ਗਿੱਦੜਬਾਹਾ(ਰਾਜਿੰਦਰ ਵਧਵਾ)ਮੰਡੀ ਗਿੱਦੜਬਾਹਾ ਚੋ ਦਿਨ ਪ੍ਰਤੀ ਦਿਨ ਵਧ ਰਹੀ ਅਵਾਰਾ ਪਸੂਆ ਦੀ
ਗਿਣਤੀ ਨੇ ਮੰਡੀ ਨਿਵਾਸੀਆ ਦਾ ਜਿਉਣਾ ਦੁੱਬਰ ਕਰ ਰੱਖਿਆ ਹੈ ਇਸ ਮੰਡੀ ਚੋ 2 ਵੱਡੀਆ ਗਊਸਾਲਾ
ਹੋਣ ਦੇ ਬਾਵਜੂੰਦ ਵੀ ਇਨ੍ਰਾ ਅਵਾਰਾ ਪਸੂਆ ਦੀ ਸਹੀ ਢੱਕ ਨਾਲ ਸਾਹਬ ਸਭਾਲ ਨਾ ਹੋਣ ਕਾਰਨ
ਮੰਡੀ ਦੇ ਅੰਦਰ ਇਨਾ ਅਵਾਰਾ ਪਸੂਆ ਦੇ ਝੁੱਡ ਇਸ ਤਰ੍ਰਾ ਗਲੀਆ ਮੁਹੱਲਿਆ ਚੋ ਫਿਰਦੇ ਹਨ ਜਿਵੇ
ਕੋਈ ਹੜ੍ਰ ਜਿਹਾ ਆਇਆ ਹੋਵੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਾ ਮੰਡੀ ਦੇ ਸਮਾਜ ਸੇਵਕ ਸ਼੍ਰੀ
ਨਰਾਇਣ ਸਿੰਗਲਾ ਸੀਨੀਅਰ ਐਡਵੋਕੇਟ ਕੋਰਟ ਕੰਪਲੈਕਸ਼ ਗਿੱਦੜਬਾਹਾ ਨੇ ਦੱਸਿਆ ਕਿ ਸਹਿਰ ਗਊਸਾਲਾ
ਰੋਡ ਉੱਪਰ ਬਣੀਆ ਹਰੇ ਚਾਰੇ ਦੀਆ ਦੁਕਾਨਾ ਵਾਲਿਆ ਵੱਲੋ ਗਊਸਾਲਾ ਤੋ ਬਾਹਰ ਸੜਕ ਦੇ ਉੱਪਰ ਹੀ
ਹਰਾ ਚਾਰਾ ਇਨ੍ਰਾ ਅਵਾਰਾ ਪਸੂਆ ਨੂੰ ਪਾ ਦਿੱਤਾ ਜਾਦਾ ਹੈ ਜਿਸ ਕਰਕੇ ਇਸ ਰੋਡ ਉੱਪਰ ਹਰ ਸਮੇ
ਕੋਈ ਨਾ ਕੋਈ ਸੜਕ ਹਾਦਸਾ ਵਾਪਰਿਆ ਹੀ ਰਹਿੰਦਾ ਪਰ ਕਈ ਵਾਰ ਇਨ੍ਰਾ ਦੁਕਾਨਦਾਰਾ ਨੂੰ ਰੋਕਿਆ
ਵੀ ਗਿਆ ਹੈ ਅਤੇ ਇਸ ਸਬੰਧੀ ਪਰਸਾਸਨ ਨੂੰ ਵੀ ਕਈ ਵਾਰ ਬੇਨਤੀ ਕਰ ਚੁੱਕੇ ਹਾ ਪਰ ਅੱਜੇ ਤੱਕ
ਕੋਈ ਸੁਨਾਈ ਨਹੀ ਹੋ ਰਹੀ ਇਸੇ ਤਰ੍ਰਾ ਹੀ ਸਹਿਰ ਇਕ ਹੋਰ ਸਮਾਜ ਸੇਵਕ ਸ਼੍ਰੀ ਰੋਹਿਤ ਨਾਰੰਗ
ਐਡਵੋਕੇਟ ਕੋਰਟ ਕੰਪਲੈਕਸ ਗਿੱਦੜਬਾਹਾ ਨੇ ਦੱਸਿਆ ਕਿ ਇਸ ਗਊਸਾਲਾ ਰੋਡ ਤੇ ਹਰ ਸਮੇ ਅਵਾਰਾ
