘੰਰਸ਼ ਦੇ ਰਾਹ ਪਏ ਹਨ | ਪਰ ਪੰਜਾਬ ਨਾਲੋਂ ਬਾਹਰਲੇ ਸਿੱਖ ਆਪਣੇ ਹੱਕਾਂ ਪ੍ਤੀ ਜਿਆਦਾ ਜਾਗਰੂਕ ਹਨ | ਪਰ ਬੀਤੇ ਵਰੇ੍ਹ ਹੋਈ ਪੰਜਾਬ ਵਿਧਾਨ ਸਭਾ ਦੀ ਚੋਣ ਵਿੱਚ ਸਿੱਖ ਕੌਮ ਨੇ ਡੱਟ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੱਤਾ ਸੀ | ਕਿਉਂਕਿ ਕੈਪਟਨ ਨੂੰ ਸਿੱਖ ਕੌਮ ਬਾਦਲਾ ਨਾਲੋਂ ਚੰਗਾ ਸਿੱਖ ਮੰਨਦੀ ਹੈ | ਭਾਂਵੇ ਸਾਕਾ ਨੀਲਾ ਤਾਰਾ ਵੇਲੇ ਕੈਪਟਨ ਦਾ ਲੋਕ ਸਭਾ ਤੋਂ ਅਸਤੀਫਾ ਹੋਵੇ ਜਾਂ ਫਿਰ ਪੰਜਾਬ ਦੇ ਪਾਣੀਆਂ ਦਾ ਮਸਲਾਂ, ਪਿਛਲੇ ਦਸ ਸਾਲ ਸਤਾ ਵਿੱਚ ਰਹੇ ਬਾਦਲ ਧੱੜ੍ਹੇ ਨਾਲੋਂ ਕੈਪਟਨ ਦੀ ਸਰਦਾਰੀ ਪੰਜਾਬ ਦੇ ਸਿੱਖਾ ਉੱਤੇ ਕਾਇਮ ਸੀ, ਤਾਂ ਹੀ ਪੰਜਾਬ ਦੇ ਸਿੱਖਾਂ ਨੇ ਕੈਪਟਨ ਨੂੰ ਦੋਬਾਰਾ ਮੁੱਖ ਮੰਤਰੀ ਚੁਣਿਆ | ਇੱਕ ਗੁਜਰਿਆ ਸਮਾਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਖ਼ਾਲਿਸਤਾਨ ਦੀਆਂ ਸਟੇਜਾ ਉਪਰੋਂ ਆਪ ਸਪੀਜਾ ਕਰਦੇ ਸਨ | ਪਰ ਸਮੇਂ ਦੇ ਕਰਵਟ ਲਈ ਕੈਪਟਨ ਸਾਹਬ ਇੱਕ ਵਾਰ ਫਿਰ ਗਾਂਧੀ ਪਰਿਵਾਰ ਦੀ ਅਧੀਨਗੀ ਕਬੂਲ ਗਏ ਚਲੋਂ ਇਹ ਸਿਆਸੀਆਂ ਦੇ ਰੰਗ ਤਮਾਸ਼ੇ ਹੁੰਦੇ ਹਨ | ਇਸ ਵਾਰ ਪੰਜਾਬ ਦੀਆਂ ਵੋਟਾਂ ਵੇਲੇ ਸਾਡਾ ਵਿਦੇਸ਼ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਨੇ ਬੇਧੱੜਕ ਹੋ ਕਿ ਆਂਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ | ਏਥੇ ਇੱਕ ਗੱਲ ਕੈਪਟਨ ਸਾਹਬ ਨੂੰ ਸੋਚਣੀ ਤਾਂ ਬਣਦੀ ਹੈ ਕਿ ਆਂਮ ਆਦਮੀ ਪਾਰਟੀ ਖ਼ਾਲਿਸਤਾਨ ਪੱਖੀ ਹੈ? (ਨਹੀਂ) ਉਹ ਵੀ ਇੱਕ ਤੁਹਾਡੇ ਵਾਂਗੂੰ ਰਾਸ਼ਟਰ ਵਾਦ ਤਲਵੇ ਚੱਟਣ ਵਾਲੀ ਹੀ ਪਾਰਟੀ ਹੀ ਹੈ | ਭਾਵੇਂ ਪੰਜਾਬ ਅੰਦਰ ਖ਼ਾਲਿਸਤਾਨ ਲਈ ਸ਼ਘੰਰਸ਼ਸ਼ੀਲ ਜੱਥੇਬੰਦੀਆਂ ਨੇ ਵਿਦੇਸ਼ੀ ਸਿੱਖਾਂ ਤੱਕ ਪਹੁੰਚ ਕੀਤੀ ਸੀ ਕਿ ਹਮਾਇਤ ਸਾਨੂੰ ਦਿਉ ਪਰ ਨਹੀਂ ਵਿਦੇਸ਼ੀ ਸਿੱਖਾ ਨੇ ਹਮਾਇਤ ਆਂਮ ਨੂੰ ਹੀ ਦਿੱਤੀ ਸੀ ਅਤੇ ਤੁਹਾਡੀ ਵਿਦੇਸ਼ ਆਂਮਦ ਤੇ ਰੌਲਾ ਰੱਪਾ ਵੀ ਹੋਇਆ ਸੀ, ਤੁਹਾਨੰੂ ਸਿਰਫ ਇਹੋ ਗੱਲ ਹੀ ਚੂੰਡੀਆਂ ਵੱਡ ਵੱਡ ਖਾਂਦੀਆਂ ਹਨ | ਕੈਪਟਨ ਸਾਹਬ ਨੇ ਜਿਹੜਾ ਬਿਆਨ ਕਨੇਡਾ ਦੇ ਪ੍ਧਾਨ ਮੰਤਰੀ ਸਾਬ੍ਹ ਦੀ ਪੰਜਾਬ ਆਂਮਦ ਤੇ ਦਿੱਤਾ ਹੈ ਕਿ ਮੈਂ ਸਿਰਫ ਪ੍ਧਾਨ ਮੰਤਰੀ ਨੂੰ ਹੀ ਮਿਲੂਗਾਂ ਅਤੇ ਬਾਕੀ ਸਿੱਖ ਮੰਤਰੀਆਂ ਨੂੰ ਨਹੀਂ, ਉਹ ਬੇਹੱਧ ਨਿੰਦਣ ਯੋਗ ਹੈ | ਸਿੱਖ ਕੌਮ ਦੇ ਅੰਦਰ ਇਸ ਗੱਲ ਦਾ ਕੈਪਟਨ ਪ੍ਤੀ ਬੇ-ਹਤਾਸ਼ਾਂ ਰੋਸ ਹੈ, ਕਿ ਸਿੱਖ ਕੌਮ ਨੇ ਪੰਜਾਬ ਵਿੱਚ ਹਿੰਦੂ ਹਕੂਮਤ ਦੀ ਬੇਹੱਧ ਗੁਲਾਮੀ ਹੰਡਾਈ ਹੈ ਜੇਕਰ ਕਿਧਰੇ ਸਿੱਖਾਂ ਨੂੰ ਆਸ ਦੀ ਕਿਰਨ ਬੱਝੀ ਹੈ ਤਾਂ ਉਹ ਸਿਰਫ ਵਿਦੇਸ਼ਾ ਵਿੱਚ ਬੈਠਾ ਸਾਡਾ ਸਿੱਖ ਭਾਈਚਾਰ ਹੈ | ਜਿਹੜਾ ਸਿੱਖਾਂ ਦੇ ਗੁਲਾਮ, ਹੋਣ ਦੀ ਅਤੇ ਸਿੱਖ ਕੌਮ ਨਾਲ ਹੋ ਰਹੀ ਧੱਕੇਸ਼ਾਹੀ ਦੀ ਸਮੇਂ ਸਮੇਂ ਅਵਾਜ ਬੁਲੰਦ ਕਰਦਾ ਹੈ | ਇਸ ਪਿੱਛੇ ਵਿਦੇਸ਼ੀ ਸਿੱਖਾਂ ਦੀ ਕਿੰਨੀ ਘਾਲ ਮੁਸ਼ੱਕਤ ਹੈ ਕਿ ਇੱਕ ਬਾਹਰਲੇ ਦੇਸ਼ਾ ਵਿੱਚ ਰਹਿ ਕਿ ਆਪਣਾ ਵਿਸ਼ਵਾਸ਼ ਉੱਹਨਾਂ ਲੋਕਾਂ ਵਿੱਚ ਬਹਾਲ ਕੀਤਾ ਅਤੇ ਵਿਦੇਸ਼ਾ ਵਿੱਚ ਸਿੱਖੀ ਦੇ ਝੰਡੇ ਗੱਡੇ, ਕਨੇਡਾ ਦੀ ਪਾਰਲੀਮੈਂਟ ਵਿੱਚ ਕਨੇਡਾ ਦੇਸ਼ ਦੀ ਸਭ ਤੋਂ ਵੱਧ ਸਰਵੋਤਮ ਜੁੰਮੇਵਾਰੀ ਸਿੱਖ ਭਾਈਚਾਰੇ ਨੂੰ ਮਿਲੀ ਹੈ | ਇਸ ਨਾਲ ਸਿੱਖ ਕੌਮ ਦਾ ਕੱਧ ਕਿੰਨਾ ਉੱਚਾ ਹੋਇਆ ਹੈ, ਪਰ ਸੱਦਕੇ ਜਾਈਏ ਕੈਪਟਨ ਅਮਰਿੰਦਰ ਸਿੰਘ ਦੇ ਜਿੰਨੇ ਪਟੱਕ ਦੇਣੀ ਇਹ ਬਿਆਨ ਦਾਗ ਤਾ ਕਿ ਕਨੇਡਾ ਦੀ ਪਾਰਲੀਮੈਂਟ ਵਿੱਚ ਗਏ ਸਿੱਖ ਚਿਹਰੇ ਖ਼ਾਲਿਸਤਾਨੀ ਹਨ | ਕੈਪਟਨ ਦੇ ਇਸ ਬਿਆਨ ਨਾਲ ਵਿਦੇਸ਼ਾ ਵਿੱਚ ਸਿੱਖ ਜਗਤ ਨੂੰ ਕਾਫੀ ਨਿਮੋਸ਼ੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ | ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਹੈ ਅਤੇ ਕਨੇਡਾ ਦੇ ਮੰਤਰੀ ਜਿਹੜੇ ਪ੍ਧਾਨ ਮੰਤਰੀ ਨਾਲ ਆ ਰਹੇ ਹਨ ਉਹ ਵੀ ਇੱਕ ਸਿੱਖ ਹਨ | ਕੈਪਟਨ ਦਾ ਇਹ ਬਿਆਨ ਕਿ ਮੈਂ ਕਨੇਡੀਅਨ ਸਿੱਖ ਲੀਡਰਾਂ ਨੂੰ ਨਹੀਂ ਮਿਲਾਗਾਂ ਇਹ ਵਿਦੇਸ਼ਾ ਵਿੱਚ ਸਿੱਖ ਭਾਈਚਾਰੇ ਨੂੰ ਤੱਗੜੀ ਢਾਹ ਲਾਵੇਗਾ | ਕੈਪਟਨ ਦੇ ਵਿਦੇਸ਼ਾਂ ਵਿੱਚ ਸਿੱਖ ਹਿਮੈਤੀ ਸੱਜਣ ਇਸ ਬਿਆਨ ਦੀ ਪੱਖਵਾਦੀ ਕਰਨਗੇਂ ਅਤੇ ਕਨੇਡਾ ਸਰਕਾਰ ਵਿੱਚ ਮਜੂਦਾ ਸਿੱਖ ਮੰਤਰੀਆਂ ਦੇ ਹਿਮੈਤੀ ਸਿੱਖ, ਇਸ ਬਿਆਨ ਦੀ ਵਿਰੋਧਤਾ | ਇਹ ਬਿਆਨ ਬਹਾਰਲੇ ਮੁਲਖ ਵਿੱਚ ਘੁੱਗ ਵੱਸਦੇ ਸਿੱਖਾਂ ਲਈ ਸਿਰਦਰਦੀ ਸਾਬਤ ਹੋ ਸਕਦਾ ਹੈ | ਜਿਸਦੀ ਜੁੰਮੇਵਾਰੀ ਕੈਪਟਨ ਦੀ ਹੋਵੇਗੀ | ਸ਼ੋਸ਼ਲ ਮੀਡੀਆ ਵੱਲ ਜੇਕਰ ਝਾਕਿਆ ਜਾਵੇ ਤਾਂ ਕਨੇਡਾ ਦੇ ਪ੍ਧਾਨ ਮੰਤਰੀ ਅਤੇ ਸਿੱਖ ਮੰਤਰੀਆਂ ਦੀ ਪੰਜਾਬ ਫੇਰੀ ਦੇ ਹੱਕ ਵਿੱਚ ਪੋਸਟਾਂ ਦਾ ਮੋ੍ਹਲੇਧਾਰ ਮੀਂਹ ਆਇਆ ਹੈ | ਹਰ ਗੁਰਸਿੱਖ ਭਾਵੇਂ ਵਿਦੇਸ਼ ਵਿੱਚ ਹੈ, ਭਾਵੇਂ ਪੰਜਾਬ ਵਿੱਚ ਸਾਰੇ ਹੀ ਕਨੇਡਾ ਸਰਕਾਰ ਲਈ ਸਵਾਗਤੀ ਮੈਸਜ ਇੱਕ ਦੂਜੇ ਨੂੰ ਭੇਜ ਰਹੇ ਹਨ | ਸਿੱਖਾਂ ਦੀ ਭਾਵਨਵਾਂ ਦਾ ਕੁੱਝ ਅੰਦਾਜਾ ਸ਼ੋਸ਼ਲ ਮੀਡੀਆ ਤੋਂ ਲਾਇਆ ਜਾ ਸਕਦਾ ਹੈ | ਜੇਕਰ ਕਨੇਡਾ ਸਰਕਾਰ ਵਿਚਾਲੇ ਸਿੱਖਾਂ ਦੇ ਸਿਆਸੀ ਕੱਦ ਵੱਲ ਵੀ ਵੇਖਿਆ ਜਾਵੇ ਤਾਂ ਉਹ ਇੱਕ ਵਿਕਸਤ ਅਜ਼ਾਦ ਦੇਸ਼ ਦੇ ਰੱਖਿਆ ਮੰਤਰੀ, ਵਿੱਤ ਮੰਤਰੀ ਜਾਂ ਹੋਰ ਐਮ ਐਲ ਏ ਹਨ | ਜਿਹੜੇ ਆਪਣੇ ਫੈਸਲੇ ਖੁੱਦ ਲੈਣ ਲਈ ਸਮੱਰਥ ਹਨ ਅਤੇ ਵਰਲੱਡ ਦੇ ਗਿਣੇ ਚੁੱਣੇ ਦੇਸ਼ਾਂ ਚਿੱਚੋਂ ਕਨੇਡਾ ਇੱਕ ਹੈ | ਕੈਪਟਨ ਅਮਰਿੰਦਰ ਸਿੰਘ ਉਸ ਦੇਸ਼ ਦੇ ਵਸਨੀਕ ਅਤੇ ਮੁੱਖ ਮੰਤਰੀ ਹਨ, ਜਿ੍ਹਥੇ ਸਵੇਰੇ ਦੀ ਸ਼ੁਰੂਵਾਤ ਹੀ ਭਿਰਸ਼ਟਾਚਾਰ, ਵੱਖ ਵਾਦ, ਗ਼ਰੀਬ ਦੀ ਕਤਲੋ ਗਾਰਤ, ਲੁੱਟ ਮਾਰ, ਖੂਨ ਖਰਾਬਾ ਜਿਥੇ ਦਿਨ ਦਿਹਾੜੇ ਬਾਲੜੀਆਂ ਜਬਰ ਦਾ ਸ਼ਿਕਾਰ ਹੋ ਜਾਂਦੀਆਂ ਹਨ ਤੋਂ ਸ਼ੁਰੂ ਹੁੰਦੀ ਹੈ| ਦੂਜੀ ਗੱਲ ਕਿ ਕੈਪਟਨ ਸਾਹਬ ਦਾ ਰਿਮੋਟ ਕੰਟਰੋਲ ਵੀ ਦਿੱਲੀ ਪਿਆ ਹੋਇਆ ਹੈ ਅਤੇ ਕੈਪਟਨ ਦੇ ਸਿਆਸਤ ਦੀ ਗੱਡੀ ਦੀ ਰੇਸ ਵਾਲਾ ਪੈਂਡਲ ਵੀ ਦਿੱਲੀ ਦੇ ਗਾਂਧੀ ਪਰਿਵਾਰ ਦੇ ਪੈਰਾਂ ਥੱਲੇ ਹੈ ਕੈਪਟਨ ਸਾਬ੍ਹ ਨਾਂ ਹੀ ਆਪਣੀ ਮਰਜੀ ਨਾਲ ਸਿਆਸੀ ਗੱਡੀ ਦੀ ਰੇਸ ਵੱਧਾ ਸੱਕਦੇ ਹਨ ਅਤੇ ਨਾ ਹੀ ਆਪਣੀ ਮਰਜੀ ਨਾਲ ਪੰਜਾਬ ਦੇ ਵਿਕਾਸ ਅਤੇ ਭਿਰਸ਼ਟਾਚਾਰ ਦਾ ਕੋਈ ਚੈਨਲ ਬਦਲ ਸਕਦੇ ਹਨ | ਉਦਾਹਰਨ ਦੇ ਤੌਰ ਤੇ ਪਿਛਲੇ ਦਿਨੀ ਰਾਣਾ ਗੁਰਜੀਤ ਜੋ ਕਿ ਪੰਜਾਬ ਸਰਕਾਰ ਵਿੱਚ ਮੰਤਰੀ ਸੀ ਉਸਦਾ ਅਸਤੀਫਾ ਉਨ੍ਹਾ ਚਿੱਰ ਕੈਪਟਨ ਨੂੰ ਪ੍ਵਾਨ ਨਹੀਂ ਚੱੜਿਆ ਜਿਨ੍ਹਾ ਚਿਰ ਉਨ੍ਹਾ ਦੀ ਉਮਰ ਤੋਂ ਤਕਰੀਬਨ ਤਿੰਨ ਹੀਸੇ ਛੋਟੇ ਉਮਰ ਦੇ ਬੱਚੇ ਦੀ ਨਜ਼ਰਸਾਨੀ ਨਹੀਂ ਚੱੜਿਆ, ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕੈਪਟਨ ਆਪਣੇ ਫੈਸਲੇ ਆਪ ਲੈਣ ਵਿੱਚ ਕਿੰਨੇ ਕੁ ਸਮਰੱਥ ਹਨ | ਜੇਕਰ ਇਹੋ ਜਿਹਾ ਮੁੱਖ ਮੰਤਰੀ ਇੱਕ ਵਿਦੇਸ਼ੀ ਮੰਤਰੀਆਂ ਨੂੰ ਮਿਲਣ ਬਾਰੇ ਨਹੀਂ ਸੋਚੇਗਾ ਉਹ ਵੀ ਜੱਦੋਂ ਅਗਲਾ ਤੁਹਾਡੇ ਘਰ ਆਇਆ ਹੋਵੇਗਾ ਮੈਂ ਸਮਜਦਾ ਹਾਂ ਕਿ ਪੰਜਾਬ ਦੇ ਸਿਸਟਾਚਾਰ ਨੂੰ ਤਾਂ ਢਾਹ ਹੈ ਹੀ, ਜਿੱਥੇ ਪੰਜਾਬ ਵਿੱਚ ਪਰੌਣਾ ਚਾਰੀ ਦੀ ਆਉ ਭਗਤ ਦੇ ਕਿੱਸੇ ਵਿਦੇਸ਼ਾ ਵਿੱਚ ਗਾਏ ਜਾਂਦੇ ਹਨ ਨਾਲ ਹੀ ਪੰਜਾਬ ਦੀ ਬੱਦ ਕਿਸਮਤੀ ਵੀ ਮੰਨੀ ਜਾਵੇਗੀ |ਤੁਸੀਂ ਇੱਕ ਅਖਾਣ ਤਾਂ ਸੁਣਿਆ ਹੋਣਾ ਵਾ ‘ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਗੜਗੱਜ | ਅਸੀ ਕੈਪਟਨ ਸਾਬ੍ਹ ਨੂੰ ਸਿਨਮਰ ਬੇਨਤੀ ਕਰਾਂਗੇ ਕਿ ਉਹ ਆਪਣਾ ਅੜਬੰਗ ਪੁਣਾ ਛੱਡ ਕਿ ਪੰਜਾਬ ਦੀ ਜ਼ਮੀਨੀ ਹਕੀਕਤ ਵੱਲ ਝਾਤੀ ਮਾਰਨ ਜਿਹੜਾ ਮਾਣ ਸਨਮਾਨ ਤੁਹਾਨੂੰ ਮਿਲਿਆ ਹੈ | ਉਹ ਸਿੱਖ ਦੇ ਪਾਵਨ ਇਸ਼ਟ ਦੀ ਸੂੰਹ ਖਾਣ ਤੋਂ ਬਾਅਦ ਮਿਲਿਆ ਹੈ | ਤੁਸੀਂ ਕਿਸੇ ਦੇ ਪਿੱਛ ਲੱਗ ਬੱਣਨ ਨਾਲੋਂ ਵਧੇਰੇ ਚੰਗਾ ਹੈ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖ ਹੋਣ ਦੇ ਨਾਤੇ ਕਨੇਡਾ ਤੋਂ ਆਉਂਣ ਵਾਲੀ ਸਾਰੀ ਟੀਮ ਦੀ ਵਿਸ਼ੇਸ਼ ਆਉ ਭਗਤ ਕਰੋ ਅਤੇ ਪੰਜਾਬ ਦੀ ਲੜਖੜਾਈ ਆਰਥਕਤਾਂ ਨੰੂ ਲਾਈਨ ਤੇ ਲਿਆਉਣ ਲਈ ਉਹਨਾਂ ਨਾਲ ਸਲਾਹ ਮਸ਼ਵਰਾ ਵੀ ਕਰੋ | ਪੰਜਾਬ ਦੇ ਸਿੱਖਾਂ ਅੰਦਰ ਵੀ ਤੁਹਾਡਾ ਮਾਣ ਸਣਮਾਣ ਬੱਣਿਆ ਰਹੇਗਾ, ਨਹੀਂ ਤੇ ਸਿੱਖ ਤੁਹਾਨੂੰ ਆਉਣ ਵਾਲੇ ਸਮੇਂ ਅੰਦਰ ਇਸ ਰੁਤਬੇ ਨਾਲ ਸਿਰਜਣਗੇ | ਕਿ ਜਿਹਨਾਂ ਨੂੰ ਸੱਜਣ ਕੁਮਾਰ ਚੰਗੇ ਲੱਗਦੇ ਹੋਣ ਉਹਨਾਂ ਨੂੰ ਵਿਦੇਸ਼ੀ ਸਿੱਖ, ਸੱਜਣ ਕਦ ਭਾਉਂਦੇ ਹਨ |