ਰਾਮਪੁਰਾ ਫੂਲ , 12 ਫਰਵਰੀ (ਦਲਜੀਤ ਸਿੰਘ ਸਿਧਾਣਾ )
ਸਥਾਨਕ ਸਹਿਰ ਵਿਖੇ 20 ਵੀ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
ਦੇ ਜਨਮ ਦਿਹਾੜੇ ਨੂੰ ਸਮਰਪਿਤ ਬਠਿੰਡਾ ਚੰਡੀਗੜ੍ਹ ਰੋਡ ਤੇ ਗੁਰਦੁਆਰਾ ਕਲਗੀਧਰ ਦੇ ਸਾਹਮਣੇ
ਚਾਹ ਦਾ ਲੰਗਰ ਲਾਇਆ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ
ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਮਾਲਵਾਂ ਤਰਨਾ ਦਲ ਦੇ
ਜੱਥੇਦਾਰ ਤੇ ਗੁਰਦੁਆਰਾ ਵਿਵੇਕਸਰ ਦੇ ਮੁੱਖੀ ਸੁਖਪਾਲ ਸਿੰਘ ਫੂਲ ਨੇ ਦੱਸਿਆ ਕਿ ਸਿੱਖ ਕੌਮ
ਦੇ ਮਹਾਨ ਯੋਧੇ ਦਾ ਜਨਮ ਦਿਹਾੜਾ ਹਲਕਾ ਰਾਮਪੁਰਾ ਫੂਲ ਤੇ ਵੱਖ ਵੱਖ ਪਿੰਡਾ ਗੁਰੂਸਰ ਤੇ
ਮਹਿਰਾਜ ਵਿਖੇ ਚਾਹ ਤੇ ਪਕੌੜਿਆਂ ਦਾ ਲੰਗਰ ਲਾ ਕੇ ਮਨਾਇਆ ਗਿਆ। ਪਿੰਡ ਮਹਿਰਾਜ ਦੇ ਗੁਰਦੁਆਰਾ
ਸਹਿਬ ਫਲਾਹੀਆਣਾ ਦੀ ਪ੍ਰਬੰਧਕ ਕਮੇਟੀ ਵੱਲੋ ਪਿੰਡ ਮਹਿਰਾਜ ਵਿਖੇ ਚਾਹ ਪਕੌੜੇ ਤੇ ਸਕਰਪਾਰਿਆ
ਦਾ ਲੰਗਰ ਲਾ ਕਿ ਸੰਤਾਂ ਨੂੰ ਯਾਦ ਕੀਤਾ। ਇਸ ਮੌਕੇ ਬਾਬਾ ਹਰਦੀਪ ਸਿੰਘ ਗੁਰੂ ਸਰ ਤੇ
ਜੱਥੇਦਾਰ ਸੁਖਪਾਲ ਸਿੰਘ ਨੇ ਕਿਹਾ ਕੇ ਸੰਤ ਜਰਨੈਲ ਸਿੰਘ ਦੀ ਕੁਰਬਾਨੀ ਨੂੰ ਅਜਾਈ ਨਹੀ ਜਾਣ
ਦੇਣਾ ਚਾਹੀਦਾ ਸਮੁੱਚੀ ਸਿੱਖ ਕੌਮ ਨੂੰ ਸਾਂਝੇ ਪਲੇਟ ਫਾਰਮ ਤੇ ਇਕੱਠੇ ਹੋ ਕੇ ਇਹ ਦਿਹਾੜਾਂ
ਤੇ ਸਹੀਦੀ ਦਿਹਾੜਾਂ ਸਾਂਝੇ ਰੂਪ ਚ ਮਨਾਉਣਾ ਚਾਹੀਦਾ ਕਿਉਕਿ ਸੰਤ ਕਿਸੇ ਇੱਕ ਧਿਰ ਦੇ ਨਹੀ
ਸਮੁੱਚੀ ਕੌਮ ਦੇ ਸਹੀਦ ਹਨ। ਉਹਨਾਂ ਕਿਹਾ ਕਿ ਸੰਤਾਂ ਦਾ ਜਨਮ ਭਾਵੇ 2 ਜੂਨ 1947 ਨੂੰ ਹੋਇਆ
ਸੀ ਪਰਤੂੰ ਕੁੱਝ ਕਾਰਨਾਂ ਕਰਕੇ ਤੇ ਸਰਕਾਰੀ ਜਬਰ ਕਾਰਨ ਜਨਮ ਦਿਹਾੜਾਂ 12 ਫਰਵਰੀ ਨੂੰ
ਮਨਾਉਣਾ ਸੁਰੂ ਕਰ ਦਿੱਤਾ ਗਿਆ ਸੀ । ਉਹਨਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਸੰਤਾਂ ਦੇ
ਮਿਸਨ ਤੇ ਪਹਿਰਾ ਦੇ ਕੇ ਸਿੱਖ ਕੌਮ ਦੇ ਕੌਮੀ ਘਰ ਲਈ ਜੱਦੋਜਹਿਦ ਕਰਨ ਦੀ ਲੋੜ ਹੈ।ਇਸ ਮੌਕੇ
ਹੋਰਨਾਂ ਤੋ ਇਲਾਵਾ ਬਿਕਰਮਜੀਤ ਸਿੰਘ ਖਾਲਸਾ, ਗੁਰਸਰਨ ਸਿੰਘ ਬਾਗੀ, ਬਲਵਿੰਦਰ ਸਿੰਘ ਲਾਲੀ,
ਗੁਰਪ੍ਰੀਤ ਸਿੰਘ ਪੁਰਬਾ, ਸੁਰਿੰਦਰ ਸਿੰਘ ਨਥਾਣਾਂ ਤੇ ਜੀਵਨ ਸਿੰਘ ਗਿੱਲ ਕਲਾਂ ਆਦਿ ਸਾਮਲ ਸਨ।