ਮੋਗਾ, 20 ਫਰਵਰੀ ( ) – ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਸ਼੍ਰੀ
ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿਚ ਖੱਤਰੀ
ਪਰਿਵਾਰਾਂ ਨਾਲ ਵਾਪਰ ਰਹੀਆਂ ਘਟਨਾਵਾਂ, ਅਤਿਆਚਾਰ ਅਤੇ ਅੱਤਵਾਦ ਦੇ ਦੌਰ ਸਮੇਂ ਮਾਰੇ ਗਏ
ਖੱਤਰੀ ਪਰਿਵਾਰਾਂ ਦੀ ਬੇਹਤਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਮੌਕੇ ਖੱਤਰੀ ਸਮਾਜ
ਨੂੰ ਆ ਰਹੀਆਂ ਦਿਕਤਾਂ ਬਾਰੇ ਵੀ ਚਰਚਾ ਹੋਈ। ਸਮਾਜਿਕ ਬੁਰਾਈਆਂ ਅਤੇ ਨਸ਼ੇ ਵਰਗੀਆਂ ਬੁਰਾਈਆਂ
ਨੂੰ ਦੂਰ ਕਰਨ ਲਈ ਵੀ ਖੱਤਰੀ ਸਭਾ ਵੱਲੋਂ ਦਿੱਤੇ ਸਹਿਯੋਗ ਤੇ ਵੀ ਵਿਚਾਰ ਵਟਾਂਦਰਾ ਹੋਇਆ।
ਖੱਤਰੀ ਸਭਾ ਵੱਲੋਂ ਪਿਛਲੇ ਸਾਲ ਦੌਰਾਨ ਕੀਤੇ ਸ਼ੋਸ਼ਲ ਸਮਾਗਮਾਂ ਦਾ ਜਿਕਰ ਵੀ ਹੋਇਆ।
ਸ਼੍ਰੀ ਸਹਿਗਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20 ਸਟੇਟਾਂ ਵਿਚ ਸਟੇਟ
ਪ੍ਰਧਾਨ ਖੱਤਰੀ ਸਭਾ ਦੀਆਂ ਨਿਯੁਕਤੀਆਂ ਕਰ ਦਿੱਤੀਆ ਗਈਆਂ ਹਨ ਅਤੇ 2 ਯੁਨੀਟੈਟਰੀ ਵਿਚ ਵੀ
ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।
ਜਿਵੇਂ ਕਿ ਹਿਮਾਚਲ ਸਟੇਟ ਦੇ ਪ੍ਰਧਾਨ ਆਰ.ਕੇ.ਮਹਿਤਾ, ਪੰਜਾਬ ਦੇ ਦਲਜੀਤ ਜਖਮੀ, ਹਰਿਆਣੇ ਦੇ
ਓ.ਪੀ.ਓਪਲ, ਰਾਜਸਥਾਨ ਦੇ ਆਰ.ਕੇ.ਮਲਹੋਤਰਾ, ਗੁਜਰਾਤ ਦੇ ਐਚ.ਕੇ.ਸਹਿਗਲ, ਮਧ ਪ੍ਰੇਦੇਸ਼ ਦੇ
