ਪੱਟੀ, 17 ਫਰਵਰੀ (ਅਵਤਾਰ ਸਿੰਘ)
ਡੀ. ਏ. ਵੀ. ਸੀਨੀ. ਸੈਕੰਡਰੀ ਸਕੂਲ਼ ਪੱਟੀ ਵਿਚ ਹਰ ਸਾਲ ਦੀ ਤਰਾਂ੍ਹ ਇਸ ਸਾਲ ਸਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਹਵਨ ਯੱਗ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਅੰਮਿ੍ਤਸਰ ਤੋ ਆਏ ਪੰਡਿਤ ਮੁਰਾਰੀ ਲਾਲ ਵੱਲੋਂ ਪੂਜ਼ਾ ਕਰਨ ਉਪਰੰਤ ਹਵਨ ਯੱਗ ਦੀ ਸੂਰਆਤ ਹੋਈ | ਇਸ ਮੌਕੇ ਪਿ੍ੰਸੀਪਲ ਰਜਨੀਸ਼ ਕੁਮਾਰ ਸ਼ਰਮਾ ਵਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਵਨ ਯੱਗ ਕਰਨ ਨਾਲ ਮਨ ਦੀ ਸ਼ੁੱਧੀ ਹੁੰਦੀ ਹੈ ਅਤੇ ਆਸ ਪਾਸ ਦਾ ਵਾਤਾਵਰਣ ਵੀ ਸ਼ੁੱਧ ਹੁੰਦਾ ਹੈ | ਉਨਾਂ ਨੇ ਬੱਚਿਆਂ ਦੇ ਉਜਵਲ ਭੱਵਿਖ ਦੀ ਕਾਮਨਾ ਵੀ ਕੀਤੀ | ਸਕੂਲ ਦੇ ਪਿ੍੍ਹੰ: ਰਜ਼ਨੀਸ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਲਣਾ ਕਰਨ ਦੀ ਪ੍ਰੇਰਣਾ ਅਤੇ ਬੱਚਿਆਂ ਨੂੰ ਮਾਤਾ-ਪਿਤਾ ਦੇ ਆਗਿਆਕਾਰੀ ਬਣਨ ਤੇ ਵਿਦਿਆਰਥੀਆਂ ਨੂੰ ਪੇਪਰਾਂ ਵਿਚ ਸਖਤ ਮਿਹਨਤ ਕਰਨ ਲਈ ਉਤਸ਼ਾਹਤ ਕੀਤਾ | ਪਿ੍ੰ: ਸ਼ਰਮਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਪੇਪਰਾਂ ਵਿਚ ਚੰਗੇ ਨੰਬਰ ਲੈ ਕੇ ਮਾਤਾ ਪਿਤਾ ਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਅਵਤਾਰ ਸਿੰਘ ਆਜ਼ਾਦ, ਕੌਸਲਰ ਰਣਜੀਤ ਉੱਪਲ, ਨੌਨਿਹਾਲ ਸਿੰਘ, ਨਿਰਮਲ ਅਰੋੜਾ, ਕਸ਼ਮੀਰੀ ਲਾਲ, ਹਰਨੇਕ ਸਿੰਘ ਬਾਠ, ਡਿੰਪਲ, ਰਕਸ਼ਾ ਕੁਮਾਰੀ, ਗੁਰਪ੍ਰਸੰਨ ਸਿੰਘ, ਨਵਪ੍ਰੀਤ ਅਰੋੜਾ, ਵਰਿੰਦਰ ਪਾਲ ਕੌਰ, ਰਜ਼ਨੀ ਖੰਨਾ, ਕੁਲਵਿੰਦਰ ਕੌਰ, ਸ਼ਾਦੀ ਲਾਲ, ਸੁਦੇਸ਼ ਕੁਮਾਰ, ਕੰਵਲਬਰਿੰਦਰ ਕੌਰ, ਸਤਨਾਮ ਸਿੰਘ, ਕੁਲਵੰਤ ਰਾਏ, ਰਾਜਬੀਰ ਕੌਰ, ਗੌਰਵ ਮੋਹਿੰਦਰੂ, ਰਮਨ ਕੁਮਾਰ, ਸੁਭਾਸ਼ ਚੰਦਰ ਹਾਜ਼ਰ ਸਨ |