Breaking News

  ਮਿੰਨੀ ਕਹਾਣੀ ” ਸੋਨੇ ਦੀ ਚਿੜੀ “

ਸੁਖਵੀਰ ਇੱਕ ਪੜੀ ਲਿਖੀ ਅਤੇ ਸੁਜਵਾਨ ਲੜਕੀ ਸੀ , ਉਹ ਹਰਰੋਜ਼ ਦੀ ਤਰ੍ਹਾਂ ਕਾਲਜ ਵਿਚੋਂ
ਪੜਕੇ ਆਪਣੇ ਘਰ ਵਾਪਸ ਆਈ ਤਾਂ ਚੁੱਪ ਸੀ ।
ਉਸਦੀ ਮਾਂ ਜੀਤ ਨੇ ਪੁੱਛਿਆ ਅੱਜ ਕੀ ਗੱਲ ਹੋਈ ਆ ਮੇਰੀ ਲਾਡੋ ਅੱਗੇ ਤਾਂ
ਕਦੇ ਚੁੱਪ ਨਹੀਂ ਬੈਠੀ , ਅੱਜ ਕਿਉਂ ਚੁੱਪ ਵੱਟੀ ਬੈਠੀ  ਅੈਂ , ਕੀ ਗੱਲ ਹੋਈ ਮੇਰੀ ਲਾਡੋ
ਕੋਈ ਗੱਲ ਜਰੂਰ ਹੋਈ ਹੈਂ ਨਹੀ ਮਾਂ ਕਿਸੇ ਨੇ ਤੈਨੂੰ ਕੁੱਝ ਆਖਿਆ ਹੈਂ ਨਹੀ ਮਾਂ ਫਿਰ ਚੁੱਪ
ਕਿਹਡ਼ੀ ਗੱਲ ਦੀ ਹੈਂ ।
ਸੁਖਵੀਰ – ਮਾਂ ਮੈਂ ਸੋਚ ਰਹੀ ਸੀ ਹਾ ਕਿ ਸਾਨੂੰ ਆਟੇ ਦੀ ਚਿੜੀ ਕਿਉਂ
ਕਹਿੰਦੇ ਨੇ ‘ ਇਥੇ ਹਰ ਕੋਈ ਕਹਿੰਦਾ ਕੁੜੀਆਂ ਤਾਂ ਆਟੇ ਦੀਆ ਚਿੜੀਆਂ ਹੁੰਦੀਆਂ ਨੇ , ਮਾਂ –
ਅੈਵੇ ਨਹੀਂ ਕਿਸੇ ਵਜਾ ਤੋਂ ਸੋਚੀ ਜਾਈਦਾ ।
ਲੋਕਾਂ ਨੂੰ ਤਾਂ ਯਾਦਾ ਬੋਲਣ ਦੀ ਆਦਤ ਹੁੰਦੀ ਅੈਂ ਜੋ ਮੂੰਹ ਵਿੱਚ ਆਇਆ ਉਹੀ ਬੋਲ
ਦਿੰਦੇ ਨੇ ਸੁਖਵੀਰ ਨਹੀ ਮਾਂ ਇਹ ਸੱਚ ਹੈਂ ਕੁੜੀਆਂ ਆਟੇ ਦੀਆਂ ਹੀ ਚਿੜੀਆਂ ਹੁੰਦੀਆਂ ਨੇ ਲੋਕ
ਕਹਿੰਦੇ ਨੇ , ਬਹਾਰ ਜਾਣਗੀਆਂ ਕਾਂ ਖਾ ਜਾਣਗੇ ਅਤੇ ਘਰ ਰਹਿਣਗੀਆਂ ਚੂਹੇ ਖਾ ਜਾਣਗੇ , ਪਰ
ਮਾਂ ਆਪਣੀ ਮਰਜ਼ੀ ਨਾਲ ਇਹ ਅਾਟੇ ਦੀਆਂ ਚਿੜੀਆਂ ਆਪਣੀ ਜਾਨ ਨਹੀਂ ਬਚਾ ਸਕਦੀਆਂ , ਮੈਂ ਇਹੀ
ਸਭ ਸੇਚ ਰਹੀ ਹਾ !!
