ਗੰਗਾ ਨਗਰ ( ਰਾਜਸਥਾਨ ) 17 ਫਰਵਰੀ ( ) ਸ਼੍ਰੀ ਗੰਗਾ ਨਗਰ ਰਾਜਸਥਾਨ ‘ਚ ਗੁਰਦਵਾਰਾ
ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਆਰੰਭ ਹੋਣ ਵਾਲੇ ‘ਜਿਤੁ ਜੰਮਹਿ ਰਾਜਾਨ’ ਖ਼ਾਲਸਾ ਮਾਰਚ 100
ਕਿੱਲੋਮੀਟਰ ਦਾ ਸਫ਼ਰ ਤਹਿ ਕਰਦਿਆਂ ਦੇਰ ਰਾਤ 10 ਵਜੇ ਆਪਣੇ ਮੂਲ ਅਸਥਾਨ ‘ਤੇ ਪਹੁੰਚ ਕੇ
ਸ਼ਾਨੋ-ਸ਼ੌਕਤ ਨਾਲ ਇਤਿਹਾਸਕ ਪੈੜਾਂ ਛੱਡਦਿਆਂ ਸਮਾਪਤ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਕੀ
ਛਤਰਛਾਯਾ ਹੇਠ ਜਿਵੇਂ ਹੀ ਖ਼ਾਲਸਾ ਮਾਰਚ ਆਰੰਭ ਹੋਇਆ ਵੈਸੇ ਹੀ ਹਜ਼ਾਰਾਂ ਦੀ ਤਾਦਾਦ ‘ਚ
ਸੰਗਤਾਂ ਸੜਕਾਂ ‘ਤੇ ਉਤਰ ਆਈਆਂ। ਹਰ ਤਰਫ਼ ਸੰਗਤਾਂ ਦਾ ਜਨ ਸੈਲਾਬ। ਜਿਧਰ ਦੇਖੋ ਉੱਧਰ ਹੀ
ਸੰਗਤ। 5-6 ਕਿੱਲੋਮੀਟਰ ਲੰਬੀ ਵਾਹਨਾਂ ਦੀਆਂ ਕਤਾਰਾਂ। ਛੱਤਾਂ ਤੋਂ ਫੁੱਲਾਂ ਦੀ ਵਰਖਾ।
ਜਿਵੇਂ ਹਰ ਕੋਈ ਅੱਜ ਇਸ ਖ਼ਾਲਸਾ ਮਾਰਚ ਵਿੱਚ ਸਮਾ ਜਾਣਾ ਚਾਹੁੰਦਾ ਹੋਵੇ। ਇਸ ਮਾਰਚ ਦਾ ਵਿਸ਼ੇਸ਼
ਖਿੱਚ ਅਤੇ ਕੇਂਦਰ ਬਿੰਦੂ ਵੀਹਵੀਂ ਸਦੀ ਦੇ ਮਹਾ ਨਾਇਕ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ
ਦੇ ਸਪੁੱਤਰ ਭਾਈ ਈਸ਼ਰ ਸਿੰਘ ਜੀ ਸਨ। ਖ਼ਾਲਸਾ ਮਾਰਚ ਵਿੱਚ ਸ਼ਾਮਿਲ ਹੋਣ ਦੇ ਲਈ ਜਿਵੇਂ ਹੀ
ਸ਼੍ਰੀ ਗੰਗਾ ਨਗਰ ਦੀ ਸਰਜਮੀਨਂ ‘ਤੇ ਭਾਈ ਈਸ਼ਰ ਸਿੰਘ ਨੇ ਕਦਮ ਰੱਖਿਆ ਉਸ ਵਕਤ ਸਿੱਖ ਨੌਜਵਾਨਾਂ
ਦਾ ਉਤਸ਼ਾਹ ਦੇਖਣ ਲਾਇਕ ਸੀ। ਜਿਵੇਂ ਨਾਅਰਿਆਂ ਅਤੇ ਜੈਕਾਰਿਆਂ ਨਾਲ ਪੂਰੀ ਦੁਨੀਆ ਨੂੰ ਇਹ ਦਸ
ਦੇਣਾ ਚਾਹੁੰਦਾ ਹੋਵੇ ਕਿ ਅੱਜ ਸਾਡੇ ਮਹਾ ਨਾਇਕ ਦੇ ਸਪੁੱਤਰ ਗੰਗਾ ਨਗਰ ਪਧਾਰੇ ਹਨ। ਹਰ ਕੋਈ
