ਸ਼ੇਰਪੁਰ (ਹਰਜੀਤ ਕਾਤਿਲ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੇਰਪੁਰ ਵਿੱਚ , ਸਕੂਲ ਦੀ ਤਰਸਯੋਗ
ਹਾਲਤ ਨੂੰ ਦੇਖਦਿਆਂ ਕਸਬੇ ਦੇ ਉੱਘੇ ਸਮਾਜਸੇਵੀ ‘ ਤੇ ਹਰਮਨ ਪਿਆਰੇ ਰਿਟਾਇਰਡ ਐਸ ਡੀ ਓ ਭੋਲਾ
ਸਿੰਘ USA ਨੇ ਅਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਇੱਕ ਲੱਖ ਰੁਪਏ (1,00,000) ਦਾ
ਦਾਨ ਦੇ ਕੇ ਸਕੂਲ ਦੀ ਇਮਾਰਤ ਦੀ ਮੁਰੰਮਤ ਕਰਨ ਲਈ , ਫਰਸ ਆਦਿ ਲਗਵਾਉਣ ਲਈ ਨਗਦ ਰਾਸ਼ੀ
ਦਿੱਤੀ। ਸਕੂਲ ਸਟਾਫ ਦੇ ਨਾਲ ਲਾਇਨਜ ਕਲੱਬ ਦੇ ਮੈਂਬਰ ਜੋ ਸਮੇਂ ਸਮੇਂ ਸਕੂਲ ਦੀ ਮਦਦ ਕਰਦੇ
ਰਹਿੰਦੇ ਹਨ ਵੱਲੋਂ ਐਸ ਡੀ ਓ ਭੋਲਾ ਸਿੰਘ USA ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ
ਵਿੱਚ ਸਿੱਖ ਬੁੱਧੀ ਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ , ਐਂਟੀ ਨਾਰਕੋਟਿਕ
ਸੈੱਲ ਦੇ ਚੇਅਰਮੈਨ ਸੰਜੇ ਠੇਕੇਦਾਰ , ਆਦਿ ਸ਼ਕਤੀ ਦੁਰਗਾ ਭਜਨ ਮੰਡਲੀ, ਬਾਬਾ ਫਤਹਿ ਸਿੰਘ
ਸਪੋਰਟਸ ਕਲੱਬ ਦੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਐਂਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ
ਸੰਜੇ ਠੇਕੇਦਾਰ ਨੇ ਕਿਹਾ ਕਿ ਜਿੱਥੇ ਖੁਸ਼ੀ ਹੈਂ ਉਸ ਦੇ ਨਾਲ ਦੁੱਖ ਵੀ ਹੈ ਕਿ ਅਸੀਂ ਅੱਜ ਵੀ
ਗੁਲਾਮ ਦੇਸ ਦੇ ਵਾਸੀ ਹਾਂ । ਕੋਣ ਸਰਕਾਰ ਨੂੰ ਦੱਸੂ ਸਰਕਾਰ ਦੇ ਫਰਜ । ਇਸ ਤੋਂ ਪਹਿਲਾਂ ਦਸ
ਸਾਲ ਵਿੱਚ ਸਰਕਾਰ ਨੇ ਸਰਕਾਰੀ ਸਕੂਲਾਂ , ਹਸਪਤਾਲਾਂ ਦੀ ਹਾਲਤ ਇਹੋ ਜਿਹੀ ਕਰ ਦਿੱਤੀ ਹੈ ਜਿਸ
ਦਾ ਜ਼ਿਕਰ ਕਰਦਿਆਂ ਦੁੱਖ ਹੁੰਦਾ ਹੈ । ਵਿਰੋਧੀ ਪਾਰਟੀਆਂ ਵੋਟਾਂ ਟਾਈਮ ਬਹੁਤ ਰੌਲਾ ਪਾਉਂਦੀਆ
ਹਨ , ਪਰ ਅੱਜ ਆਪਣੇ ਪਿੰਡਾਂ ਲਈ ਸਰਪੰਚ ਦੀ ਕੋਈ ਜਿੰਮੇਵਾਰੀ ਨਹੀਂ , ਹਲਕੇ ਦੇ ਐਮ ਐਲ ਏ,
ਹਲਕੇ ਦੇ ਹਲਕਾ ਇੰਚਾਰਜ ,ਐਮ ਪੀ ਦੀ ਕੋਈ ਜਿੰਮੇਵਾਰੀ ਨਹੀਂ, ਕਿ ਲੋਕਾਂ ਨੂੰ ਉਨ੍ਹਾਂ ਦੀਆਂ
ਸਹੂਲਤਾਂ ਮੁਹੱਈਆ ਕਰਵਾਈਆਂ ਜਾਣ । ਪਿਛਲੇ ਦਸ ਸਾਲਾਂ ਵਿੱਚ ਪੰਜਾਬ ਦੀ ਹਾਲਤ ਗੰਭੀਰ ਬਣੀ
ਹੋਈ ਹੈ ਜਿਸ ਨੂੰ ਸੁਧਾਰਨ ਲਈ ਕੈਪਟਨ ਸਰਕਾਰ ਬਹੁਤ ਹੀ ਢੰਗ ਤਰੀਕੇ ਨਾਲ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਹਲਕਾ ਇੰਚਾਰਜ ਸਾਬਕਾ ਐਮ ਐਲ ਏ ਬੀਬੀ ਹਰਚੰਦ ਕੌਰ ਨੇ ਮੈਨੂੰ ਵਿਸਵਾਸ ਦਿਵਾਇਆ
ਕਿ ਸੇਰਪੁਰ ਲਈ ਮੈਂ ਪਹਿਲਾਂ ਵੀ ਬਹੁਤ ਕੁਝ ਕੀਤਾ ਹੈ, ਜਿਵੇਂ ਸੇਰਪੁਰ ਵਿੱਚ ਸਬ ਤਹਿਸੀਲ,
ਬੀ ਡੀ ਪੀ ਓ ਦਫਤਰ, ਟਰੱਕ ਯੂਨੀਅਨ ਆਦਿ ਨੂੰ ਲੈ ਕੇ ਆਉਣਾ ਦੇ ਨਾਲ ਨਾਲ ਸਰਕਾਰੀ ਹਸਪਤਾਲ ਦੀ
ਇਮਾਰਤ ਵੀ ਕਾਂਗਰਸ ਪਾਰਟੀ ਦੀ ਦੇਣ ਹੈ । ਹੁਣ ਵੀ ਸੇਰਪੁਰ ਕਸਬੇ ਖਾਤਰ ਮੈਂ ਵਧ ਤੋਂ ਵਧ
ਸਹੂਲਤਾਂ ਲਈ ਦਿਨ ਰਾਤ ਇੱਕ ਕਰਕੇ ਵਿਕਾਸ ਕਾਰਜਾਂ ਵਿੱਚ ਸੇਰਪੁਰ ਨੂੰ ਪਹਿਲ ਦੇ ਅਧਾਰ ਤੇ
ਉਚਾ ਚੁੱਕਣ ਲਈ ਹਰ ਕੋਸ਼ਿਸ ਕਰਦੀ ਰਹਾਂਗੀ । ਇਸ ਮੌਕੇ ਸਕੂਲ ਸਟਾਫ, ਨਿੰਮਾ ਬਾਈ, ਰੋਕੀ
ਗੋਇਲ, ਅਸ਼ਵਨੀ ਕੁਮਾਰ, ਰਾਜਿੰਦਰ ਸਿੰਘ, ਡਾ. ਹਰਿੰਦਰ ਗੋਇਲ ਆਦਿ ਹਾਜ਼ਿਰ ਸਨ।