ਸੰਗਰੂਰ, 20 ਫਰਵਰੀ( ) ਇਲਾਕਾ ਚੀਮਾ ਮੰਡੀ ਦੇ ਵਿੱਚ 2014 ਨੂੰ ਨਗਰ ਪੰਚਾਇਤ
ਚੀਮਾ ਮੰਡੀ ਵੱਲੋ ਇਲਾਕੇ ਦੇ ਪਿੰਡਾਂ ਦੀ ਜਰੂਰਤ ਨੂੰ ਦੇਖਦੇ ਤਕਰੀਬਨ ਦੋ ਏਕੜ ਜਮੀਨ ਉਪਰ
ਤਕਰੀਬਨ 37 ਲੱਖ ਦੀ ਲਾਗਤ ਨਾਲ ਬੱਸ ਸਟੈਡ ਬਣਾਇਆ ਗਿਆ ਸੀ। ਜੋ ਅੱਜ ਕੱਲ ਅਵਾਰਾ ਪਸ਼ੂਆ ਤੇ
ਨਛੇੜੀ ਲੋਕਾਂ ਤੇ ਤੂੜੀ ਢੋਹਣ ਵਾਲੇ ਵਹੀਕਲ ਖੜਾਉਣ ਵਾਲੇ ਲੋਕਾਂ ਦੇ ਕੰਮ ਆ ਰਿਹਾ ਹੈ।
ਇਸ ਬੱਸ ਸਟੈਡ ਦਾ ਨਿਰਮਾਣ ਲੋਕਾਂ ਦੀਆਂ ਸਹੂਲਤਾਂ ਤੇ ਇਲਾਕੇ ਨੂੰ ਮੰਗ ਨੂੰ ਦੇਖਦੇ ਹੋਏ
ਬਣਾਇਆ ਗਿਆ ਸੀ। ਇਹ ਬੱਸ ਸਟੈਡ ਸਿਰਫ 7-8 ਮਹੀਨੇ ਹੀ ਚਾਲੂ ਰਿਹਾ, ਪਰ ਸਰਕਾਰ ਵੱਲੋ ਇਸ ਬੱਸ
ਸਟੈਡ ਨੂੰ ਸਹੀ ਤੌਰ ਤੇ ਚਲਾਉਣ ਵਿੱਚ ਕੁਝ ਵੀ ਕਾਰਵਾਈ ਨਹੀ ਕਰ ਰਹੀ। ਨਗਰ ਪੰਚਾਇਤ ਵੱਲੋ ਇਸ
ਬੱਸ ਸਟੈਡ ਦੇ ਚਾਲੂ ਹੋਣ ਤੋ ਪਹਿਲਾ ਇਲਾਕੇ ਦੇ ਦੁਕਾਨਦਾਰਾਂ ਨੇ ਲੱਖਾ ਰੁਪਏ ਦੇ ਕੇ ਦੁਕਾਨਾ
ਦੀ ਪਗੜੀ ਤੇ ਲੈ ਕੇ ਦੁਕਾਨਾ ਖਰੀਦ ਲਈਆਂ, ਜੋ ਅੱਜ ਕੱਲ ਬੰਦ ਪਈਆ ਹਨ, ਉਹ ਦੁਕਾਨਦਾਰਾਂ ਦਾ
ਲੱਖਾ ਰੁਪਏ ਡੁਬਦੇ ਦਿਖਾਈ ਦੇ ਰਹੇ ਹਨ।
ਇਸ ਤਰਾਂ੍ਹ ਪਟਿਆਲਾ ਭੀਖੀ ਬਠਿੰਡਾ ਲਈ ਆਉਣ ਜਾਣ ਲਈ ਬੱਸਾਂ ਮੇਨ ਰੋੜ ਹੀ ਸਵਾਰੀਆਂ ਨੂੰ
ਚੁੱਕਣ ਤੇ ਉਤਾਰਨ ਲਈ ਰੁਕਦੀਆਂ ਹਨ, ਜਿਸ ਨਾਲ ਮੇਨ ਰੋੜ ਉਪਰ ਕੋਈ ਵੀ ਵੱਡਾ ਹਾਦਸਾ ਵਾਪਰ
ਸਕਦਾ ਹੈ।ਇਸ ਲਈ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਹਰ ਆਉਣ ਜਾਣ ਵਾਲੀ ਬੱਸ ਬੱਸ ਸਟੈਡ ਵਿੱਚ
ਹੀ ਖੜੀ ਕੀਤੀ ਜਾਵੇ।
ਨਗਰ ਪੰਚਾਇਤ ਦੇ ਅਹੁਦੇਦਾਰਾ ਨਾਲ ਗੱਲ ਬਾਤ ਦੌਰਾਣ ਸਾਹਮਣੇ ਆਇਆ ਕਿ ਇਹ ਬੱਸ ਸਟੈਡ ਚਾਲੂ ਹੋਣ
ਨਾਲ ਉਹਨਾ ਨੂੰ ਤਕਰੀਬਨ 10 ਲੱਖ ਦਾ ਸਲਾਨਾ ਆਮਦਨ ਹੋਣੀ ਸੀ।ਜੋ ਨਗਰ ਪੰਚਾਇਤ ਨੂੰ ਇਲਾਕੇ ਨੂੰ
ਘਾਟਾ ਪੈ ਰਿਹਾ ਹੈ। ਸੋ ਇਲਾਕੇ ਵੱਲੋ ਸਰਕਾਰ ਤੋ ਮੰਗ ਕੀਤੀ ਜਾਦੀ ਹੈ ਕਿ ਜਲਦੀ ਹੀ ਇਸ ਬੱਸ
ਸਟੈਡ ਨੂੰ ਚਾਲੂ ਕੀਤਾ ਜਾਵੇ।