ਲੁਧਿਆਣਾ, 17 ਫਰਵਰੀ (000)-ਨਗਰ ਨਿਗਮ ਲੁਧਿਆਣਾ ਚੋਣਾਂ ਲਈ ਵੋਟਾਂ ਦੀ ਗਿਣਤੀ ਲਈ ਸਾਰੇ
ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਇਨ•ਾਂ ਪ੍ਰਬੰਧਾਂ ਦਾ ਜਾਇਜ਼ਾ ਅੱਜ ਜ਼ਿਲ•ਾ ਚੋਣ ਅਫ਼ਸਰ ਕਮ
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲ•ਾ ਚੋਣ ਅਫ਼ਸਰ ਕਮ ਵਧੀਕ ਡਿਪਟੀ
ਕਮਿਸ਼ਨਰ (ਵ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਲਿਆ ਅਤੇ ਕੀਤੇ ਜਾ ਰਹੇ ਪ੍ਰਬੰਧਾਂ ‘ਤੇ
ਤਸੱਲੀ ਪ੍ਰਗਟਾਈ।
ਸ੍ਰੀ ਅਗਰਵਾਲ ਨੇ ਗਿਣਤੀ ਕੇਂਦਰਾਂ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਗਿਣਤੀ ਕੇਂਦਰਾਂ ਲਈ
ਪੁਖ਼ਤਾ ਸੁਰੱਖਿਆ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਰਿਟਰਨਿੰਗ ਅਫ਼ਸਰ-1
ਨਵਰਾਜ ਸਿੰਘ ਬਰਾੜ ਅਧੀਨ ਆਉਂਦੇ ਵਾਰਡਾਂ ਦੀ ਗਿਣਤੀ ਕੁੰਦਨ ਵਿੱਦਿਆ ਮੰਦਿਰ ਸਕੂਲ ਸਿਵਲ
ਲਾਈਨਜ਼ ਵਿਖੇ, ਰਿਟਰਨਿੰਗ ਅਫ਼ਸਰ-2 ਅਮਰਜੀਤ ਸਿੰਘ ਬੈਂਸ ਅਧੀਨ ਵਾਰਡਾਂ ਦੀ ਗਿਣਤੀ ਮਾਲਵਾ
ਸੈਂਟਰਲ ਕਾਲਜ ਆਫ਼ ਐਜੁਕੇਸ਼ਨ ਘੁਮਾਰ ਮੰਡੀ ਲੁਧਿਆਣਾ ਵਿਖੇ, ਰਿਟਰਨਿੰਗ ਅਫਸਰ-3 ਸ੍ਰੀ ਅਮਿਤ
ਬੈਂਬੀ ਅਧੀਨ ਆਉਂਦੇ ਵਾਰਡਾਂ ਦੀ ਗਿਣਤੀ ਖਾਲਸਾ ਕਾਲਜ (ਲੜਕੀਆਂ) ਲੁਧਿਆਣਾ ਵਿਖੇ, ਰਿਟਰਨਿੰਗ
ਅਫ਼ਸਰ-4 ਸ੍ਰ. ਦਮਨਜੀਤ ਸਿੰਘ ਅਧੀਨ ਆਉਂਦੇ ਵਾਰਡਾਂ ਦੀ ਗਿਣਤੀ ਸਰਕਾਰੀ ਪੌਲੀਟੈਕਨਿਕ ਕਾਲਜ
ਰਿਸ਼ੀ ਨਗਰ ਵਿਖੇ, ਰਿਟਰਨਿੰਗ ਅਫ਼ਸਰ-5 ਸ੍ਰ. ਗੁਰਮਿੰਦਰ ਸਿੰਘ ਅਧੀਨ ਆਉਂਦੇ ਵਾਰਡਾਂ ਦੀ
ਗਿਣਤੀ ਸਰਕਾਰੀ ਕਾਲਜ ਲੜਕੀਆਂ ਵਿਖੇ, ਰਿਟਰਨਿੰਗ ਅਫ਼ਸਰ-6 ਸ੍ਰ. ਜੋਗਿੰਦਰ ਸਿੰਘ ਅਧੀਨ ਆਉਂਦੇ
ਵਾਰਡਾਂ ਦੀ ਗਿਣਤੀ ਆਰੀਆ ਕਾਲਜ ਆਡੀਟੋਰੀਅਮ ਵਿਖੇ, ਰਿਟਰਨਿੰਗ ਅਫ਼ਸਰ-7 ਸ੍ਰੀਮਤੀ ਲਵਜੀਤ ਕੌਰ
ਕਲਸੀ ਅਧੀਨ ਆਉਂਦੇ ਵਾਰਡਾਂ ਦੀ ਗਿਣਤੀ ਸਰਕਾਰੀ ਕਾਲਜ ਲੜਕੇ ਵਿਖੇ, ਰਿਟਰਨਿੰਗ ਅਫ਼ਸਰ-8 ਸ੍ਰ.
ਜਗਸੀਰ ਸਿੰਘ ਦੇ ਵਾਰਡਾਂ ਦੀ ਗਿਣਤੀ ਐੱਮ. ਜੀ. ਐੱਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ-2
ਅਰਬਨ ਅਸਟੇਟ ਦੁੱਗਰੀ ਵਿਖੇ, ਰਿਟਰਨਿੰਗ ਅਫ਼ਸਰ-9 ਸ੍ਰੀਮਤੀ ਸਵਾਤੀ ਟਿਵਾਣਾ ਦੇ ਅਧੀਨ ਆਉਂਦੇ
ਵਾਰਡਾਂ ਦੀ ਗਿਣਤੀ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਹੋਵੇਗੀ।
ਇਸ ਤੋਂ ਪਹਿਲਾਂ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਬਿਜਲਈ ਵੋਟਿੰਗ ਮਸ਼ੀਨਾਂ ਦੀ
ਰੈਂਡੇਮਾਈਜੇਸ਼ਨ ਚੋਣ ਨਿਗਰਾਨਾਂ, ਚੋਣ ਅਧਿਕਾਰੀਆਂ ਅਤੇ ਵੱਖ-ਵੱਖ ਉਮੀਦਵਾਰਾਂ ਦੀ ਹਾਜ਼ਰੀ
ਵਿੱਚ ਕੀਤੀ ਗਈ। ਇਸ ਮੌਕੇ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਾਰੇ ਉਮੀਦਵਾਰਾਂ ਨੂੰ ਆਦਰਸ਼
ਚੋਣ ਜ਼ਾਬਤੇ ਦੀਆਂ ਬਾਰੀਕੀਆਂ ਤੋਂ ਜਾਣੂ ਕਰਾਉਂਦਿਆਂ ਅਪੀਲ ਕੀਤੀ ਕਿ ਸਾਰੇ ਉਮੀਦਵਾਰ ਅਤੇ
ਪਾਰਟੀਆਂ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ। ਇਸ ਮੌਕੇ ਰਿਟਰਨਿੰਗ ਅਫ਼ਸਰ ਅਤੇ ਸੰਬੰਧਤ
ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।