ਮਾਨਸਾ 17 ਫਰਵਰੀ (ਤਰਸੇਮ ਸਿੰਘ ਫਰੰਡ )
ਅੱਜ ਇੱਥੇ ਕਿਸਾਨ ਮਜ਼ਦੂਰ, ਦੁਕਾਨਦਾਰ, ਛੋਟੇ ਵਪਾਰੀ ਅਤੇ ਮੁਲਾਜ਼ਮ ਸਾਂਝੀ ਸੰਘਰਸ਼ ਕਮੇਟੀ
ਮਾਨਸਾ ਵੱਲੋਂ ਕਰਵਾਈ ਗਈ ਕਾਰੋਬਾਰ ਬਚਾਓ, ਰੁਜ਼ਗਾਰ ਬਚਾਓ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ
ਉੱਘੇ ਚਿੰਤਕ ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਮਨੁੱਖ ਮਾਤਰ ਦੀ ਭਲਾਈ ਅਤੇ
ਵਿਕਾਸ ਦੀ ਬਜਾਏ ਕਾਰਪੋਰੇਟ ਕੰਪਨੀਆਂ ਦੀ ਅੰਨ੍ਹੀ ਲੁੱਟ ਅਤੇ ਮੁਨਾਫੇ ਵਿੱਚ ਵਾਧੇ ਨੂੰ ਹੀ
ਆਪਣਾ ਮੁੱਖ ਉਦੇਸ਼ ਬਣਾ ਲੈਣ ਕਾਰਨ ਅੱਜ ਸਾਡੇ ਦੇਸ਼ ਦਾ ਆਰਥਿਕ ਸਿਆਸੀ ਨਿਯਾਮ ਆਮ ਜਨਤਾ ਦੀ
ਅਣਹੋਂਦ ਲਈ ਹੀ ਖਤਰਾ ਬਣਦਾ ਜਾ ਰਿਹਾ ਹੈ।
ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਖੇ ਹੋਈ ਇਸ ਵਿਸ਼ਾਲ ਸਾਂਝੀ ਕਨਵੈਨਸ਼ਨ ਦੀ ਪ੍ਰਧਾਨਗੀ ਵਪਾਰ
ਮੰਡਲ ਅਤੇ ਕਿਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆਂ, ਪੰਜਾਬ ਕਿਸਾਨ ਯੂਨੀਅਨ ਦੇ
ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਲਿਬਰੇਸ਼ਨ ਦੇ ਕੇਂਦਰੀ ਆਗੂ ਕਾ. ਰਾਜਵਿੰਦਰ ਸਿੰਘ ਰਾਣਾ,
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ ਅਤੇ ਪੰਜਾਬ
ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਕਰਮ ਸਿੰਘ ਖਿਆਲਾ ਨੇ ਕੀਤੀ ਅਤੇ ਸਟੇਜ ਸੰਚਾਲਨ
ਇਨਕਲਾਬੀ ਨੌਜਵਾਨ ਸਭਾ ਦੇ ਆਗੂ ਲਾਡੀ ਜਟਾਣਾ ਵੱਲੋਂ ਕੀਤਾ ਗਿਆ। ਕਨਵੈਨਸ਼ਨ ਵਿੱਚ ਉਕਤ ਤੋਂ
ਇਲਾਵਾ ਸੈਨੇਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਮੀਰਪੁਰੀਆ, ਪੰਜਾਬ ਪ੍ਰਦੇਸ਼
ਪੱਲੇਦਾਰ ਵਰਕਰਜ਼ ਯੂਨੀਅਨ, ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਦੇ ਆਗੂ ਰਾਜੀਵ ਸ਼ਰਮਾ, ਦੋਧੀ
ਯੂਨੀਅਨ ਮਾਨਸਾ ਦੇ ਪ੍ਰਧਾਨ ਬੀਰ ਭੰਮੇ, ਟੈਕਨੀਕਲ ਐਂਡ ਮਕੈਨੀਕਲ ਵਰਕਰਜ਼ ਯੂਨੀਅਨ ਦੇ ਆਗੂ
ਜਗਦੇਵ ਘੁਰਕਣੀ, ਸੱਤਪਾਲ ਭੈਣੀ, ਸਿਵਲ ਹਸਪਤਾਲ ਮੁਲਾਜਮ ਤਾਲਮੇਲ ਕਮੇਟੀ ਦੇ ਆਗੂ ਸਿਕੰਦਰ
ਸਿੰਘ ਘਰਾਂਗਣਾ, ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਦੇ ਸੂਬਾ ਸਕੱਤਰ ਸੁਖਜੀਤ ਰਾਮਾਨੰਦੀ,
ਲਿਬਰੇਸ਼ਨ ਦੇ ਮਾਨਸਾ ਸ਼ਹਿਰ ਕਮੇਟੀ ਦੇ ਸਕੱਤਰ ਬਿੰਦਰ ਅਲਖ, ਪ੍ਰਗਤੀਸੀਲ ਇਸਤਰੀ ਸਭਾ (ਏਪਵਾ)
ਵੱਲੋਂ ਜਸਵੀਰ ਕੌਰ ਨੱਤ ਅਤੇ ਬਲਵਿੰਦਰ ਕੌਰ ਖਾਰਾ, ਫਿਜ਼ੀਕਲ ਹੈਡੀਕੈਪਡ ਐਸੋਸੀਏਸ਼ਨ ਦੇ
ਪ੍ਰਧਾਨ ਅਵਿਨਾਸ਼ ਸ਼ਰਮਾ, ਇਨਕਲਾਬੀ ਨੌਜਵਾਨ ਸਭਾ ਦੇ ਰਾਜਿੰਦਰ ਮਾਨਸਾ, ਵਪਾਰਕ ਮੰਡਲ ਦੇ
ਮਨਜੀਤ ਸਿੰਘ, ਡਾ. ਬੀ.ਆਰ. ਅੰਬੇਦਕਰ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ, ਡਾ.ਬੀ.ਆਰ.
