ਸ਼ੇਰਪੁਰ ( ਹਰਜੀਤ ਕਾਤਿਲ/ ਨਰਿੰਦਰ ਅੱਤਰੀ ) ਲੋਕ ਮੰਚ, ਪੰਜਾਬ, ਸ਼ੇਰਪੁਰ ਜਥੇਬੰਦੀ ਦੀ ਇੱਕ
ਅਹਿਮ ਮੀਟਿੰਗ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਮਾਸਟਰ ਈਸ਼ਰ ਸਿੰਘ ਦੀ
ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸਮੂੰਹ ਮੈਂਬਰਾਂ ਨੇ ਭਾਗ ਲਿਆ ਮੀਟਿੰਗ ਵਿੱਚ ਦੇਸ਼ ਦੇ ਵੱਖ
ਵੱਖ ਹਿਸਿਆਂ ਵਿੱਚ ਮਹਾਨ ਕ੍ਰਾਂਤੀਕਾਰੀ ਅਤੇ ਦਲਿਤ ਵਰਗ ਦੇ ਆਗੂਆਂ ਦੇ ਬੁੱਤ ਤੋੜੇ ਜਾਣ ਦਾ
ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ । ਉਥੇ ਆਗੂਆਂ ਨੇ ਬੋਲਦਿਆਂ ਕਿਹਾ, ਕਿ ਜੇ ਇਹ ਇਸ
ਤਰ੍ਹਾਂ ਜਾਰੀ ਰਿਹਾ ਅਤੇ ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਅਜਿਹੇ ਸ਼ਰਾਰਤੀ ਅਨਸਰਾਂ
ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਤਾਂ ਲੋਕ ਜਥੇਬੰਦੀਆਂ ਇੱਕ ਮੰਚ ਤੇ ਇਕੱਠੇ ਹੋਕੇ ਸੰਘਰਸ਼
ਵਿੱਢਣ ਲਈ ਮਜ਼ਬੂਰ ਹੋਣਗੀਆਂ। ਇਸ ਮੌਕੇ ਮਾਸਟਰ ਸੁਖਦੇਵ ਸਿੰਘ ਬੜੀ,ਪ੍ਰਧਾਨ ਲੋਕ ਮੰਚ ਪੰਜਾਬ,
ਨੇ ਕਿਹਾ ਬਲਾਕ ਕਮੇਟੀ ਬਣਾ ਲਈ ਗਈ ਹੈ। ਉਨ੍ਹਾਂ ਵੱਖ ਵੱਖ ਪਿੰਡਾਂ ਚੋ ਚੁਣੇ ਨੁਮਾਇਦਿਆਂ
ਨੂੰ ਆਪਣੇ ਆਪਣੇ ਇਲਾਕੇ ਚ ਮੀਟਿੰਗਾਂ ਕਰਕੇ ਲੋਕ ਮੰਚ ਪੰਜਾਬ ਨੂੰ ਹੋਰ ਮਜ਼ਬੂਤ ਕਰਨ ਲਈ
ਪ੍ਰੇਰਿਆ । ਪਹਿਲੀ ਮੀਟਿੰਗ ਭਗਵਾਨਪੁਰਾ 12 ਮਾਰਚ, ਟਿੱਬਾ ਤੇ ਪੰਜਗਰਾਈਂਆ 13 ਮਾਰਚ,
ਮਾਹਮਦਪੁਰ 16 ਮਾਰਚ , ਬੜੀ 18 ਮਾਰਚ, ਸ਼ੇਰਪੁਰ 23 ਮਾਰਚ ਨੂੰ ਕਰਨ ਲਈ ਮਤਾ ਪੇਸ਼ ਕੀਤਾ ਗਿਆ
।ਇਸ ਮੌਕੇ ਹਰਜਿੰਦਰ ਸਿੰਘ ਪੰਚ, ਅਜੈਬ ਸਿੰਘ, ਸੁਖਮਿੰਦਰਜੀਤ ਸਿੰਘ ,ਸ਼ਿਵਦੇਵ ਸਿੰਘ ਛੰਨਾ,
ਅਮਰੀਕ ਸਿੰਘਟਿੱਬਾ , ਹਰਜੀਤ ਕਾਤਿਲ ,ਬਹਾਦਰ ਸਿੰਘ ਪੰਚ, ਮਾ. ਰਾਮਨਾਥ ਭਗਵਾਨਪੁਰਾ, ਹਰਨੇਕ
ਸਿੰਘ,ਜਗਤਾਰ ਸਿੰਘ ਰੰਧਾਵਾ, ਦੀਵਾਨ ਸਿੰਘ, ਨਿਸ਼ਾਨ ਸਿੰਘ ਕਲਿਆਣ, ਜਗਜੀਤ ਸਿੰਘ ਟਿੱਬਾ, ਮਾ.
ਦਿਆਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।