ਸੁਖਵੀਰ – ਅੱਜ ਤੋਂ ਬਾਅਦ ਮਾਂ ਮੈਂ ਆਟੇ ਦੀ ਚਿੜੀ ਨਹੀਂ ਜੋ ਕਿ ਬਹਾਰ
ਕਾਂ ਅਤੇ ਘਰ ਅੰਦਰ ਰਹਿੰਦੇ ਚੂਹੇ ਖਾ ਜਾਣਗੇ , ਮੈਂ ਤੁਹਾਨੂੰ ਸੋਨੇ ਦੀ ਚਿੜੀ ਬਣ ਕੇ
ਦਿਖਾਵਾਂਗੀ ।।
ਮਾਂ  – ਜੀਤ ਸੁਣ ਮੇਰੀ ਲਾਡੋ ਸੋਨੇ ਦੀ ਚਿੜੀ ਬਣਨ ਤੋਂ ਪਹਿਲਾਂ ਹੀ
ਆਟੇ ਦੀਆਂ ਚਿੜੀਆਂ ਦੇ ਪਰ ਕੱਟ ਦਿੱਤੇ ਜਾਂਦੇ ਨੇ , ਕਿ ਆਪਣੀ ਮਰਜ਼ੀ ਨਾਲ ਉਡਾਰੀ ਨਾ ਭਰ
ਸਕਣ , ਇਹ ਆਟੇ ਦੀਆਂ  ਚਿੜੀਆਂ ਅਨਭੋਲ ਹੁੰਦੀਆਂ ਨੇ , ਜੋ ਸਾਰਿਆਂ ਦਾ ਦਰਦ ਆਪਣੇ ਸ਼ੀਨੇ
ਵਿੱਚ ਵਿੱਚ ਛਪਾਈ ਫਿਰਦੀਆਂ ਨੇ , ਪਰ ਆਪਣੀ ਮਰਜ਼ੀ ਨਾਲ ਖੁਲੇ ਅਸਮਾਨ ਵਿੱਚ ਉਡਾਰੀ ਨਹੀਂ ਭਰ
ਸਕਦੀਆਂ , ਕਿਉਂਕਿ ਇਹ ਗੰਦਗੀ ਦਾ ਬਜ਼ਾਰ ਅੈਂ !!
ਇੱਥੇ ਉਡਾਰੀ ਭਰ ਰਹੀਆਂ ਚਿੜੀਆਂ ਦੇ ਹਰ ਕੋਈ ਪੱਥਰ ਮਾਰਦਾ ਅੈਂ ਕਈ ਅਨਭੋਲੀਆਂ ਚਿੜੀਆਂ ਮਾਰੇ
ਗਏ ਪੱਥਰਾਂ ਦਾ ਸ਼ਿਕਾਰ ਹੋ ਜਾਂਦੀਆਂ ਨੇ , ਜੋ ਕਦੇ ਵੀ ਉਡਾਨ ਨਹੀ ਭਰ ਸਕਦੀਆਂ , ਉਹਨਾ ਦੀਆ
ਦਿਲਾਂ ਦੀਆਂ ਦਿਲਾਂ ਵਿੱਚ ਹੀ ਰਹਿ ਜਾਂਦੀਆਂ ਨੇ !!