ਪਸੂ ਸੜਕ ਦੇ ਵਿਚਕਾਰ ਹੀ ਖੜ੍ਰੇ ਹੀ ਰਹਿੰਦੇ ਕਿਉਕਿ ਇਸ ਹੀ ਸੜਕ ਤੇ ਕੁਝ ਸਕੂਲ ਵੀ ਬਣੇ ਹੋਏ
ਹਨ ਜੱਦੋ ਸਵੇਰ ਵੇਲ਼ੇ ਬੱਚਿਆ ਦੇ ਮਾਪੇ ਆਪਣੇ ਬੱਚਿਆ ਨੂੰ ਸਕੂਲ ਛੱਡਣ ਜਾਦੇ ਹਨ ਉਸ ਸਮੇ ਕਈ
ਵਾਰ ਇਹੇ ਅਵਾਰਾ ਪਸੂਆ ਸੜਕ ਦੇ ਵਿਚਕਾਰ ਹੀ ਝੁੱਡ ਬਣਾਕੇ ਖੜੇ ਹੁੰਦੇ ਹਨ ਅਤੇ ਕਈ ਵਾਰ ਤਾ
ਇਹੇ ਹਰਾ ਚਾਰਾ ਖਾਦੇ ਖਾਦੇ ਹੀ ਲੜਾਈ ਕਰਨ ਲੱਗ ਜਾਦੇ ਹਨ ਅਤੇ ਕਈ ਲੋਕ ਇਨਾ ਅਵਾਰਾ ਪਸੂਆ ਦੀ
ਲੜਾਈ ਚੋ ਬਹੁਤ ਬੂਰੀ ਤਰ੍ਰਾ ਜੱਖਮੀ ਵੀ ਹੋ ਚੁੱਕੇ ਹਨ ਇਥੋ ਤੱਕ ਕੀ ਕਈ ਤਾ ਆਪਣੀਆ ਕੀਮਤੀ
ਜਾਨਾ ਤੱਕ ਵੀ ਗੁਆ ਚੁੱਕੇ ਹਨ ਪਰ ਪਰਸਾਸਨ ਅਤੇ ਪੰਜਾਬ ਸਰਕਾਰ ਵੱਲੋ ਇਸ ਵੱਲ ਕੋਈ ਧਿਆਨ ਤੱਕ
ਨਹੀ ਦਿੱਤਾ ਜਾ ਰਿਹਾ ਅਤੇ ਇਸੇ ਤਰ੍ਰਾ ਹੀ ਪਿੰਡ ਗਿੱਦੜਬਾਹਾ ਆਮ ਆਦਮੀ ਪਾਰਟੀ ਦੇ ਸੀਨੀਅਰ
ਲੀਡਰ ਸ ਰੂਪ ਸਿੰਘ ਮਿਸਤਰੀ ਜੀ ਨੇ ਗੱਲ਼ਬਾਤ ਕਰਦਿਆ ਦੱਸਿਆ ਕੀ ਇਨ੍ਰਾ ਅਵਾਰਾ ਪਸੂਆ ਨੇ ਗਲੀ
ਮੁਹੱਲਿਆ ਦੀਆ ਰੋਨਕਾ ਛੋਟੇ ਛੋਟੇ ਬੱਚਿਆ ਦਾ ਖੇਡਣਾ ਵੀ ਬੰਦ ਕਰਾਕੇ ਰੱਖ ਦਿੱਤਾ ਹੈ ਕਿਉਕਿ
ਹੁਣ ਇਹੇ ਅਵਾਰਾ ਪਸੂ ਸਹਿਰ ਅਤੇ ਗਲੀਆ ਮੁਹੱਲਿਆ ਚੋ ਆਪਣੇ ਝੁੱਡ ਬਨਾਕੇ ਇਜ ਘੁੰਮਦੇ ਫਿਰਦੇ
ਰਹਿੰਦੇ ਹਨ ਜਿਵੇ ਕੋਈ ਪਾਣੀ ਦਾ ਹੜ੍ਰ ਜਿਹਾ ਆਇਆ ਹੋਵੇ ।ਇਸੇ ਤਰ੍ਰਾ ਹੀ ਪਿੰਡ ਗਿੱਦੜਬਾਹਾ
ਦੇ ਕੁਝ ਕਿਸਾਨਾ ਨੇ ਵੀ ਆਪਣੇ ਦੁੱਖੜੇ ਰੋਦੇ ਹੋਏ ਦੱਸਿਆ ਕਿ ਹੁਣ ਤਾ ਇਨ੍ਰਾ ਅਵਾਰਾ ਪਸੂਆ
ਨੇ ਸਾਡਾ ਵੀ ਜਿਉਣਾ ਹਰਾਮ ਕਰ ਦਿੱਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਾ ਗੁਰਮੇਲ ਸਿੰਘ,ਜਗਦੇਵ