ਰੇਹੜੀ ਯੂਨੀਅਨ ਦੇ ਸੂਬਾ ਪ੍ਰਧਾਨ ਜਰਨੈਲ ਮਾਨਸਾ ਨੇ ਸਿਰਕਤ ਕੀਤੀ।
ਮੁੱਖ ਬਲਾਰੇ ਵਜੋਂ ਆਪਣੇ ਸੰਬੋਧਨ ਵਿੱਚ ਹਮੀਰ ਸਿੰਘ ਨੇ ਕਿਹਾ ਕਿ ਸਧਾਰਨ ਜਨਤਾ ਦੀਆਂ
ਮੁੱਢਲੀਆਂ ਜਰੂਰਤਾਂ ਅਤੇ ਸਮੱਸਿਆਵਾਂ ਪ੍ਰਤੀ ਸਿਰੇ ਦੀ ਸੰਵੇਦਨਸੀਲਤਾਂ ਵੱਡੇ ਵਿੱਤੀ
ਘਪਲੇਬਾਜਾਂ ਪ੍ਰਤੀ ਫਰਾਕ ਦਿੱਲੀ ਅਤੇ ਦੰਗਿਆਂ ਤੇ ਜੰਗ ਉੱਤੇ ਟੇਕ ਰੱਖਣ ਵਾਲੀ ਮੋਦੀ ਸਰਕਾਰ
ਅਧੀਨ ਚੱਲ ਰਹੇ ਦੇਸ਼ ਦੇ ਰਾਜ ਪ੍ਰਬੰਧੀ ਜੰਗਲ ਰਾਜ ਕਹਿਣਾ ਤਾਂ ਜੰਗਲ ਦੇ ਕੁਦਰਤੀ ਅਨੁਸ਼ਾਸਨ
ਦਾ ਵੀ ਅਪਮਾਨ ਹੈ। ਕਿਉਂਕਿ ਜੰਗਲੀ ਜੀਵਨ ਦੇ ਵੀ ਕੁਝ ਸਥਾਪਿਤ ਨਿਯਮ ਹਨ ਉਹਨਾਂ ਕਿਹਾ ਕਿ ਹਰ
ਖੇਤਰ ਵਿੱਚ ਕੀਤਾ ਜਾ ਰਿਹਾ ਵਪਾਰੀਕਰਨ ਅਤੇ ਕਾਰਪੋਰੇਟੀ ਕਰਨ ਸਾਡੀ ਖੇਤੀ ਵਪਾਰ ਅਤੇ ਰੁਜ਼ਗਾਰ
ਦੇ ਮੌਕਿਆਂ ਦਾ ਸਫਾਇਆ ਕਰ ਰਿਹਾ ਹੈ, ਕਿਉਂਕਿ ਬਹੁਕੌਮੀ ਕੰਪਨੀਆਂ ਵੱਲੋਂ ਖੋਲ ਲਿਆ ਜਾਣ
ਵਾਲਾ ਇੱਕ ਮਾਲ ਔਸਤ ਪ੍ਰਾਚੂਨ ਕਾਰੋਬਾਰ ਕਰਨ ਵਾਲੀਆਂ 1300 ਦੁਕਾਨਾਂ ਦਾ ਕਾਰੋਬਾਰ ਠੱਪ ਕਰ
ਦਿੰਦਾ ਹੈ ਅਤੇ ਕਰੀਬ 3900 ਵਿਅਕਤੀਆਂ ਦਾ ਰੁਜ਼ਗਾਰ ਖੋਹ ਲੈਂਦਾ ਹੈ ਜਦੋਂ ਕਿ ਮਾਲ ਵਿੱਚ ਉਸ
ਵੱਲੋਂ ਉਜਾੜੇ ਗਏ ਔਸਤ 17 ਵਿਅਕਤੀਆਂ ਪਿੱਛੇ ਸਿਰਫ ਇੱਕੋ ਨੂੰ ਹੀ ਕੰਮ ਮਿਲਦਾ ਹੈ। ਅੱਜ
ਸਾਡੇ ਦੇਸ਼ ਦੀ ਕੁੱਲ ਅਬਾਦੀ ਦਾ 49# ਹਿੱਸਾ ਲੋਕ ਖੇਤੀ ਉੱਤੇ ਨਿਰਭਰ ਹਨ ਅਗਰ ਮੋਦੀ ਸਰਕਾਰ
ਦੀ ਖੇਤੀ ਨੂੰ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨ ਦੀ ਯੋਜਨਾ ਅਮਲ ਵਿੱਚ ਆਉਂਦੀ ਹੈ ਤਾਂ ਇਹਨਾਂ
ਵਿੱਚੋਂ ਸਿਰਫ 9# ਲੋਕਾਂ ਨੂੰ ਹੀ ਖੇਤੀ ਖੇਤਰ ਵਿੱਚ ਕੰਮ ਮਿਲ ਸਕੇਗਾ। ਉਹ ਹਾਲਤ ਵਿੱਚ ਸਵਾਲ
