ਮਾਨਸਾ ( ਤਰਸੇਮ ਸਿੰਘ ਫਰੰਡ ) ਪੀ ਡਬਲਯੂ ਡੀ ਫੀਲਡ ਵਰਕਰ ਯੂਨੀਅਨ ਜਿਲਾ ਮਾਨਸਾ ਦੀ
ਵਿਸ਼ੇਸ਼ ਮੀਟਿੰਗ ਜਿਲਾ ਪ੍ਰਧਾਨ ਰਾਮ ਗੋਪਾਲ ਸ਼ਰਮਾ ਮੰਡੇਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ
ਸੂਬਾ ਆਗੂ ਸੁਖਮੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਨੂੰ ਸਬੋਧਨ ਕਰਦਿਆਂ
ਧਾਲੀਵਾਲ ਨੇ ਕਿਹਾ ਕਿ ਸਾਡੀ ਜਥੇਬੰਦੀ ਪਕੋਕਾ ਵਰਗੇ ਕਾਲ਼ੇ ਕਾਨੂੰਨ ਦਾ ਸਖ਼ਤ ਵਿਰੋਧ ਕਰਦੇ
ਹਾਂ ਤੇ ਮੰਗ ਕਰਦੇ ਹਾਂ ਕਿ ਸਾਰੇ ਕਾਲ਼ੇ ਕਾਨੂੰਨ ਰੱਦ ਕੀਤੇ ਜਾਣ ,ਆਊਟ ਸੋਰਸਿੰਗ ਭਰਤੀ ਬੰਦ
ਕਰੇ ,ਰੈਗੂਲਰ ਭਰਤੀ ਕਰਕੇ ਆਊਟ ਸੋਰਸਿੰਗ ਕਨਟੈਕਟ ਸਕੀਮਾਂ ਨੂੰ ਸਰਕਾਰ ਆਪਣੇ ਅਧੀਨ ਕਰੇ ਤੇ
ਸਕੀਆਂ ਠੇਕੇ ਤੇ ਦੇਣੀਆਂ ਬੰਦ ਕਰੇ ।ਡੀ ਏ ਦੀਆਂ ਕਿਸ਼ਤਾਂ ਜਲਦੀ ਦਿਤੀਆਂ ਜਾਣ ,17 ਮਹੀਨਿਆਂ
ਦਾ ਬਕਾਇਆ ਜਲਦੀ ਦਿੱਤਾ ਜਾਵੇ ,ਥਰਮਲ ਬੰਦ ਕਰਨ ਦੀਆਂ ਸਕੀਮਾਂ ਰੱਦ ਕਰਕੇ ਥਰਮਲ ਫੌਰੀ ਚਾਲੂ
ਕੀਤੇ ਜਾਣ । ਇੱਕ ਵੱਖਰੇ ਬਿਆਨ ਵਿੱਚ ਉਹਨਾਂ ਕਿਹਾ ਕਿ 16 ਤਾਰੀਖ ਨੂੰ ਪਕੋਕਾ ਵਰਗੇ ਕਾਲ਼ੇ
ਕਾਨੂੰਨ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਪ੍ਰੋਟੈਸਟ ਵਿੱਚ ਜਥੇਬੰਦੀ ਦੇ ਵਰਕਰ ਵੱਡੀ ਗਿਣਤੀ
ਵਿੱਚ ਸ਼ਮੂਲੀਅਤ ਕਰਨਗੇ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਬਰਨਾਲਾ
,ਬਖਸੀਸ਼ ਸਿੰਘ ,ਸ਼ੇਰ ਸਿੰਘ ,ਨਛੱਤਰ ਸਿੰਘ ,ਸੁਖਵਿੰਦਰ ਸਿੰਘ ਲੱਧੁਵਾਸ ,ਰਾਕੇਸ਼ ਕੁਮਾਰ
ਗੁਰਨੇਕਲਾਂ ,ਸੁਖਦੇਵ ਸਿੰਘ ਆਦਿ ਨੇ ਭਾਗ ਲਿਆ ।