ਏਕ ਟਕ ਉਨ੍ਹਾਂ ਨੂੰ ਨਿਹਾਰ ਰਿਹਾ ਸੀ, ਜੈਸੇ ਉਨ੍ਹਾਂ ਦੇ ਸਾਥ ਬਿਤਾਏ ਹਰ ਪਲ ਨੂੰ ਹਮੇਸ਼ਾਂ
ਲਈ ਆਪਣੀਆਂ ਅੱਖਾਂ ‘ਚ ਸਮਾ ਲੇਨਾ ਚਾਹੁੰਦਾ ਹੋਵੇ। ਸੂਰਜ ਦੀ ਲਾਲੀ ਲਏ ਗੋਰਾ ਨਿਛੋਹ ਰੰਗ,
ਮੋਟੀਆਂ ਮੋਟੀਆਂ ਅੱਖਾਂ, ਮਜ਼ਬੂਤ ਸਰੀਰ,ਮਦਮਸਤ ਹਾਥੀ ਦੀ ਚਾਲ ਅਤੇ ਚਿਹਰੇ ‘ਤੇ ਨੂਰ ਇੰਨਾ ਕਿ
ਮਹਾ ਨਾਇਕ ਦੇ ਇਬਾਦਤ ਤੋਂ ਸ਼ਹਾਦਤ ਤਕ ਕੇ ਸਾਰੇ ਸਫ਼ਰ ਨੂੰ ਏਕ ਝਲਕ ‘ਚ ਪੜ੍ਹਿਆ ਜਾ ਸਕਦਾ
ਹੋਵੇ। ਅਜਿਹੀ ਕੌਮੀ ਸ਼ਖਸ਼ਿਅਤ ਦੇ ਸਾਥ ਸਵੇਰ ਤੋਂ ਆਰੰਭ ਹੋਇਆ ਖ਼ਾਲਸਾ ਮਾਰਚ ਰਾਤ ਦਸ ਵਜੇ
ਸਮਾਪਤ ਹੋਇਆ। ਖੇਤ ,ਖਲਿਹਾਨ ਤੋਂ ਲੇਕੇ ਪਿੰਡਾਂ, ਮੰਡੀਆਂ ਅਤੇ ਕਸਬਿਆਂ ‘ਚ ਹਰ ਜਗਾ ਜਿੱਥੇ
ਵੀ ਲੋਕ ਹਨ ਭਰੂਣ ਹੱਤਿਆ ਖ਼ਿਲਾਫ਼ ਸੰਕਲਪ ਪੱਤਰ ਭਰ ਰਹੇ ਸਨ। ਉੱਥੇ ਹੀ ਗੁਰੂ ਸਾਹਿਬ ਜੀ ਨੂੰ
ਨਤਮਸਤਕ ਹੋ ਕੇ ਭਾਈ ਈਸ਼ਰ ਸਿੰਘ ਜੀ ਦਾ ਸਿਰੋਪਾ,ਸ਼ੀਲਡ ,ਲੋਈ ਅਤੇ ਦਸਤਾਰਾਂ ਨਾਲ ਸਵਾਗਤ ਕਰ
ਰਹੇ ਸਨ। ਅੱਜ ਦਾ ਇਹ ਇਤਿਹਾਸਿਕ ਜਨ ਸੈਲਾਬ ਇਸ ਗਲ ਦਾ ਗਵਾਹ ਸੀ ਕਿ ਕੌਮੀ ਪਰਿਵਾਰਾਂ ਦੇ
ਪ੍ਰਤੀ ਸੰਗਤਾਂ ਦੇ ਦਿਲਾਂ ‘ਚ ਸ਼ਰਧਾ ਦਾ ਅਥਾਹ ਸਮੁੰਦਰ ਹਿਲੋਰੇ ਲੈ ਰਹਾ ਹੈ। ਅੱਜ ਸੰਗਤ ਨੇ
ਸਾਬਤ ਕਰ ਦਿੱਤਾ ਕਿ ਉਹ ਆਪਣੇ ਗੁਰੂ ਨਾਲ ਕਿੰਨਾ ਪਿਆਰ ਕਰ ਦੇ ਹਨ ਅਤੇ ਦਮਦਮੀ ਟਕਸਾਲ ਦੇ
ਪ੍ਰਤੀ ਉਨ੍ਹਾਂ ਦੇ ਮਨ ‘ਚਂ ਕਿੰਨੀ ਸ਼ਰਧਾ ਹੈ। ਦਮਦਮੀ ਟਕਸਾਲ ਰਾਜਸਥਾਨ ਦੇ ਇੰਚਾਰਜ ਭਾਈ
ਸੁਖਦੇਵ ਸਿੰਘ ਜੀ ਨੇ ਖੂਬ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਨੂੰ ਅੱਜ ਬਹੁਤ ਤਕਲੀਫ਼ ਹੋਈ
