ਲੁਧਿਆਣਾ 17 ਫਰਵਰੀ ( ) ਕਾਂਗਰਸ ਪਾਰਟੀ ਦੇ ਦੇਹਾਤੀ ਦੇ ਮੀਤ ਪ੍ਰਧਾਨ ਅਤੇ ਹੁਣ ਟਿਕਟ ਨਾ ਮਿਲਣ ਤੇ ਵਾਰਡ ਨੰ: 26 ਤੋਂ ਅਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ੍ਹ ਰਹੇ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਅਸਤੀਫਾ ਦੇਣ ਦਾ ਕਾਰਨ ਉਨ੍ਹਾਂ ਐਨ ਮੌਕੇ ਤੇ ਆ ਕੇ ਟਿਕਟ ਕੱਟੇ ਜਾਣਾ ਕਿਹਾ ਪਰ ਉਨ੍ਹਾਂ ਨਾ ਤਾਂ ਪਾਰਟੀ ਹਾਈ ਕਮਾਂਡ ਅਤੇ ਨਾ ਹੀ ਹਲਕਾ ਸਾਹਨੇਵਾਲ ਦੀ ਨੁੰਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ, ਬਲਕਿ ਹਲਕਾ ਜਗਰਾਓ ਤੋਂ ਲੰਘੀਆਂ ਵਿਧਾਨ ਸਭਾ ਚੋਣਾਂ ਲੜ੍ਹ ਚੁੱਕੇ ਸਾਬਕਾ ਮੰਤਰੀ ਅਤੇ ਵਾਰਡ ਨੰ: 26 ਦੇ ਉਮੀਦਵਾਰ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਬੀਬੀ ਬਿੱਟੀ ਦੇ ਆਸ਼ੀਰਵਾਦ ਨਾਲ ਉਹ ਪਿਛਲੇ ਕਈ ਮਹੀਨਿਆਂ ਤੋਂ ਪੁਰਾਣੇ ਵਾਰਡ ਨੰ: 12 ਤੋਂ ਨਵੇਂ ਬਣੇ ਵਾਰਡ ਨੰ: 26 ਅਤੇ 27 ਵਿੱਚ ਵਿਚਰ ਰਿਹਾ ਸੀ | ਉਥੇ ਬੀਬੀ ਬਿੱਟੀ ਦੇ ਉੱਦਮਾਂ ਸਦਕਾ ਸਰਕਾਰ ਦੇ ਖਾਤੇ ਚੋਂ ਬਹੁਤ ਸਾਰੇ ਰੁਕੇ ਕੰਮ ਕਰਵਾਏ ਅਤੇ ਲੱਖਾਂ ਦੀ ਲਾਗਤ ਦੇ ਕੰਮ ਆਪਣੀ ਨਿੱਜੀ ਵਿੱਚੋਂ ਵੀ ਖਰਚ ਕਰਕੇ ਕਰਵਾਏ | ਦੋਵਾਂ ਵਾਰਡਾਂ ਵਿੱਚ ਵਿਕਾਸ ਦੀ ਡੌਾਡੀ ਪਿੱਟਣ ਵਾਲਾ ਅਕਾਲੀ ਦਲ ਖੁੱਡੇ ਲਾਈਨ ਲਗਾ ਦਿੱਤਾ ਗਿਆ ਸੀ ਅਤੇ ਕਾਂਗਰਸ ਦੀ ਤੂਤੀ ਬੋਲਣ ਲੱਗੀ ਸੀ | ਅਕਾਲੀ ਕੌਾਸਲਰ ਨਾਲ ਅੰਦਰੂਨੀ ਗੰਢਤੁਪ ਰੱਖਣ ਵਾਲੇ ਮੌਜੂਦਾ ਉਮੀਦਵਾਰ ਨੂੰ ਏਹ ਹਜਮ ਨਹੀ ਸੀ ਹੋ ਰਿਹਾ ਅਤੇ ਉਸਨੇ ਗੰਦੀ ਸਿਆਸਤ ਖੇਡਦਿਆਂ ਮੇਰੀ ਟਿਕਟ ਕਟਵਾ ਦਿੱਤੀ | ਮੇਰੀ ਟਿਕਟ ਕੱਟੇ ਜਾਣ ਤੇ ਅਕਾਲੀਆਂ ਦੀਆਂ ਉਨ੍ਹਾਂ ਸੰਘੀਆਂ ਵਿੱਚ ਦੁਬਾਰਾ ਅਵਾਜ ਆ ਗਈ ਜਿਨ੍ਹਾਂ ਦੇ ਸਾਹ ਸੁੱਕੇ ਪਏ ਸਨ | ਉਨ੍ਹਾਂ ਕਿਹਾ ਕਿ ਮੇਰੀ ਟਿਕਟ ਕੱਟੇ ਜਾਣ ਦੀ ਖਬਰ ਦੀ ਖੁਸ਼ੀ ਵਿੱਚ ਅਕਾਲੀ ਖੇਮੇ ਵਿੱਚ ਲੱਡੂ ਵੰਡੇ ਜਾਣਾ ਮੌਜੂਦਾ ਕਾਂਗਰਸੀ ਉਮੀਦਵਾਰ ਦੀ ਕੰਮਜੋਰੀ ਨੂੰ ਸਾਬਿਤ ਕਰਦਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦਾ ਉਮੀਦਵਾਰ ਅਤੇ ਉਸਦੇ ਸਮੱਰਥਕ ਇਸ ਸਵਾਲ ਦਾ ਜਵਾਬ ਜਰੂਰ ਦੇਣ ਕੇ ਅੱਜ ਅਕਾਲੀ ਉਮੀਦਵਾਰ ਅਤੇ ਉਸਦੇ ਸਮੱਰਥਕ ਭੰਗੜੇ ਕਿਉਂ ਪਾ ਰਹੇ ਹਨ | ਵਾਰਡ ਦੇ ਵੋਟਰ ਹਰ ਗੱਲ ਨੂੰ ਸਮਝਦੇ ਹਨ ਅਤੇ ਅੱਜ ਵੀ ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਹਨ | ਮੈਨੂੰ ਲੋਕਾਂ ਵੱਲੋਂ ਦਿੱਤੇ ਪਿਆਰ ਤੇ ਪੂਰਨ ਭਰੋਸਾ ਹੈ ਕਿ ਮੈਂ ਏਹ ਸੀਟ ਵੱਡੀ ਲੀਡ ਨਾਲ ਜਿੱਤ ਕੇ ਕਾਂਗਰਸ ਅਤੇ ਬੀਬੀ ਬਿੱਟੀ ਦੇ ਝੋਲੀ ਪਾਵਾਂਗਾ ਅਤੇ ਮੁੜ ਸਨਮਾਨ ਜਨਕ ਅਹੁਦਾ ਲਵਾਂਗਾ | ਉਨ੍ਹਾਂ ਕਿਹਾ ਕਿ ਅਕਾਲੀ ਕੌਾਸਲਰ ਭੰਗੜੇ ਨਾ ਪਾਵੇ ਕਿਉਂਕਿ ਸੰਗਤ ਦੇ ਆਸ਼ੀਰਵਾਦ ਨਾਲ ਅਜੇ ਮੈਂ ਚੋਣ ਮੈਦਾਨ ‘ਚ ਹਾਂ ਤੇ ਮੇਰੀ ਜਿੱਤ ਯਕੀਨੀ ਹੈ | ਇਸ ਮੌਕੇ ਬਲਦੇਵ ਸਿੰਘ ਮੰਡੇਰ, ਜੋਗਿੰਦਰ ਸਿੰਘ, ਸੁਰਜੀਤ ਸਿੰਘ ਗਰਚਾ, ਇਕਬਾਲ ਸਿੰਘ, ਬਿੱਟੂ ਮੁੰਡੀਆਂ, ਕੁਲਵੰਤ ਸਿੰਘ, ਕੁਲਵਿੰਦਰ ਸਾਰਦੇ, ਗਗਨਦੀਪ ਸੈਣੀ ਅਤੇ ਵੱਡੀ ਗਿਣਤੀ ਵਿੱਚ ਹੋਰ ਸਮੱਰਥਕ ਹਾਜਰ ਸਨ |