ਮਾਨਸਾ (ਤਰਸੇਮ ਸਿੰਘ ਫਰੰਡ ) ਪੰਜਾਬ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨ ਦੇ
ਖਿਲਾਫ 16 ਫਰਵਰੀ ਨੂੰ ਬਰਨਾਲਾ ਵਿਚ ਮਹਾਂਰੈਲੀ ਦੀਆਂ ਤਿਆਰੀਆਂ ਵਜੋਂ ਭਾਰਤੀ ਕਿਸਾਨ ਯੂਨੀਅਨ
ਏਕਤਾ ਡਕੌਂਦਾ ਮਾਨਸਾ ਬਲਾਕ ਦੇ ਪਿੰਡ ਭੈਣੀ ਬਾਘਾ ਬੁਰਜਰਾਠੀ ਬੁਰਜਢਿਲਵਾ ਉੱਭਾ ਮਲਕਪੁਰ
ਖਿਆਲਾ ਖਿਆਲਾ ਕਲਾਂ ਖਿਆਲਾ ਖੁਰਦ ਕੋਟਲੱਲੂ ਨੰਗਲ ਕਲਾਂ ਆਦਿ ਪਿੰਡਾਂ ਵਿੱਚ ਰੈਲੀਆਂ ਕੀਤੀਆਂ
ਗਈਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੂਬਾ ਪ੍ਰੈਸ ਸਕੱਤਰ ਗੋਰਾ ਸਿੰਘ ਭੈਣੀਬਾਘਾ
ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਤੋਂ ਹੱਕ
ਮੰਗਦੇ ਕਿਸਾਨਾਂ ਮਜ਼ਦੂਰਾਂ ਦਬਾਉਣ ਲਈ ਕਾਲੇ ਕਾਨੂੰਨ ਅਪਣਾਏ ਜਾ ਰਹੇ ਹਨ ਪੰਜਾਬ ਦੀਆਂ
ਸੰਘਰਸ਼ਸ਼ੀਲ ਜਥੇਬੰਦੀਆਂ ਸਰਕਾਰ ਦੀਆਂ ਲੋਕ ਵਿਰੋਧੀ ਫੈਸਲਿਆਂ ਨੂੰ ਕਦੇ ਸਿਰੇ ਨਹੀਂ ਚੜ੍ਹਨ
ਦਿੱਤੇ ਜਾਣਗੇ ਇਨ੍ਹਾਂ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਦੇ ਵੱਡੇ ਸਮਝਦਾਰਾਂ ਦੀ ਦੌਲਤ ਵਿੱਚ
ਅਥਾਹ ਵਾਧਾ ਹੋਇਆ ਹੈ ਕਿਸਾਨ ਮਜ਼ਦੂਰ ਆਮ ਲੋਕ ਤੰਗੀਆਂ ਕਾਰਨ ਹਰ ਰੋਜ਼ ਪੰਜਾਬ ਦੇ ਕਿਸਾਨ
ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ ਮਾਨਸਾ ਬਲਾਕ ਦੇ ਪ੍ਰਧਾਨ ਬਲਵਿੰਦਰ ਖਿਆਲਾਂ ਨੇ ਕਿਹਾ ਕਿ
ਕਾਲੇ ਕਾਨੂੰਨਾਂ ਨੂੰ ਸਰਕਾਰਾ ਜਬਰੀ ਲਾਗੂ ਕਰਨਾ ਚਾਹੁੰਦੀਆਂ ਹਨ ਜਦੋਂ ਕਿ ਪੰਜਾਬ ਪੁਲਸ ਕੋਲ
ਪਹਿਲਾਂ ਹੀ ਪੂਰੇ ਅਧਿਕਾਰ ਹਨ ਫੇਰ ਵੀ ਸਖਤ ਕਾਨੂੰਨਾ ਨੂੰ ਬਣਾਇਆ ਜਾ ਰਿਹਾ ਹੈ ਕਿਸਾਨ
ਜਥੇਬੰਦੀਆਂ ਲੰਮੇ ਸਮੇਂ ਤੋਂ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਹੱਕੀ ਮੰਗਾਂ ਖ਼ਾਤਰ ਧਰਨੇ
ਪ੍ਰਦਰਸ਼ਨ ਕਰ ਰਹੀਆਂ ਹਨ ਪਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਸੰਘਰਸ਼ਾ ਨੂੰ ਪੰਚਕੂਲਾ ਨਾਲ
ਜੋੜਿਆ ਜਾ ਰਿਹਾ ਹੈ ਸਰਕਾਰਾਂ ਦੀਆਂ ਗਲਤ ਨੀਤੀ ਨਾਲ ਬਣੇ ਜਾ ਰਹੇ ਪਕੋਕਾ ਵਰਗੇ ਕਾਲੇ
ਕਾਨੂੰਨਾਂ ਦੀ ਜਥੇਬੰਦੀਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀਆ ਹਨ ਆਗੂਆਂ ਨੇ ਕਿਸਾਨਾਂ
ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਅਜਿਹੀ ਵਾਅਦਾ ਖਿਲਾਫੀ ਅਤੇ ਲੋਕ ਮਾਰੂ ਫੈਸਲਿਆਂ
ਖਿਲਾਫ 16 ਫਰਵਰੀ ਨੂੰ ਪਰਿਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਬਰਨਾਲਾ ਦੀ ਅਨਾਜ ਮੰਡੀ ਵਿੱਚ
ਪਹੁਚੋਂ ।