ਸੰਗਰੂਰ, 16 ਮਾਰਚ ( ਕਰਮਜੀਤ ਰਿਸ਼ੀ ) ਵੀਹਵੀ ਸਦੀ ਦੇ ਮਹਾਨ ਅਵਤਾਰ ਸ੍ਰੀ ਮਾਨ ਸੰਤ ਬਾਬਾ
ਅਤਰ ਸਿੰਘ ਜੀ ਦੇ 152 ਵੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਥਾਨਕ ਗੁਰਦੁਆਰਾ ਸ੍ਰੀ ਨਾਨਕਸਰ
ਸਾਹਿਬ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਂਲ ਜੀ ਨੇ ਸਿਰਕਤ ਕੀਤੀ ਤੇ
ਭਾਰੀ ਗਿਣਤੀ ਵਿੱਚ ਹਾਜਰ ਸੰਗਤਾਂ ਨੂੰ ਸੰਬੋਧਨ ਕਰਦੀਆਂ ਕਿਹਾ ਕਿ ਸ੍ਰੀ ਮਾਨ ਸੰਤ ਬਾਬਾ ਅਤਰ
ਸਿੰਘ ਜੀ ਮਸਤੂਆਣੇ ਵਾਲੇ ਉਹ ਮਹਾਨ ਸਖਸੀਅਤ ਸਨ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੋਰਾਨ ਲੱਖਾ
ਦੀ ਗਿਣਤੀ ਵਿੱਚ ਪ੍ਰਾਣੀਆਂ ਅੰਮ੍ਰਿਤ ਪਾਨ ਕਰਵਾਇਆ ਸੀ ਤੇ ਵਿਦਿਆ ਪ੍ਰਾਪਤੀ ਲਈ ਮਹਾਨ
ਉਪਰਾਲੇ ਕੀਤੇ ਸਨ ਤੇ ਉਨਾਂ ਨੇ ਸਮੁੱਚੀ ਕੌਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ
ਚੱਲਣ ਦਾ ਸੰਦੇਸ ਦਿੱਤਾ ਸੀ। ਇਸ ਮੌਕੇ ਉਨਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ
ਅੰਮ੍ਰਿਤਸਰ ਸਾਹਿਬ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਮਹਾਨ ਕਾਰਜਾਂ
ਬਾਰੇ ਵਿਸਥਾਰ ਪੂਰਵਕ ਦੱਸਿਆ।ਇਸ ਮੌਕੇ ਭਾਈ ਸਾਹਿਬ ਜੀ ਨੂੰ ਗੁਰੂ ਘਰ ਦੀ ਲੋਕਲ ਗੁਰਦੁਆਰਾ
ਪ੍ਰਬੰਧਕ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਮੈਨੇਜਰ ਸੁਰਿੰਦਰਜੀਤ ਸਿੰਘ
ਬੱਧਨੀ ਮੀਤ ਮਨੇਜਰ ਦਰਸ਼ਨ ਸਿੰਘ ਮੰਢਾਲੀ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਥੇਦਾਰ
ਉਦੇ ਸਿੰਘ , ਇੰਸਪੈਕਟਰ ਗੁਰਪਾਲ ਸਿੰਘ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਮੱਖਣ ਸਿੰਘ ਜੀ
ਜਥੇਦਾਰ ਲੀਲਾ ਸਿੰਘ ਵੀ ਹਾਜਰ ਸਨ।