ਧੂਰੀ, 16 ਮਾਰਚ (ਪ੍ਵੀਨ ਗਰਗ) ਪੀ.ਐਸ.ਈ.ਬੀ. ਜੁਆਇੰਟ ਫੋਰਮ ਪੰਜਾਬ ਦੇ ਸੱਦੇ ‘ਤੇ ਮੰਡਲ ਦਫਤਰ ਧੂਰੀ ਅੱਗੇ ਮੁਲਾਜ਼ਮ ਮੰਗਾਂ ਨੰੂ ਮੰਨ ਕੇ ਲਾਗੂ ਨਾ ਕਰਨ ਦੇ ਰੋਸ ਵਜੋਂ ਅਰਥੀ ਸਾੜ ਰੈਲੀ ਕੀਤੀ ਗਈ, ਜਿਸ ਦੀ ਪ੍ਧਾਨਗੀ ਸਾਥੀ ਜੋਗਾ ਸਿੰਘ ਲਾਂਗੜੀਆਂ, ਜਸਪਾਲ ਸਿੰਘ ਖੁਰਮੀ, ਸਾਥੀ ਕੇਹਰ ਸਿੰਘ, ਸਾਥੀ ਰਣਜੀਤ ਸਿੰਘ ਅਤੇ ਸਾਥੀ ਸੁਖਦੇਵ ਸਿੰਘ ਪੈਨਸ਼ਨਰ ਆਗੂਆਂ ਨੇ ਕੀਤੀ| ਇਸ ਰੈਲੀ ਵਿੱਚ ਅਮਰਜੀਤ ਸਿੰਘ ਅਮਨ, ਹਰਦੇਵ ਸਿੰਘ, ਇੰਦਰਜੀਤ ਸਿੰਘ, ਜਰਨੈਲ ਸਿੰਘ, ਜੋਗਿੰਦਰ ਸਿੰਘ ਬੇਨੜਾ, ਸਵਰਨ ਸਿੰਘ ਧੂਰਾ, ਮੁਖਤਿਆਰ ਸਿੰਘ, ਸੁਖਦੇਵ ਸਿੰਘ, ਮੁਰਾਰੀ ਲਾਲ, ਰਾਜ ਕੁਮਾਰ ਰੰਗੀਆਂ, ਬਲਜੀਤ ਦਾਸ, ਅਮਰਜੀਤ ਸਿੰਘ, ਕਰਨੈਲ ਸਿੰਘ, ਬਲਵੰਤ ਸਿੰਘ, ਜੋਗਿੰਦਰ ਸਿੰਘ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੰੂ ਜੁਆਇੰਟ ਫੋਰਮ ਨਾਲ ਗੱਲਬਾਤ ਕਰਕੇ ਮੰਗਾਂ ਲਾਗੂ ਕਰਨ ਦੀ ਅਪੀਲ ਕੀਤੀ| ਉਹਨਾਂ ਕਿਹਾ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਐਮ.ਐਲ.ਏਫ਼ ਮੰਤਰੀਆਂ ਨੰੂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ|ਇੰਪਲਾਈਜ਼ ਫੈਡਰੇਸ਼ਨ ਦੇ ਆਗੂਆਂ ਦੀਆਂ ਨਜ਼ਾਇਜ਼ ਕੀਤੀਆਂ ਬਦਲੀਆਂ ਅਤੇ ਬਠਿੰਡਾ ਥਰਮਲ ਪਲਾਂਟ ਦੇ ਸੰਘਰਸ਼ ਕਰ ਰਹੇ ਕਾਮਿਆਂ ਨੰੂ ਧਰਨੇ ਦੌਰਾਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਧਮਕੀਆਂ ਦੇਣ ਦੀ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਬੰਦ ਕੀਤੇ ਗਏ ਸਰਕਾਰੀ ਥਰਮਲ ਪਲਾਂਟ ਮੁੜ ਚਾਲੂ ਕੀਤੇ ਜਾਣ| 1 ਅਪੈ੍ਲ ਤੋਂ 10 ਅਪੈ੍ਲ ਤੱਕ ਸੰਪਰਕ ਮੁਹਿੰਮ ਚਲਾਈ ਜਾਵੇਗੀ ਅਤੇ 11 ਅਪੈ੍ਲ ਨੰੂ ਹੜਤਾਲ ਕੀਤੀ ਜਾਵੇਗੀ|
ਤਸਵੀਰ:- ਪੀ.ਐਸ.ਈ.ਬੀ. ਜੁਆਇੰਟ ਫੋਰਮ ਦੇ ਆਗੂ ਅਰਥੀ ਸਾੜ ਮੁਜ਼ਾਹਰਾ ਕਰਦੇ ਹੋਏ| (ਪ੍ਵੀਨ ਗਰਗ)