ਲੁਧਿਆਣਾ, 16 ਫਰਵਰੀ (000)-ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਦੀ ਚੋਣ ਲਈ ਹੁਣ 494
ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਕੁੱਲ ਪ੍ਰਾਪਤ ਹੋਈਆਂ 754 ਨਾਮਜ਼ਦਗੀਆਂ ਵਿੱਚੋਂ 6
ਉਮੀਦਵਾਰਾਂ ਦੇ ਕਾਗਜ਼ ਬੀਤੇ ਦਿਨੀਂ ਰੱਦ ਹੋ ਗਏ ਸਨ ਜਦਕਿ 253 ਉਮੀਦਵਾਰਾਂ ਨੇ ਆਪਣੇ ਕਾਗਜ਼
ਅੱਜ ਵਾਪਸ ਲੈ ਲਏ। ਇਸੇ ਤਰ•ਾਂ ਨਗਰ ਕੌਂਸਲ ਜਗਰਾਂਉ ਦੇ ਵਾਰਡ ਨੰਬਰ 17 ਅਤੇ ਪਾਇਲ ਦੇ ਵਾਰਡ
ਨੰਬਰ 5 ਲਈ ਲਈ ਦੋ-ਦੋ ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ ਕਿਉਂਕਿ ਦੋਵਾਂ ਚੋਣ ਖੇਤਰਾਂ
ਲਈ ਕ੍ਰਮਵਾਰ 2 ਅਤੇ 1 ਉਮੀਦਵਾਰ ਨੇ ਅੱਜ ਨਾਮਜ਼ਦਗੀਆਂ ਵਾਪਸ ਲੈ ਲਈਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ•ਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ
ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਲੁਧਿਆਣਾ ਦੇ 95 ਵਾਰਡਾਂ ਲਈ ਕੁੱਲ 754 ਨਾਮਜ਼ਦਗੀਆਂ ਦਰਜ
ਕੀਤੀਆਂ ਗਈਆਂ ਸਨ, ਜਿਨ•ਾਂ ਵਿੱਚੋਂ ਬੀਤੇ ਦਿਨੀਂ ਪੜਤਾਲ ਦੌਰਾਨ 6 ਉਮੀਦਵਾਰਾਂ ਦੇ ਕਾਗਜ਼
ਰੱਦ ਹੋ ਗਏ ਸਨ। ਵਾਰਡ ਨੰਬਰ 41 ਦੇ ਇੱਕ ਉਮੀਦਵਾਰ ਵੱਲੋਂ 2 ਨਾਮਜ਼ਦਗੀਆਂ ਦਾਖ਼ਲ ਕੀਤੀਆਂ
ਗਈਆਂ ਸਨ। ਇਸ ਤਰ•ਾਂ ਕੁੱਲ 747 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਸਨ। ਅੱਜ 253
ਵਿਅਕਤੀਆਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਹੁਣ ਕੁੱਲ 494 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ
ਹਨ। ਇਨ•ਾਂ ਉਮੀਦਵਾਰਾਂ ਨੂੰ ਅੱਜ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ।
ਉਨ•ਾਂ ਦੱਸਿਆ ਕਿ ਮਿਤੀ 24 ਫਰਵਰੀ ਨੂੰ ਵੋਟਾਂ ਪੈਣਗੀਆਂ।ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ
ਨੂੰ ਹੋਵੇਗੀ।ਨਗਰ ਨਿਗਮ ਲੁਧਿਆਣਾ ਵਿੱਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ
ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ•ਾਂ ਵਿਚੋਂ ਲਗਭਗ 5.67 ਲੱਖ
ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।ਦੱਸਣਯੋਗ ਹੈ ਕਿ ਜਗਰਾਂਉ ਦੇ ਵਾਰਡ
ਨੰਬਰ 17 ਅਤੇ ਪਾਇਲ ਦੇ ਵਾਰਡ ਨੰਬਰ 5 ਦੀ ਵੋਟਾਂ ਦੀ ਗਿਣਤੀ 24 ਫਰਵਰੀ ਨੂੰ ਸ਼ਾਮ ਨੂੰ ਹੀ
ਹੋ ਜਾਵੇਗੀ।
–