ਲੁਧਿਆਣਾ, 13 ਫਰਵਰੀ (000)-ਨਗਰ ਨਿਗਮ ਲੁਧਿਆਣਾ ਦੀ ਆਮ ਚੋਣ ਅਤੇ ਜਗਰਾਂਉ ਤੇ ਪਾਇਲ ਦੇ
ਇੱਕ-ਇੱਕ ਵਾਰਡ ਦੀ ਉਪ-ਚੋਣ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜਨ ਲਈ ਰਾਜ ਚੋਣ ਕਮਿਸ਼ਨ
ਵੱਲੋਂ 10 ਚੋਣ ਨਿਗਰਾਨਾਂ ਦੀ ਨਿਯੁਕਤੀ ਕਰ ਦਿੱਤੀ ਹੈ, ਜੋ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ
ਤੱਕ ਸਾਰੇ ਚੋਣ ਅਮਲ ‘ਤੇ ਨਿਗਰਾਨੀ ਰੱਖਣਗੇ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲ੍ਹਾ
ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਜਾਣਕਾਰੀ ਦਿੰਦਿਆਂ
ਦੱਸਿਆ ਕਿ ਸ੍ਰ. ਬਲਵਿੰਦਰ ਸਿੰਘ ਧਾਲੀਵਾਲ (9855233010) ਵਿਸ਼ੇਸ਼ ਸਕੱਤਰ ਟਰਾਂਸਪੋਰਟ ਵਾਰਡ
ਨੰਬਰ 2 ਤੋਂ 7 ਅਤੇ 9 ਤੋਂ 13 ਦੇ ਚੋਣ ਨਿਗਰਾਨੀ ਨਿਯੁਕਤ ਕੀਤੇ ਗਏ ਹਨ।
ਇਸੇ ਤਰ੍ਹਾਂ ਸ੍ਰ. ਜਗਵਿੰਦਰ ਸਿੰਘ ਗਰੇਵਾਲ (9872596406) ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ
ਵਾਰਡ ਨੰਬਰ 14 ਤੋਂ 19, 21, 23 ਤੋਂ 26 ਤੱਕ ਦੇ ਵਾਰਡਾਂ ਦਾ ਕੰਮ ਦੇਖਣਗੇ। ਸ੍ਰ.
ਭੁਪਿੰਦਰ ਸਿੰਘ (9417400085) ਵਧੀਕ ਮੁੱਖ ਪ੍ਰਸਾਸ਼ਕ ਪੁੱਜਾ ਅਜੀਤਗੜ੍ਹ ਵਾਰਡ ਨੰਬਰ 22, 27
ਤੋਂ 35 ਅਤੇ 40 ਦੀ ਨਿਗਰਾਨੀ ਕਰਨਗੇ।
ਸ੍ਰੀ ਗਿਰੀਸ਼ ਦਿਆਲਨ (8528299999) ਮੁੱਖ ਕਾਰਜਕਾਰੀ ਅਫ਼ਸਰ ਜਲੰਧਰ ਸਮਾਰਟ ਸਿਟੀ ਪ੍ਰੋਜੈਕਟ
ਨੂੰ ਵਾਰਡ ਨੰਬਰ 36 ਤੋਂ 39, 41, 42, 46 ਤੋਂ 50 ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਸ੍ਰ. ਜਸਬੀਰ ਸਿੰਘ (9815015308) ਵਧੀਕ ਡਿਪਟੀ ਕਮਿਸ਼ਨਰ (ਜ) ਜਲੰਧਰ ਨੂੰ ਵਾਰਡ 8, 20, 51
ਤੋਂ 58 ਅਤੇ 63 ਦਾ ਨਿਗਰਾਨ ਲਗਾਇਆ ਗਿਆ ਹੈ। ਸ੍ਰੀ ਰਾਹੁਲ ਗੁਪਤਾ (9872888848) ਸੰਯੁਕਤ
ਸਕੱਤਰ ਖੇਤੀਬਾੜੀ ਨੂੰ ਵਾਰਡ ਨੰਬਰ 1, 59 ਤੋਂ 62, 64, 85 ਤੋ 88 ਲਈ ਨਿਗਰਾਨ ਨਿਯੁਕਤ
ਕੀਤਾ ਗਿਆ ਹੈ।
ਸ੍ਰ. ਤੇਜਿੰਦਰਪਾਲ ਸਿੰਘ (9779730055) ਵਧੀਕ ਮੁੱਖ ਪ੍ਰਸਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਟੀ
ਨੂੰ ਵਾਰਡ ਨੰਬਰ 79, 83, 84, 89 ਤੋਂ 95 ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਸ੍ਰ.
ਨਵਜੋਤ ਪਾਲ ਸਿੰਘ ਰੰਧਾਵਾ (9815715444) ਮੁੱਖ ਕਾਰਜਕਾਰੀ ਅਫ਼ਸਰ ਪੇਡਾ ਨੂੰ ਵਾਰਡ ਨੰਬਰ 43
ਤੋਂ 45, 65 ਤੋਂ 71 ਦਾ ਨਿਗਰਾਨ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਡਾ. ਅਮਰਪਾਲ ਸਿੰਘ (9988169124) ਮੈਨੇਜਿੰਗ ਡਾਇਰੈਕਟਰ ਪਨਸਪ ਨੂੰ ਵਾਰਡ
ਨੰਬਰ 72 ਤੋਂ 78, 80 ਤੋਂ 82 ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ ਅਤੇ ਸ੍ਰ. ਦਵਿੰਦਰ ਸਿੰਘ
(9988268239) ਨੂੰ ਪਾਇਲ ਦੇ ਵਾਰਡ ਨੰਬਰ 5 ਅਤੇ ਜਗਰਾਂਉ ਦੇ ਵਾਰਡ ਨੰਬਰ 17 ਦੀ ਉਪ-ਚੋਣ
ਲਈ ਨਿਗਰਾਨ ਲਗਾਇਆ ਗਿਆ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਵੋਟਰ ਅਤੇ ਉਮੀਦਵਾਰ ਚੋਣ ਪ੍ਰਕਿਰਿਆ ਸੰਬੰਧੀ ਕਿਸੇ ਵੀ ਤਰ੍ਹਾਂ
ਦੀ ਸ਼ਿਕਾਇਤ ਜਾਂ ਜਾਣਕਾਰੀ ਲਈ ਇਨ੍ਹਾਂ ਚੋਣ ਨਿਗਰਾਨਾਂ ਨਾਲ ਸੰਪਰਕ ਕਰ ਸਕਦੇ ਹਨ।