ਸੁਖਵੀਰ –  ਮਾਂ ਕੁੱਝ ਚਿੜੀਆਂ ਜਿਹੀਆਂ ਵੀ ਹੁੰਦੀਆਂ ਨੇ ਜੋ
ਗੰਦਗੀ ਦੇ ਬਜ਼ਾਰ ਵਿਚੋਂ ਮਾਰੇ ਗਏ ਪੱੱਥਰਾਂ ਦਾ ਸ਼ਿਕਾਰ ਹੋਈਆਂ ਵੀ ਆਪਣੇ ਮਾਤਾਪਿਤਾ ਦੀ
ਇੱਜ਼ਤ ਦਾ ਖਿਆਲ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦੀਆਂ ਨੇ , ਦੁਨੀਆਂ ਭਰ ਵਿੱਚ ਸੋਨੇ
ਦੀ ਤਰ੍ਹਾਂ ਚਮਕ ਜਾਂਦੀਆਂ ਨੇ!! ਜਿਨਾਂ ਵਿਚੋਂ ਸੁਖਵੀਰ ਕੌਰ ਇੱਕ ਹੈ ।
ਅੱਜ ਸੁਖਵੀਰ ਪੜ ਲਿਖਕੇ ਇੱਕ ਪੁਲਿਸ ਅਫਸਰ ਬਣ ਚੁੱਕੀ ਸੀ ਸੁਖਵੀਰ
ਆਪਣੀ ਮਾਂ ਗੁਰਜੀਤ ਕੌਰ ਮੀਤ ਨੂੰ ਨਾਲ ਲੈ ਕੇ ਇੱਕ ਦਿਨ ਉੁਹ ਗੰਦਗੀ ਦੇ ਬਜ਼ਾਰ ਵਿਚੋਂ
ਗੁਜ਼ਰ ਰਹੀਆਂ ਸਨ , ਜਿੱਥੇ ਸੁਖਵੀਰ ਗੰਦਗੀ ਦੇ ਬਜ਼ਾਰ ਵਿਚੋਂ ਮਾਰੇ ਗਏ ਪੱਥਰਾਂ ਦਾ ਸ਼ਿਕਾਰ
ਬਣ ਚੁਕੀ ਸੀ,ਪਰ ਸੁਖਵੀਰ ਨੇ ਗੰਦਗੀ ਦੇ ਬਜ਼ਾਰ ਵਿਚੋਂ ਮਾਰੇ ਗਏ ਪੱਥਰਾਂ ਦੀ ਨਾ ਪੑਵਾਹ
ਕਰਦੀ ਹੋਈ ਨੇ ਅੱਜ ਸੋਨੇ ਦੀ ਚਿੜੀ ਬਣਕੇ ਦਿਖਾ ਦਿੱਤਾ ।
ਪਰ ਗੰਦਗੀ ਦੇ ਬਜ਼ਾਰ ਵਿਚੋਂ ਪੱਥਰ ਮਾਰਨ ਵਾਲੇ ਅੱਜ ਆਪਣੀਆਂ ਅੱਖਾਂ
ਨੀਵੀਆਂ ਕਰਕੇ ਉਸੇ ਹੱਥਾਂ ਨਾਲ ਸੁਖਵੀਰ ਕੌਰ ਨੂੰ ਸਲੂਟ ਮਾਰ ਰੱਹੇ ਸੀ ਅਤੇ ਆਪਣੇ ਆਪ
ਸ਼ਰਮਿੰਦਗੀ ਵੀ ਮਹਿਸੂਸ ਕਰ ਰਹੇ ਸੀ ।।
ਸੁਖਵੀਰ – ਮਾਂ ਜਿਹੜੀਆਂ ਆਟੇ ਦੀਆਂ ਚਿੜੀਆਂ ਆਪਣੀ ਮੰਜ਼ਿਲ ਪਾਉਣ ਲਈ
ਦੇਖ ਦੀਆਂ ਹਨ ਉਹ ਆਟੇ ਦੀਆਂ ਚਿੜੀਆਂ ਵਿਚੋਂ ਹੀ ਸੋਨੇ ਦੀ ਚਿੜੀ ਬਣਕੇ ਆਪਣੀ ਮੰਜ਼ਿਲ ਤੇ
ਪਹੁੰਚ ਹੀ ਜਾਂਦੀਆਂ ਨੇ, ਫਿਰ ਉਹ ਗੰਦਗੀ ਦੇ ਬਜ਼ਾਰ ਦੇ ਕਾਵਾਂ ਅਤੇ ਚੂਹਿਆ ਤੋਂ ਨਹੀਂ
ਡਰਦੀਆਂ ਉੁਹ ਸੋਨੇ ਦੀ ਚਿੜੀ ਬਣਕੇ ਸੁਖਵੀਰ ਵਾਂਗ ਆਪਣੇ ਮਾਤਾਪਿਤਾ ਦਾ ਨਾਮ ਚਮਕਾ ਦਿੰਦੀਆਂ
ਹਨ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.