ਹੈ ਕਿ ਬਾਕੀ 40# ਜਨਤਾ ਦਾ ਕੀ ਹੋਵੇਗਾ? ਉਹਨਾਂ ਕਿਹਾ ਕ ਆਰਥਿਕ ਅਤੇ ਖੇਤੀ ਸੰਕਟ ਵਿੱਚ ਛਾਏ
ਮਦਵਾੜੇ ਦਾ ਲੋਕ ਹਿੱਤੂ ਹੱਲ ਲੱਭਣ ਦੀ ਬਜਾਏ ਮੋਦੀ ਸਰਕਾਰ ਦੇਸ਼ ਵਿੱਚ ਫਿਰਕੂ ਟਕਰਾਅ ਨੂੰ
ਭੜਕਾਉਂਣ ਜਾਂ ਪਾਕਿਸਤਾਨ ਨਾਲ ਜੰਗ ਛੇੜਨ ਵੱਲ ਵਧ ਰਹੀ ਹੈ, ਪਰ ਇਹ ਬਰਬਾਦੀ ਵਾਲਾ ਰਾਹ ਹੈ।
ਸਾਨੂੰ ਦੰਗਿਆਂ ਜਾਂ ਜੰਗ ਦੀ ਨਹੀਂ ਬਲ ਕਿ ਅਮਨ ਰੁਜਗਾਰ ਅਤੇ ਖੁਸ਼ਹਾਲੀ ਦੀ ਲੋੜ ਹੈ ਅਤੇ ਇਸ
ਵਾਸਤੇ ਵਿਆਪਕ ਏਕਤਾ ਕਾਇਮ ਕਰਕੇ ਸਮਾਜਿਕ ਅਤੇ ਸਿਆਸੀ ਤਬਦੀਲੀ ਲਈ ਲੜਨਾ ਪਵੇਗਾ।
ਕ. ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਹਨਾਂ ਹੀ ਮੁੱਦਿਆਂ ਨੂੰ ਲੈ ਕੇ 23 ਮਾਰਚ 2018
ਨੂੰ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਤੇ ਸੁਖਦੇਵ ਦੇ ਸਹਾਦਤ ਦਿਵਸ਼ ਮੌਕੇ ਸੀ.ਪੀ.ਆਈ.
(ਐਮ.ਐਲ.) ਲਿਬਰੇਸ਼ਨ ਵੱਲੋਂ ਪਾਰਟੀ ਮਹਾਂ ਸੰਮੇਲਨ ਦੇ ਮੌਕੇ, ਮਾਨਸਾ ਵਿਖੇ ਵਿਸ਼ਾਲ ਇਨਕਲਾਬ
ਰੈਲੀ ਕੀਤੀ ਜਾ ਰਹੀ ਹੈ ਜਿੱਥੇ ਇਸ ਅੰਦੋਲਨ ਨੂੰ ਅੱਗੇ ਵਧਾਉਂਣ ਦਾ ਪ੍ਰੋਗਰਾਮ ਦਿੱਤਾ
ਜਾਵੇਗਾ। ਕਨਵੈਨਸ਼ਨ ਨੂੰ ਰੁਲਦੂ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ। ਅੰਤ ਡਾ. ਧੰਨਾ ਮੱਲ
ਗੋਇਲ ਨੇ ਇਸ ਸਾਂਝੇ ਉੱਦਮ ਲਈ ਸਾਰੇ ਸਹਿਯੋਗੀ ਸੰਗਠਨ ਅਤੇ ਆਗੂਆਂ ਦਾ ਧੰਨਵਾਦ ਕੀਤਾ।
ਕਨਵੈਨਸ਼ਨ ਵੱਲੋਂ ਕੈਪਟਨ ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਅਤੇ
ਬਠਿੰਡਾ ਤੇ ਰੋਪੜ ਥਰਮਲ ਪਲਾਟਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲੈਣ ਦੀ ਮੰਗ ਦੇ ਮਤੇ ਵੀ
ਪਾਸ ਕੀਤੇ ਗਏ।