ਹੋਵੇਗੀ ਸਿੱਖ ਸ਼ਕਤੀ ਲਾਮਬਧ ਹੋਣਾ ਉਨਾਂਨੂੰ ਕਿੱਥੇ ਮਨਜ਼ੂਰ ਹੈ ਇਸ ਲਈ ਸੁਚੇਤ ਰਹਿਣਾ ਅਤੇ
ਉਨ੍ਹਾਂ ਟੁੱਕੜਬੋਚਾਂ ਦੀ ਵੀ ਪਰਵਾਹ ਨਾ ਕਰਨਾ। ਜੋ ਖੁਦ ਕੋਈ ਭੀ ਸਕਾਰਾਤਮਿਕ ਕਾਰਜ ਕੀਤੇ
ਬਿਨਾ ਸਿਰਫ਼ ਆਲੋਚਨਾ ਕਰ ਦੇ ਹਨ। ਬਸ ਹਾਥੀ ਦੀ ਚਾਲ ਚਲਦੇ ਰਹਿਣਾ । ਕੁੱਤੇ ਆਪਣੀ ਆਪਣੀ ਗਲੀ
‘ਚ ਭੌਂਕ ਕੇ ਰੋ ਕੁਰਲਾ ਕੇ ਚੁੱਪ ਕਰ ਜਾਂ ਦੇ ਹਨ।ਅੱਜ ਖ਼ਾਲਸਾ ਮਾਰਚ ਵਿੱਚ ਗੁਰੂ ਸਾਹਿਬ ਜੀ
ਆਪ ਸਹਾਈ ਹੋਏ ਹਨ। ਚੰਗੇ ਅਤੇ ਪੁੰਨ ਵਾਲੇ ਕਾਰਜ ਰੱਬ ਦੀ ਰਹਿਮਤ ‘ਚ ਸੰਪੂਰਨ ਹੰਦੇ ਹਨ।
ਉਨ੍ਹਾਂ ਦਾ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕਰਦੇ ਹੋਏ ਉਨ੍ਹਾਂ ਸਾਰੇ ਸੰਸਥਾਵਾਂ ,ਸੰਗਤਾਂ
ਅਤੇ ਜਥੇਬੰਦੀਆਂ ਦ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਇਹ ਖ਼ਾਲਸਾ ਮਾਰਚ ਆਪਣੇ ਪੰਥਕ
ਰੁਤਬੇ ਦੇ ਮੁਤਾਬਿਕ ਸੰਪੰਨ ਹੋਇਆ । ਇਸ ਮੌਕੇ ਤੇਜਿੰਦਰ ਪਾਲ ਸਿੰਘ ਟਿੰਮਾ ਨੇ ਦੱਸਿਆ ਕਿ
ਮਿਤੀ 17 ਤਾਰੀਖ਼ ਤੋਂ 20 ਤਾਰੀਖ਼ ਤਕ ਰੋਜ਼ਾਨਾ ਸ਼ਾਮ ਸਤ ਤੋਂ ਦਸ ਵਜੇ ਤਕ ਗੁਰਦਵਾਰਾ ਬਾਬਾ ਦੀਪ
ਸਿੰਘ ਜੀ ਸ਼ਹੀਦ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ ,ਜਿਸ ‘ਚ ਵਿਸ਼ਵ ਪ੍ਰਸਿੱਧ ਕਥਾਵਾਚਕ
ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣਾ ਵਾਲੇ ਤੋਂ ਇਲਾਵਾ ਦਰਬਾਰ ਸਾਹਿਬ ਜੀ ਕੇ ਹਜ਼ੂਰੀ ਰਾਗੀ
ਭਾਈ ਜੁਝਾਰ ਸਿੰਘ ਜੀ ,ਭਾਈ ਬਲਵਿੰਦਰ ਸਿੰਘ ਲੋਪੋਕੇ ,ਜਵਦੀ ਟਕਸਾਲ ਤੋਂ ਭਾਈ ਨਿਰੰਜਨ ਸਿੰਘ
ਜੀ ਅਤੇ ਇੰਟਰ ਨੈਸ਼ਨਲ ਢਾਡੀ ਜਥਾ ਭਾਈ ਰਛਪਾਲ ਸਿੰਘ ਜੀ ਪਮਾਲ ਭੀ ਹਾਜ਼ਰੀ ਭਰਨਗੇ।
