Breaking News

ਔਰਤਾਂ ‘ਤੇ ਬੱਚਿਆਂ ਦੀ ਭਲਾਈ ਲਈ ਬਣੀ ਸੂਬਾ ਕਮੇਟੀ ਮੈਂਬਰ ਬਣਨ ਤੇ ਸਨਮਾਨ ਸਮਾਰੋਹ ਆਯੋਜਿਤ।

ਹੈਲਪਲਾਈਨ ਵੱਲੋਂ ਸੰਸਥਾ ਦੇ ਪ੍ਰਧਾਨ ਐਡਵੋਕੇਟ ਨਵਲਜੀਤ ਗਰਗ ਨੂੰ ਪੰਜਾਬ ਸਰਕਾਰ ਵੱਲੋਂ
ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਬਣਾਈ ਗਈ ਸੂਬਾ ਕਮੇਟੀ ਵਿਚ ਮੈਂਬਰ ਨਾਮਜ਼ਦ ਕਰਨ ਤੇ
ਸਬ ਤਹਿਸੀਲ ਸ਼ੇਰਪੁਰ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ । ਇਸ ਮੌਕੇ ਸਨਮਾਨ ਸਮਾਰੋਹ
ਵਿੱਚ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ, ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ
ਘਨੌਰੀ ,ਬਾਰ ਕੌਾਸਲ ਸੰਗਰੂਰ ਤੋਂ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਬਾਰ ਕੌਂਸਲ ਧੂਰੀ ਦੇ
ਪ੍ਰਧਾਨ ਅਸ਼ਵਨੀ ਕੌਸ਼ਲ ,ਐਡਵੋਕੇਟ ਅਮਨਜੀਤ ਸਿੰਘ ਭਸੌੜ , ਐਡਵੋਕੇਟ ਜਸਕਰਨ ਸਿੰਘ ਔਲਖ
,ਤਰਲੋਚਨ ਸਿੰਘ ਸਬ ਇੰਸ. ਵਿਜੀਲੈਂਸ , ਨਾਇਬ ਤਹਿਸੀਲਦਾਰ ਦਿਲਬਾਗ ਸਿੰਘ ਅਤੇ ਥਾਣਾ ਮੁਖੀ
ਰਾਕੇਸ਼ ਕੁਮਾਰ, ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਹਾਕਮ ਸਿੰਘ ਗੰਡੇਵਾਲ , ਰੁਲਦੂ ਰਾਮ ਗੋਇਲ
ਨੇ ਸ਼ਿਰਕਤ ਕੀਤੀ । ਇਸ ਮੌਕੇ ਵਿਧਾਇਕ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਅਤੇ
ਬੱਚਿਆਂ ਦੀ ਸੁਰੱਖਿਆ ਲਈ ਬਣਾਈ ਗਈ ਕਮੇਟੀ ਵਿੱਚ ਸ਼ੇਰਪੁਰ ਨੂੰ ਮਾਣ ਮਿਲਣਾ ਬਹੁਤ ਖੁਸ਼ੀ ਦੀ
ਗੱਲ ਹੈ। ਬੀਬੀ ਹਰਚੰਦ ਕੌਰ ਘਨੌਰੀ ਨੇ ਐਡਵੋਕੇਟ ਨਵਲਜੀਤ ਗਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ
ਅੱਜ ਸਾਡੇ ਸਮਾਜ ਵਿਚ ਔਰਤਾਂ ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਸਰਕਾਰ ਵੱਲੋਂ ਇਹ ਕਮੇਟੀ
ਬਣਾਈ ਗਈ ਹੈ। ਇਸ ਮੌਕੇ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਵੀ ਐਡਵੋਕੇਟ ਨਵਲਜੀਤ ਗਰਗ
ਨੂੰ ਮੈਂਬਰ ਬਣਨ ਤੇ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੁਖਦੇਵ
ਸਿੰਘ ਬੜੀ , ਸਰਪੰਚ ਜਸਮੇਲ ਸਿੰਘ ਬੜੀ , ਮਨਮੋਹਨ ਸਿੰਘ ਧੂਰੀ , ਰਘਵੀਰ ਸਿੰਘ ਸਿੱਧੂ ,
ਐਡਵੋਕੇਟ ਰਮੇਸ਼ ਗੁਪਤਾ, ਰਜਿੰਦਰਜੀਤ ਸਿੰਘ ਕਾਲਾਬੂਲਾ, ਹਰਬੰਸ ਸਿੰਘ ਸਲੇਮਪੁਰ, ਗੁਰਲਾਲ
ਸਿੰਘ ਸਲੇਮਪੁਰ, ਲੋਕ ਸੇਵਾ ਖ਼ੂਨਦਾਨ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਮੱਖਣ , ਕੇਵਲ ਸਿੰਘ,
ਸਤਿੰਦਰਪਾਲ’ ਸੋਨੀ ‘ , ਸ੍ਰੀ ਆਦਿ ਸ਼ਕਤੀ ਦੁਰਗਾ ਭਜਨ ਮੰਡਲੀ ਦੇ ਪ੍ਰਦੀਪ ਕੁਮਾਰ ਦੀਪਾ ,
ਹਿੱਤ ਅਭਿਲਾਸ਼ੀ ਰੌਕੀ, ਅਸ਼ਵਨੀ ਕੁਮਾਰ ਕਾਲਾ, ਅਗਰਵਾਲ ਸਭਾ ਦੇ ਸੰਜੇ ਸਿੰਗਲਾ, ਕੁਲਵੰਤ ਰਾਏ
ਗਰਗ , ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਗੋਇਲ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਵਨ
ਸਿੰਗਲਾ , ਬਿਹਾਰੀ ਲਾਲ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਦਰਬਾਰਾ ਸਿੰਘ ਘਨੌਰੀ ਮੌਜੂਦ ਸਨ।
ਪਬਲਿਕ ਹੈਲਪਲਾਈਨ ਦੇ ਚੇਅਰਮੈਨ ਰਾਜਵਿੰਦਰ ਸਿੰਘ ਅੱਤਰੀ, ਵਾਇਸ ਪ੍ਰਧਾਨ ਐਡਵੋਕੇਟ ਤੇਜਵਿੰਦਰ
ਸਿੰਘ ਢੰਡਾ, ਕੈਸ਼ੀਅਰ ਐਡਵੋਕੇਟ ਸੋਨੀ ਗਰਗ , ਐਡਵੋਕੇਟ ਪ੍ਰਦੀਪ ਗੋਇਲ , ਪਰਵਿੰਦਰ ਗੋਇਲ,
ਜੁਲਫਕਾਰ ਕਾਕਾ, ਦਲਬਾਰਾ ਸਿੰਘ ਬਾਰੀਆ, ਅਸ਼ੋਕ ਕੁਮਾਰ, ਅਨਿਲ ਕੁਮਾਰ ,ਹਰਦੀਪ ਸਿੰਘ ਚਹਿਲ
,ਫਿਰੋਜ਼ ਖਾ, ਕਰਮਜੀਤ ਸਿੰਘ ਧਾਲੀਵਾਲ, ਆਦਿ ਆਗੂਆਂ ਵੱਲੋਂ ਸਮਾਰੋਹ ਵਿੱਚ ਪੁੱਜੀਆਂ
ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.