ਜਦੋਂ ਕਿਸੇ ਅੌਰਤ ਦੇ ਗਰਭ ਵਿੱਚ ਬੱਚਾ ਬੱਚੀ ਪਲ ਰਿਹਾ ਹੁੰਦਾ ਹੈਂ ਤਾਂ ਉਸਦੇ ਅੱਗੇ ਸਮਾਜ
ਵਿਰੋਧੀ ਹੋ ਰਹੀਆਂ ਘਟਨਾਵਾਂ ਘੁੰਮ ਦੀਆਂ ਰਹਿੰਦੀਆਂ ਹਨ ਫਿਰ ਅੌਰਤ ਬਹੁਤ ਕੁੱਝ ਸੋਚਦੀ ਹੈ
ਅਸੀਂ ਜਾਣਦੇ ਕਿ ਹਾ ਕਿ ਭਰੂਣ ਹੱਤਿਆ ਵੀ ਇੱਕ ਸਮਾਜ ਵਿਰੋਧੀ ਨੀਤੀ ਹੈਂ ਇਕੱਲੀ ਨੀਤੀ ਹੀ
ਨਹੀਂ ਹੈ ਸਭ ਤੋਂ ਵੱਡਾ ਪਾਪ ਵੀ ਹੈਂ । ਜੋ ਸਾਰੀ ਉਮਰ ਧੋਤਿਆਂ ਨਹੀਂ ਉਤਰਦਾ । ਪਹਿਲੇ ਬੱਚੇ
ਬਾਰੇ ਉਹਨਾਂ ਦੇ ਮਨ ਵਿੱਚ ਕੁੱਝ ਨਹੀਂ ਹੁੰਦਾ ,ਪਰ ਦੁਬਾਰਾ ਬੱਚਾ ਹੋਣ ਤੇ ਸਾਰੇ ਹੀ ਡਰਦੇ
ਹਨ ਕਿਤੇ ਸਾਡੇ ਘਰ ਦੁਬਾਰਾ ਲੜਕੀ ਪੈਂਦਾ ਨਾ ਹੋ ਜਾਵੇ ਬੱਚੀ ਪੈਂਦਾ ਹੋਣ ਦਾ ਡਰ ਨਹੀ ਡਰ
ਉਸਦਾ ਹੈ ਜੋ ਸਮਾਜ ਵਿਰੋਧੀ ਨੀਤੀਆਂ ਬੱਚੀ ਦੁਆਰਾ ਖੜੀਆ ਹੋ ਰਹੀਆਂ ਹਨ । ਜੇ ਰੱਬ ਦੇ ਆਸਰੇ
ਉੱਮਰ ਲੰਮੀ ਵੀ ਹੋ ਜਾਏ ਤਾਂ ਦਾਜ ਦੀ ਬਲੀ ਤਾਂ ਚੜ ਹੀ ਜਾਂਦੀ ਹੈ ਇਹੀ ਨੀਤੀਆਂ ਮਾਪਿਆਂ ਨੂੰ
ਪਾਪ ਕਰਨ ਤੇ ਮਜ਼ਬੂਰ ਕਰਦੀਆਂ ਹਨ। ਇਹ ਕੈਸੀ ਦੁਨੀਆ ਹੈ ,ਪੁੱਤ ਜੰਮਣ ਤੇ ਲੱਡੂ ਵੰਡਦੇ
ਨੇ,ਧੀ ਜੰਮਣ ਤੇ ਹੌਂਕੇ ਵੰਡਦੇ ਨੇ ।ਪਰ ਧੀਆਂ ਹੀ ਮਾਪਿਆ ਦਾ ਦੁੱਖ ਸੁੱਖ ਵੰਡਾਉਦੀਆਂ ਹਨ
ਪੁੱਤਰ ਤਾਂ ਬੁੱਢੇ ਮਾਪਿਆ ਦਾ ਮੰਜਾ ਡੰਗਰਾ ਵਾਲੇ ਬਰਾਡੇ ਵਿੱਚ ਡਾਹ ਦਿੰਦੇ ਹਨ ।
ਅੌਰਤ ਲਈ ਉਸਦੀ ਕੁੱਖ ਹੀ ਸਭ ਤੋ ਵੱਡਾ ਵਰਦਾਨ ਹੈਂ ਅੌਰਤ ਹੀ ਅੋਲਾਦ ਨੁੰ ਜਨਮ ਦੇਕੇ ਅੱਗੇ
ਵੰਸ ਚਲਾਉਂਦੀ ਹੈ ਅੌਰਤ ਬਹੁਤ ਹੀ ਕਿਰਦਾਰ ਨਿਭਾਉਦੀ ਹੈਂ ਪਹਿਲਾਂ ਧੀ ,ਭੈਣ ,ਪਤਨੀ ਅਤੇ ਮਾਂ
ਦਾ ਫਰਜ਼ ਨਿਭਾਉਦੀ ਹੈ ਜਿੰਨੀ ਜਿਆਦਾ ਲੋਕਾਂ ਦੀ ਭੁੱਖ ਵੱਧਦੀ ਜਾ ਰਹੀ ਹੈ ਉਹਨੇ ਹੀ ਧੀਆਂ
ਉਪਰ ਪਹਾਡ਼ ਟੁੱਟਦੇ ਹਨ ਕਿਤੇ ਦਾਜ ਦੀ ਬਲੀ ਚੜ ਗਈ ਕਿਤੇ ਅੱਗ ਲਾ ਕੇ ਜਾਲ ਦਿੱਤੀ ਕਿਤੇ ਸੱਸ
ਨਣਾਨ ਨੇ ਗਲਾ ਦਵਾ ਕੇ ਮਾਰ ਦਿੱਤੀ ਇਹੀ ਡਰ ਹਰ ਮਾਂ ਦਿਲ ਵਿੱਚ ਹੁੰਦਾ ਹੈਂ ਕਿਤੇ ਸਾਡੀ ਧੀ
ਨਾਲ ਵੀ ਇਹੋ ਜਿਹਾ ਕੁੱਝ ਨਾ ਵਾਪਰ ਜਾਏ ।
ਅੱਜ ਕਲ ਦੇ ਹਲਾਦ ਦੇਖ ਕੇ ਅੌਰਤਾਂ ਇੱਕ ਹੀ ਬੱਚਾ ਜੰਮਣ ਦੇ ਸਮਰੱਥ ਹੁੰਦੀਆਂ ਹਨ ਉਹ ਵੀ ਇਸ
ਲਈ ਸਾਡੇ ਦੇਸ਼ ਵਿੱਚ ਜਿਸ ਦੀ ਕੁੱਖ ਸੁਲੱਖਣੀ ਨਹੀਂ ਹੈ ਉੁਸ ਅੋਰਤ ਨਾਲ ਸਾਡੇ ਸਮਾਜ ਵਿੱਚ
ਬਹੁਤ ਘੱਟ ਹੀ ਹੈਮੀਅਤ ਮਿਲਦੀ ਹੈ ਸਾਰੇ ਹੀ ਉਸਨੂੰ ਇੱਕ ਵਿਰੋਧੀ ਨਿੰਗਾ ਨਾਲ ਦੇਖ ਹਨ ਜਿਸ
ਅੌਰਤ ਦੀ ਕੁੱਖ ਸੁਲੱਖਣੀ ਨਹੀ ਹੈ ਉੁਹ ਸਭ ਤੋ ਜਿਆਦਾ ਦੀਨ ਦੁੱਖੀ ਹੈ ਪਰ ਕੋਈ ਅੈਸੀ ਅੌਰਤ
ਨਹੀ ਹੈ ਜਿਸ ਨੇ ਪਹਿਲੀ ਬੱਚੀ ਦੇ ਜਨਮ ਤੇ ਕਿਹਾ ਹੋਵੇ ਕਿ ਮੈਂ ਦੂਸਰੇ ਬੱਚੇ ਨੂੰ ਜਨਮ ਨਹੀਂ
ਦੇਵਾਗੀ ।
ਅਾਓ ਸਾਰੇ ਇਸ ਪਾਪ ਲਈ ਇਕੱਠੇ ਹੋਈਏ ਇਸ ਪਾਪ ਦੀਆਂ ਜੜਾ ਪੁੱਟ ਦਈਏ ਪਾਪ ਦੇ ਖਾਤਮੇ ਲਈ
