ਲੁਧਿਆਣਾ, 17 ਫਰਵਰੀ (000)-ਸ੍ਰੀ ਆਰ.ਐਨ.ਢੋਕੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਜਾਬਤਾ
ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਕਮਿਸ਼ਨਰੇਟ ਲੁਧਿਆਣਾ
ਦੇ ਏਰੀਏ ਅੰਦਰ ਰਾਤ 10.00 ਵਜੇ ਤੋਂ ਸਵੇਰੇ 6.00 ਵਜੇ ਤੱਕ ਕਿਸੇ ਕਿਸਮ ਦਾ ਸ਼ੋਰ-ਸੰਗੀਤ,
ਜਾਂ ਅਵਾਜ਼ ਉੱਚੀ ਕਰਨ ਵਾਲਾ ਯੰਤਰ (ਡੀ.ਜੇ.) ਅਤੇ ਲਾਊਡ ਸਪੀਕਰ ਚਲਾਉਣ ਜਾਂ ਵਜਾਉਣ ‘ਤੇ
ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਜੇਕਰ ਇਸ
ਸਮੇਂ ਅੰਦਰ ਕੋਈ ਉਚੀ ਅਵਾਜ਼ ਲਾਉਡ ਸਪੀਕਰ ਦਾ ਪ੍ਰੋਗਰਾਮ ਹੋਵੇ ਤਾਂ ਸਬੰਧਤ ਵਿਭਾਗ ਪਾਸਂੋ
ਆਗਿਆ ਲੈਣੀ ਜਰੂਰੀ ਹੁੰਦੀ ਹੈ।