ਵਰਿੰਦਰ ਵਰਮਾ, ਉੱਤਰ ਪ੍ਰਦੇਸ਼ ਦੇ ਐਨ.ਕੇ.ਲੁੰਬਾ, ਝਾਰਖੰਡ ਦੇ ਆਰ.ਕੇ.ਨਹਿਰਾ, ਬਿਹਾਰ ਦੇ
ਕੇ.ਸੀ.ਵਿਜ, ਅਸਾਮ ਦੇ ਵੀ.ਕੇ.ਮੜੀਆਂ, ਵੈਸਟ ਬੰਗਾਲ ਦੇ ਕਾਕਾ ਵਰਮਾ, ਉਡੀਸਾ ਦੇ
ਐਸ.ਕੇ.ਪੁਰੀ, ਛੱਤੀਸਗੜ• ਦੇ ਐਚ.ਕੇ.ਥੋਰ, ਤੇਲਾਂਗਨਾ ਦੇ ਐਚ.ਕੇ. ਵਰਮਾ, ਆਂਧਰਾ ਪ੍ਰਦੇਸ਼ ਦੇ
ਸੀ.ਕੇ.ਮਹਿਤਾ, ਤਾਮਿਲਨਾਡੂ ਦੇ ਐਲ.ਕੇ.ਧੀਰ, ਕੇਰਲਾ ਦੇ ਐਸ.ਕੇ.ਸੰਸਨ, ਕਰਨਾਟਕ ਦੇ
ਏ.ਐਲ.ਧੀਂਗੜਾ, ਮਹਾਂਰਾਸ਼ਟਰ ਦੇ ਪੀ.ਕੇ. ਕਪੂਰ, ਦਿੱਲੀ ਦੇ ਐਸ.ਕੇ. ਚੋਪੜਾ ਅਤੇ ਉਤਰਾਂਖੰਡ
ਦੇ ਐਸ.ਕੇ.ਖੰਨਾ ਆਦਿ ਅਤੇ ਇਸੇ ਤਰ੍ਹਾਂ ਯੂਨੀਟੈਟਰੀਸ ਦੇ ਪ੍ਰਧਾਨ ਅੰਡੋਮਾਨ ਅਤੇ ਨਿਕੋਬਾਰ
ਦੇ ਐਸ.ਕੇ.ਸਹਿਗਲ, ਚੰਡੀਗੜ ਦੇ ਕੇ.ਸੀ.ਵਰਮਾ ਨੂੰ ਖੱਤਰੀ ਸਭਾ ਦੇ ਪ੍ਰਧਾਨ ਨਿਯੁਕਤ ਕਰ
ਦਿੱਤਾ ਗਿਆ ਹੈ।
ਆਲ ਇੰਡੀਆ ਖੱਤਰੀ ਸਭਾ ਵੱਖ ਵੱਖ ਰਾਜਾ / ਸਟੇਟ ਵਿਚ ਕ੍ਰਮਵਾਰ ਜਿਲ੍ਰਾ ਪ੍ਰਧਾਨ ਖੱਤਰੀ ਸਭਾ
ਦੀਆਂ ਨਿਯੂਕਤੀਆਂ ਕਰਨ ਲਈ ਮੀਟਿੰਗਾਂ ਰੱਖਿਆ ਗਈਆਂ ਹਨ। ਇਹ ਮੀਟਿੰਗਾਂ ਆਲ ਇੰਡੀਆ ਖੱਤਰੀ
ਸਭਾ ਦੇ ਪ੍ਰਧਾਨ ਸਮੇਤ ਜਨਰਲ ਸਕੱਤਰ ਅਤੇ ਕਾਰਜਕਾਰਨੀ ਮੈਂਬਰ ਲੈਣਗੇ।
ਇਸੇ ਤਰਾ ਸ਼੍ਰੀ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਨੇ ਮੀਟਿੰਗ ਵਿਚ ਦੱਸਿਆ ਕਿ ਵੱਖ ਵੱਖ ਸਟੇਟਾਂ
ਅਤੇ ਯੂਨੀਟੈਰੀਟਰੀਸ (ਯੂ.ਟੀ.) ਤੋਂ ਵੀ ਆਗੂ ਨੈਸ਼ਨਲ ਕਾਂਨਫਰੰਸ ਵਿਚ ਪਹੁੰਚਨਗੇ ਜੋ 3 ਦਿਨ