ਇੱਕਮੁੱਠ ਹੋ ਕੇ ਸਵਾਰਥੀ ਅਤੇ ਲਾਲਚੀ ਲੋਕਾਂ ਦੇ ਖਿਲਾਫ ਲੜਾਈ ਲੜੀਏ ।ਬੇਸੱਕ ਸਾਡੀ ਸਰਕਾਰ
ਨੇ ਭਰੂਣ ਹੱਤਿਆ ਤੇ ਬਹੁਤ ਸਖਤਾਈ ਵਰਤੀ ਹੋਈ ਹੈ ਪਰ ਫਿਰ ਵੀ ਸਾਡੇ ਦੇਸ਼ ਵਿੱਚ ਪੈਸੇ ਵਾਲੇ
ਅਮੀਰ ਲੋਕ ਇਹ ਕੁਰੀਤੀ ਨੀਤੀ ਤੋ ਵਾ਼ਜ ਨਹੀ ਆਉਂਦੇ ਉਹ ਆਪਣੇ ਜਾਣ ਪਛਾਣ ਵਾਲੇ ਡਾਕਟਰ ਨੂੰ
ਪੈਸੇ ਦੇ ਕੇ ਭਰੂਣ ਟੈਸਟ ਕਰਵਾਉਂਦੇ ਹਨ ਲਾਲਚੀ ਡਾਕਟਰ ਵੀ ਪੈਸੇ ਲੈ ਕੇ ਗਰਭ ਵਿੱਚ ਹੀ ਬੱਚੀ
ਦਾ ਕਤਲ ਕਰ ਦਿੰਦੇ ਹਨ ਇਹ ਕਤਲ ਕਰਵਾਉਣ ਤੋ ਪਹਿਲਾਂ ਮਾ ਨੇ ਕਦੇ ਇਹ ਨਹੀ ਸੋਚਿਆ ਮੈਨੂੰ ਵੀ
ਇੱਕ ਮਾ ਨੇ ਜਨਮ ਦਿੱਤਾ ਹੈ ਉਸਨੇ ਮੇਰਾ ਕਤਲ ਕਿਉਂ ਨਹੀਂ ਕਰਵਾਦਿੱਤਾ ਅੌਰਤ ਨੇ ਇਹ ਕਦੇ ਵੀ
ਨਹੀਂ ਸੋਚਿਆ ਹੋਣਾ ਕਿ ਪੑਮਾਤਮਾ ਨੇ ਸਾਨੂੰ ਅੋਲਾਦ ਨੂੰ ਜਨਮ ਦੇਣ ਦਾ ਅਧਿਕਾਰ ਦਿੱਤਾ ਹੈਂ
ਨਾ ਕੇ ਗਰਭ ਵਿੱਚ ਬੱਚੀ ਨੂੰ ਮਾਰਨ ਦਾ ਮਾਂ ਰੱਬ ਦਾ ਰੂਪ ਹੁੰਦੀ ਹੈ ਉਸਨੂੰ ਮਾਂ ਦਾ ਫਰਜ਼
ਪੂਰਾ ਨਿਭਾਉਣਾ ਚਾਹੀਦਾ ਹੈ ਅੌਲਾਦ ਤਾ ਇੱਕ ਪੑਮਾਤਮਾ ਦੀ ਦੇਣ ਹੈ ਚਾਹੇ ਮੁੰਡਾ ਹੈ ਚਾਹੇ
ਕੁੱੜੀ ਹੈ ਜੇ ਪੁੱਤਰ ਮਿੱਠੇ ਮੇਵੇਂ ਤਾਂ ਧੀਆਂ ਵੀ ਮਿਸ਼ਰੀ ਦੀਆਂ ਡਲੀਆਂ । ਇਨ੍ਹਾਂ ਦੋਹਾਂ
ਕਲੀਆਂ ਨੂੰ ਬਰਾਬਰ ਸਮਝੋ ਇਨ੍ਹਾਂ ਵਿੱਚ ਕੋਈ ਫਰਕ ਨਹੀਂ ਹੁੰਦਾ