ਮਨੁੱਖੀ ਸਮੱਲਿਗ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸ਼ਾ ਵਲੋਂ ਜ਼ਿਲਾ ਪ੍ਰਸਾਸਨ ਦੀਆਂ ਹਦਾਇਤਾਂ ਸਖ਼ਤ ਕਾਰਵਾਈ ਕਰਦਿਆਂ ਪੁਲਸ ਵਿਭਾਗ ਨੇ ਹੁਣ ਬਿਨ੍ਹਾਂ ਰਜਿਸਟ੍ਰੇਸ਼ਨ ਚੱਲਦੇ ਆਈਲੈਟਸ ਅਤੇ ਵੀਜ਼ਾ ਸੈਟਰਾਂ ਵਿਰੁੱਧ ਕਾਨੂੰਨੀ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ, ਇਸੇ ਤਹਿਤ ਵੱਡੀ ਕਾਰਵਾਈ ਕਰਦਿਆਂ ਪੁਲਸ ਵਲੋਂ ਮੋਗਾ ਵਿਖੇ ਅਜਿਹੇ ਸੈਟਰਾਂ ਵਿਰੁੱਧ ਕਾਰਵਾਈ ਕਰਨ ਮਗਰੋਂ ਹੁਣ ਨਿਹਾਲ ਸਿੰਘ ਵਾਲਾ ਖ਼ੇਤਰ ਦੇ ਵੱਡੇ ਆਈਲੈਟਸ ਸੈਟਰ ‘ ਇੰਗਲਿਸ਼ ਜੋਨ ਨਿਹਾਲ ਸਿੰਘ ਵਾਲਾ’ ਦੇ ਡਾਇਰੈਕਟਰ ਜਗਦੀਪ ਸਿੰਘ ਅਤੇ ਬੱਧਨੀ ਕਲਾਂ ਵਿਖੇ ‘ਬੁੱਲੇ ਸ਼ਾਹ ਇੰਸਟੀ ਚਿਊਟ’ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਵਿਰੁੱਧ ਕ੍ਰਮਵਾਰ ਥਾਣਾ ਨਿਹਾਲ ਸਿੰਘ ਵਾਲਾ ਅਤੇ ਬੱਧਨੀ ਕਲਾਂ ਵਿਖੇ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੁਲਸ ਵਲੋਂ ਸੈਟਰ ਮੁਖੀਆਂ ਨੂੰ ਰਜਿਸਟ੍ਰੇਸਨ ਕਰਵਾਉਣ ਲਈ ਪਿਛਲੇ ਕਾਫ਼ੀ ਸਮੇ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਸੀ ਪ੍ਰੰਤੂ ਉਨ੍ਹਾਂ ਵਲੋਂ ਇਸ ਸਬੰਧੀ ਗੌਰ ਨਾਂ ਕਰਕੇ ਪੁਲਸ ਨੇ ਹੁਣ ਸਖ਼ਤੀ ਕੀਤੀ ਹੈ।
ਹਲਕਾ ਨਿਹਾਲ ਸਿੰਘ ਵਾਲਾ ਦੇ ਡੀ ਐਸ ਪੀ ਸੁਬੇਗ ਸਿੰਘ ਨੇ ਇਸ ਮਾਮਲੇ ਤੇ ਪ੍ਰਤੀਕਰਮ ਦਿੰਦਿਆ ਜ਼ਿਲੇ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾ ਤੇ ਇੰਗਲਿਸ਼ ਜੋਨ ਨਿਹਾਲ ਸਿੰਘ ਵਾਲਾ ਅਤੇ ਬੁੱਲੇ ਸ਼ਾਹ ਇੰਸਟੀਚਿਊਟ ਦੇ ਡਾਇਰੈਕਟਰਾਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕਿਸੇ ਵੀ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ। ਇਸੇ ਦੌਰਾਨ ਇਹ ਵੀ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਮੋਟੀ ਕਮਾਈ ਕਰਨ ਵਾਲੇ ਸੈਟਰਾਂ ਦੇ ਸੰਚਾਲਕਾਂ ਵਲੋਂ ਆਖਿਰਕਾਰ ਕਿਉਂ ਨਹੀਂ ਰਜਿਸਟ੍ਰੇਸ਼ਨ ਕਰਾਵਈ ਜਾ ਰਹੀ ਇਸ ਕਰਕੇ ਕਈ ਸ਼ੰਕੇ ਵੀ ਖੜ੍ਹੇ ਹੋਏ ਹਨ।