ਚਲੇਗੀ ਅਤੇ ਇਹ ਮੀਟਿੰਗਾਂ ਖਤਮ ਹੋਣ ਬਾਅਦ ਤੁਰੰਤ ਤਰੀਕਾਂ ਕਾਨਫਰੰਸ ਦਾ ਐਲਾਨ ਕਰ ਦਿੱਤਾ
ਜਾਵੇਗਾ ਅਤੇ ਇਹ ਕਾਨਫਰੰਸ ਵਿਚ ਪਹਿਲੇ ਦਿਨ ਡੈਲੀਗੇਟ ਹਿੱਸਾ ਲੈਣਗੇ ਦੂਸਰੇ ਦਿਨ ਸਮੂਹ ਭਾਰਤ
ਦੇ ਜਿਲ੍ਹਾ ਪ੍ਰਧਾਨ ਅਤੇ ਤੀਸਰੇ ਦਿਨ ਸਟੇਟ ਅਤੇ ਯੁਨੀਟੈਟਰੀ ਦੇ ਖੱਤਰੀ ਸਭਾ ਪ੍ਰਧਾਨ ਸਮੇਤ
ਕਾਰਜਕਾਰਨੀ ਕਮੇਟੀ ਹਿੱਸਾ ਲੈਣਗੇ। ਜਿਸ ਵਿਚ ਆਲ ਇੰਡੀਆ ਖੱਤਰੀ ਸਭਾ ਦਾ ਮੈਗਜ਼ੀਨ ਅਤੇ ਅਗਲੇ
3 ਸਾਲਾਂ ਦੇ ਪ੍ਰੋਗਰਾਮਾਂ ਸਮਾਗਮਾਂ ਦਾ ਐਲਾਨ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਵੀਜੇ ਧੀਰ ਜਨਰਲ ਸਕੱਤਰ ਨੇ ਦੱਸਿਆ ਕਿ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ
ਹੇਠ ਬੜੀ ਜਲਦੀ ਹੀ ਇਕ ਮੈਗਜ਼ੀਨ ‘“ਆਈਨਾ ਏ ਕਸ਼ਤਰੀ ਵੰਸ਼” 2018’ ਇਸ ਸਮਾਗਮ ਵਿਚ ਰਲੀਜ ਕੀਤਾ
ਜਾ ਰਿਹਾ ਹੈ। ਸਾਲ 2018 ਦਾ ਕੈਲੰਡਰ ਪਹਿਲਾ ਹੀ ਮਾਨਯੋਗ ਗਵਰਨਰ ਪੰਜਾਬ ਜੀ ਤੋਂ ਰਲੀਜ
ਕਰਵਾਇਆ ਜਾ ਚੁੱਕਾ ਹੈ। ਇਸ ਮੀਟਿੰਗ ਵਿਚ ਉਕਤ ਆਗੂਆਂ ਤੋਂ ਬਿਨਾ ਕਾਰਜਕਾਰਨੀ ਕਮੇਟੀ ਦੇ
ਮੈਂਬਰ ਪ੍ਰਦੀਪ ਚੋਪੜਾ, ਨੋਨੀ ਲੁੰਬਾ, ਰੋਹਿਤ ਮਲਹੋਤਰਾ, ਵਰਿੰਦਰ ਵਰਮਾ, ਓ.ਪੀ. ਉਪਲ,
ਐਚ.ਕੇ. ਸਹਿਗਲ, ਕੇ.ਸੀ. ਵਰਮਾ, ਵੀ.ਕੇ.ਮੜੀਆਂ, ਐਸ.ਕੇ. ਪੂਰੀ, ਰਾਜੀਵ ਵਰਮਾ,
ਐਸ.ਕੇ.ਚੋਪੜਾ, ਰਮਨ ਨਹਿਰਾ, ਸ਼ਸੀ ਚੋਪੜਾ, ਚੇਤਨ ਸਹਿਗਲ, ਐਨ.ਕੇ.ਮਲਹੋਤਰਾ, ਕੇ.ਸੀ.ਮਨੋਚਾ
ਸਮੇਤ ਹੋਰ ਵੀ ਆਗੂ ਸ਼ਾਮਲ ਸਨ