ਸਿੰਘ ,ਮੱਖਣ ਸਿੰਘ ਪ੍ਰੀਤਮ ਸਿੰਘ ਨੇ ਦੱਸਿਆ ਇਨ੍ਰਾ ਅਵਾਰਾ ਪਸੂਆ ਨੇ ਤਾ ਸਾਡੀਆ ਪੁੱਤਰਾ
ਵਾਗ ਪਾਲੀ ਕਣਕ ਦੀ ਫਸ਼ਲ ਨੂੰ ਵੀ ਉਜਾੜਣਾ ਸੁਰੂ ਕਰ ਦਿੱਤਾ ਹੈ ਉਨ੍ਰਾ ਅੱਗੇ ਕਿਹਾ ਕਿ ਹੁਣ
ਤਾ ਇਹੇ ਅਵਾਰਾ ਪਸੂਆ ਕਣਕਾ ਨੂੰ ਬਹੁਤ ਜਾਦਾ ਖਰਾਬ ਕਰ ਰਹੇ ਹਨ ਜਿਸ਼ ਸਬੰਧੀ ਅਸੀ ਕਣਕ ਦੀ
ਰਾਖੀ ਕਰਨ ਲਈ ਆਪਣੇ ਖੇਤਾ ਦੀ ਰਾਖੀ ਲਈ ਰਾਖੇ ਰੱਖਣ ਲਈ ਮਜਬੂਰ ਹੋ ਗਏ ਹਾ ਪਰ ਇਹੇ ਅਵਾਰਾ
ਪਸੂ ਫਿਰ ਵੀ ਕੰਟਰੋਲ ਨਹੀ ਆ ਰਹੇ ਕਿਸੇ ਨਾ ਕਿਸੇ ਪਾਸੋ ਇਹੇ ਕਣਕ ਦੀ ਫਸਲ ਨੂੰ ਉਜਾੜਣ ਲਈ
ਖੇਤਾ ਚੋ ਪਹੁੰਚ ਹੀ ਜਾਦੇ ਹਨ ਪਰ ਪੰਜਾਬ ਦਾ ਕਿਸਾਨ ਤਾ ਪਹਿਲਾ ਹੀ ਬਹੁਤ ਕਰਜਾਈ ਹੋਇਆ ਪਿਆ
ਹੈ ਅਤੇ ਖੁੱਦ ਖੁਸੀਆ ਕਰਨ ਲਈ ਮਜਬੂਰ ਹੋਇਆ ਪਿਆ ਦੂਸਰਾ ਇਨ੍ਰਾ ਅਵਾਰਾ ਪਸੂਆ ਦੀ ਵੱਧ ਰਹੀ
ਗਿਣਤੀ ਨੇ ਸਾਡਾ ਜਿਉਣਾ ਹਰਾਮ ਕਰ ਰੱਖਿਆ ਹੁਣ ਤਾ ਅਸੀ ਪੰਜਾਬ ਸਰਕਾਰ ਤੋ ਅਤੇ ਪਰਸਾਸਨ ਤੋ
ਵੀ ਪੁਰਜੋਰ ਮੰਗ ਕਰਦੇ ਹਾ ਕੀ ਇਨ੍ਰਾ ਅਵਾਰਾ ਪਸੂਆ ਦੀ ਸਹੀ ਤਰੀਕੇ ਨਾਲ ਸਾਹਬ ਸਭਾਲ ਕੀਤੀ
ਜਾਵੇ ਕਿਉਕਿ ਇਨ੍ਰਾ ਅਵਾਰਾ ਪਸੂਆ ਦੇ ਕਾਰਨ ਹੀ ਨਿੱਤ ਵਾਪਰ ਰਹੇ ਹਨ ਸੜਕ ਹਾਦਸੇ ਪਰ ਹੁਣ
ਤੱਕ ਪਰਸਾਸਨ ਅਤੇ ਪੰਜਾਬ ਸਰਕਾਰ ਅੱਖਾ ਤੇ ਪੱਟੀ ਬੰਨੀ ਬੈਠੇ ਤਮਾਸਾ ਹੀ ਵੇਖ ਰਿਹਾ ਹੈ ਹੁਣ
ਤਾ ਸਾਫ ਪਤਾ ਲੱਗ ਰਿਹਾ ਹੈ ਕੀ ਪੰਜਾਬ ਸਰਕਾਰ ਅਤੇ ਪਰਸਾਸਨ ਹੁਣ ਕਿਸੇ ਵੱਡੇ ਹਾਦਸੇ ਦੀ
ਉਡੀਕ ਕਰ ਰਿਹਾ ਹੈ ।