ਸੀ.ਪੀ.ਆਈ. ਦੇ 23ਵੀਂ ਜਿਲ੍ਹਾ ਕਾਨਫਰੰਸ 17 ਫਰਵਰੀ ਮਾਨਸਾ ਵਿਖੇ ਹੋਵੇਗੀ:— ਨਿਹਾਲ ਸਿੰਘ
ਮਾਨਸਾ (ਤਰਸੇਮ ਸਿੰਘ ਫਰੰਡ ) ਕੇਂਦਰ ਦੀ ਮੋਦੀ ਸਰਕਾਰ ਵਿੱਚ ਆਰ.ਐਸ.ਐਸ. ਆਗੂਆਂ ਦਾ ਬੇਲੋੜਾ
ਦਾਖਲ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰੇ ਦੀ ਘੰਟੀ ਜਾਪ ਰਿਹਾ ਹੈ। ਮੋਦੀ ਸਰਕਾਰ ਲਗਾਤਾਰ
ਅਖੌਤੀ ਰਾਸ਼ਟਰਵਾਦ ਦੇ ਫਿਰਕੂ ਏਜੰਡੇ ਨੂੰ ਪ੍ਰਚਾਰਨ ਅਤੇ ਲਾਗੂ ਕਰਨ ਲਈ ਤੇਜ਼ੀ ਨਾਲ ਅੱਗੇ ਵਧ
ਰਹੀ ਹੈ। ਜਿਸ ਨੂੰ ਰੋਕਣ ਲਈ ਅਗਾਂਹਵਧੂ ਤਾਕਤਾਂ, ਸ਼ੋਸ਼ਲਿਸਟ, ਧਰਮ ਨਿਰਪੱਖ ਅਤੇ ਖੱਬੀਆਂ
ਪਾਰਟੀਆਂ ਨੂੰ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ
ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਪ੍ਰੈੱਸ ਬਿਆਨ ਰਾਹੀਂ
ਕੀਤਾ। ਉਹਨਾਂ ਕਿਹਾ ਕਿ ਸੀ.ਪੀ.ਆਈ ਵੱਲੋਂ ਦੇਸ਼ ਪੱਧਰ ਤੇ ਵੱਖ—ਵੱਖ ਵਰਗਾਂ ਦੀਆਂ ਤਮਾਮ
ਮੰਗਾਂ ਅਤੇ ਸਹੂਲਤਾਂ ਲਈ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੇ ਕਰਜਾ ਮਾਫੀ ਨੌਜਵਾਨਾਂ ਲਈ ਰੁਜਗਾਰ
ਗਾਰੰਟੀ ਕਾਨੂੰਨ, ਸਿੱਖਿਆ ਸਿਹਤ, ਮਨਰੇਗਾ ਆਦਿ ਮੰਗਾਂ ਨੂੰ ਲੈ ਕੇ ਲਾਮਬੰਦੀ ਕੀਤੀ ਜਾ ਰਹੀ
ਹੈ ਅਤੇ ਸਾਰੇ ਵਰਗਾਂ ਨੂੰ ਦੇਸ਼ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਤੇ ਹੋਰ ਰਹੇ ਅਤਿਆਚਾਰ
ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ। ਸੀ.ਪੀ.ਆਈ. ਦੇ ਜਿਲ੍ਹਾ ਸਹਾਇਕ ਸਕੱਤਰ ਕਾਮਰੇਡ
ਨਿਹਾਲ ਸਿੰਘ ਮਾਨਸਾ ਨੇ ਕਿਹਾ ਕਿ ਸੀ.ਪੀ.ਆਈ. ਦੀ 23ਵੀਂ ਜਿਲ੍ਹਾ ਕਾਨਫਰੰਸ 17 ਫਰਵਰੀ ਨੂੰ
ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਵੇਗੀ ਅਤੇ ਜਿਲ੍ਹੇ ਵਿਚੋਂ ਡੇਲੀਗੇਟ ਸਾਥੀ ਹਿੱਸਾ ਲੈਣਗੇ।
ਇਸ ਸਮੇਂ ਸੂਬਾ ਅਬਜਰਬਰ ਕਸਮੀਰ ਸਿੰਘ ਗਦਾਈਆਂ ਅਤੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ
ਦੀ ਦੇਖ—ਰੇਖ ਹੇਠ ਕਾਨਫਰੰਸ ਹੋਵੇਗੀ। ਝੰਡਾ ਝੰਡਾਉਣ ਦੀ ਰਸਮ ਬਜੁਰਗ ਆਗੂ ਕਾਮਰੇਡ ਬੁੂਟਾ
ਸਿੰਘ ਸਾਬਕਾ ਵਿਧਾਇਕ ਅਤੇ ਸਾਥੀਆਂ ਵੱਲੋਂ ਕੀਤੀ ਜਾਵੇਗੀ। ਇਸ ਸਮੇਂ ਜਿਲ੍ਹਾ ਕਾਨਫਰੰਸ ਦੀਆਂ
ਤਿਆਰੀਆਂ ਨੂੰ ਬੇਹਤਰ ਅਤੇ ਸਚਾਰੂ ਢੰਗ ਨਾਲ ਚਲਾਉਣ ਲਈ ਪੰਜ ਮੈਂਬਰੀ ਸਵਾਗਤੀ ਕਮੇਟੀ ਗਠਿਤ
ਕੀਤੀ ਗਈ। ਜਿਸ ਵਿੱਚ ਰਤਨ ਭੋਲਾ ਚੇਅਰਮੈਨ, ਰੂਪ ਸਿੰਘ ਢਿੱਲੋਂ, ਜਗਰਾਜ ਸਿੰਘ ਹੀਰਕੇ, ਵੇਦ
ਪ੍ਰਕਾਸ਼ ਬੁਢਲਾਡਾ ਅਤੇ ਦਰਸ਼ਨ ਸਿੰਘ ਪੰਧੇਰ ਨੂੰ ਕਮੇਟੀ ਮੈਂਬਰ ਬਣਾਇਆ ਗਿਆ।