ਰਾਜਿੰਦਰਾ ਪਬਲਿਕ ਸੀ.ਬੀ ਐਸ. ਈ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿੱਚ 15 ਫਰਵਰੀ ਵੀਰਵਾਰ ਨੰੂ ਵਿਦਾ ਹੋਣ ਵਾਲੇ ਵਿਦਿਆਰਥੀਆਂ ਦੇ ਅੱਗੇ ਦਾ ਸਫਰ ਸ਼ੁੱਭ ਅਤੇ ਚੰਗਾ ਹੋਣ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਫੇਰਵੱਲ ਪਾਰਟੀ ਦਾ ਆਯੋਜਨ ਕੀਤਾ ਗਿਆ| ਗਿਆਂਰਵੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਬਾਰਵੀ ਜਮਾਤ ਨੰੂ ਰੰਗਾ-ਰੰਗ ਪੋ੍ਗਰਾਮ ਪੇਸ ਕਰ ਕੇ ਵਿਧਾਈ ਪਾਰਟੀ ਦਿੱਤੀ| ਗਿਆਂਰਵੀ ਜਮਾਤ ਦੇ ਵਿਦਿਆਰਥੀਆਂ ਨੇ ਬਾਰਵੀ ਦੇ ਬੱਚਿਆਂ ਨੰੂ ਗਿਫਟ ਅਤੇ ਟੈਗ ਦਿੱਤੇ ਅਤੇ ਇਸ ਦੇ ਨਾਲ-ਨਾਲ ਉਨ੍ਹਾ ਦਾ ਮੰੂਹ ਮਿੱਠਾ ਕਰਵਾ ਕੇ ਉਨ੍ਹਾ ਨੰੂ ਸਲਾਨਾ ਪੀ੍ਖਿਆਂ ਦੀਆਂ ਸੁਭਕਾਮਨਾਵਾਂ ਦਿੱਤੀਆਂ|ਸਕੂਲ ਦੇ ਡਾਇਰੈਕਟਰ ਮੈਡਮ ਸੀਮਾਂ ਸਰਮਾ , ਚੇਅਰਮੈਨ ਵਾਸੂ ਸਰਮਾ ਜੀ ਨੇ ਜੋਤੀ ਪ੍ਚੰਡ ਕਰ ਕੇ ਸਰਸਵਤੀ ਵੰਦਣਾ ਕੀਤੀ| ਸਕੂਲ ਦੇ ਪਿ੍ਸੀਪਲ ਮੈਡਮ ਸੁਧਾ ਕੇ-ਆਰ ਨੇ ਵਿਦਿਆਰਥੀਆਂ ਨੰੂ ਆਪਣੇ ਅਗਲੇ ਸਫਰ ਵਿੱਚ ਆਪਣੇ ਆਦਰਸ਼ਾ ਤੇ ਚੱਲਣ , ਅਤੇ ਸਕੂਲ ਦਾ ਨਾਮ ਰੋਸਨ ਕਰਨ ਲਈ ਪੇ੍ਰਨਾ ਦਿੱਤੀ| ਸਕੂਲ ਦੇ ਡਇਰੈਕਟਰ ਮੈਡਮ ਕਿਹਾ ਕਿ ਲੰਬੇ ਸਮੇ ਤੱਕ ਜੁੜੇ੍ਹ ਹੋਏ ਵਿਦਿਆਰਥੀਆਂ ਜਿਨ੍ਹਾ ਨੰੂ ਬੱਚਿਆਂ ਵਾਂਗ ਪਾਲਿਆ ਅੱਜ ਉਨ੍ਹਾ ਤੋ ਜੁਦਾ ਹੋਣ ਦਾ ਵਕਤ ਆ ਗਿਆ ਹੈ , ਉਹ ਸਾਡੀਆਂ ਅੱਖਾ ਤੋ ਦੂਰ ਜਾ ਰਹੇ ਹੋ ਪਰ ਦਿਲ ਤੋ ਨਹੀ| ਉਨ੍ਹਾ ਨੇ ਕਿਹਾ ਕਿ “ਬਣੋ ਤੁਸੀ ਸੂਰਜ , ਆਕਾਸ ਦਾ, ਨਿਘੀਆਂ ਕਿਰਨਾਂ ਬਿਖੇਰ ਜਾਉ” ਜਦੋ ਮੰਜਿਲ ਮਿਲ ਜਾਵੇ ਤਾਂ ਇਸ ਮੰਦਿਰ ਨੰੂ ਯਾਦ ਰੱਖਣਾ| ਇਸ ਦੇ ਨਾਲ ਉਨ੍ਹਾ ਨੇ ਬੱਚਿਆਂ ਦਾ ਮੰੂਹ ਮਿੱਠਾ ਕਰਵਾ ਕੇ ਉਨ੍ਹਾ ਨੰੂ ਅਸ਼ੀਰਵਾਦ ਦਿੱਤਾ|