ਮਾਨਸਾ (ਤਰਸੇਮ ਸਿੰਘ ਫਰੰਡ ) ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਚਲਾਈ
ਗਈ ਸਵੱਛ ਭਾਰਤ ਮੁਹਿੰਮ ਰਾਹੀਂ ਗਰੀਬ ਜਾਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ
ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪਖਾਨੇ ਬਣਾਕੇ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗ ਈਆਂ
ਜਿਸ ਤਹਿਤ ਨਗਰ ਕੌਂਸਲ ਮਾਨਸਾ ਵੱਲੋਂ ਵਾਰਢ ਵਾਇਜ ਸਰਵੇ ਕਰਵਾਕੇ ਲੋੜ ਮੰਦ ਲਾ਼ਪਾਤਰੀਆਂ ਦੀ
ਸੂਚੀ ਤਿਆਰ ਕੀਤੀ ਗਈ ਜਿਸ ਵਿੱਚ ਵਾਰਡ ਨੰਬਰ 5 ਦੇ ਵਸਨੀਕ ਨਛੱਤਰ ਸਿੰਘ ਦਾ ਨਾਮ ਵੀ ਸ਼ਾਮਿਲ
ਸੀ । ਸੂ ਚੀ ਅਨੁਸਾਰ 6 ਜਨਵਰੀ 2016 ਨੂੰ ਨਗਰ ਕੌਂਸਲ ਵੱਲੋਂ 9 ਲੱਖ 10 ਹਜਾਰ ਰੁਪਏ ਦਾ
ਇੱਕ ਚੈਕ ਨੰਬਰ 348581 ,,ਦੇਣਾਂ ਬੈਂਕ ,,ਮਾਨਸਾ ਬਰਾਂਚ ਨੂੰ ਭੇਜਿਆ ਗਿਆ ਤਾਂ ਜੋ ਪ੍ਰਵਾਨ
ਕੀਤੇ ਲਾਭਪਾਤਰੀਆਂ ਨੂੰ ਪਖਾਨੇ ਬਨਾਉਣ ਲਈ ਗਰਾਂਟ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਸਕੇ ।
ਪ੍ਰੰਤੂ ਦੋ ਸਾਲ ਬੀਤਣ ਤੇ ਵੀ ਬੈਂਕ ਵੱਲੋਂ ਪੈਸੇ ਲਾਭਪਾਤਰੀ ਦੇ ਖਾਤੇ ਵਿੱਚ ਨਹੀ ਪਾਏ ਗਏ ।
ਸਾਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਜਨਵਰੀ 2018 ਵਿੱਚ ਇੱਕ ਸਰਵੇ ਟੀਮ ਲਾਭ ਪਾਤਰੀ
ਦੇ ਘਰ ਪਖਾਨਾ ਚੈੱਕ ਕਰਨ ਪੁੱਜੀ । ਪੁਛਣ ਤੇ ਨਗਰ ਕੌਂਸਲ ਅਧਿਕਾਰੀ ਅਨੁਸਾਰ ,,ਦੇਣਾਂ ਬੈਂਕ
,,ਨੂੰ ਇਸ ਲਾਭਪਾਤਰੀ ਲਈ ਜੁੰਮੇਵਾਰ ਠਹਿਰਾਇਆ ਜਾ ਰਿਹਾ ਹੈ । ਦੂਸਰੇ ਪਾਸੇ ਬੈਂਕ ਅਧਿਕਾਰੀ
ਇਸ ਮਾਮਲੇ ਨੂੰ ਦੋ ਸਾਲ ਪੁਰਾਣਾ ਦੱੱਸਕੇ ਟਾਲ਼ ਮਟੋਲ਼ ਦੀ ਨੀਤੀ ਅਪਣਾਈ ਬੈਠੇ ਹਨ । ਦਿਲਚਸਪ
ਗੱਲ ਇਹ ਹੈ ਕਿ ਨਗਰ ਕੌਂਸਲ ਦੀ ਪ੍ਰਵਾਨਗੀ ਸੂਚੀ ਵਿੱਚ ਲਾਭਪਾਤਰੀ ਵੱਲੋਂ ਬਣਾਏ ਗਏ ਪਖਾਨੇ
ਦਾ ਨੰਬਰ 303 / 304 ਅਲਾਟ ਕੀਤਾ ਗਿਆ ਹੈ । ਫਿਰ ਗਰਾਂਟ ਕਿਥੇ ਗਈ ਬਾਰੇ ਕੋਈ ਅਧਿਕਾਰੀ ਉਤਰ
ਨਹੀ ਦੇ ਰਿਹਾ । ਕੀ ਸਥਾਨਕ ਸਰਕਾਰ ਦੇ ਮੰਤਰੀ ਸ੍ਰ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਵੱਲ
ਧਿਆਨ ਦੇਣਗੇ ????? ਇਸ ਮਾਮਲੇ ਸਬੰਧੀ ਸਥਾਨਕ ਕਾਰਜ ਸਾਧਕ ਅਫਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼
ਕੀਤੀ ਗਈ ਪਰ ਸੰਪਰਕ ਨਹੀ ਹੋ ਸਕਿਆ ।