ਸੰਗਰੂਰ, 8
ਮਾਰਚ, (ਕਰਮਜੀਤ ਰਿਸ਼ੀ) ਪਹਿਲਾਂ ਨਵਰਾਤਰੇ ਮੋਕੇ 200 ਦੇ ਕਰੀਬ ਅੱਗਰਵਾਲ ਪਰਿਵਾਰਾ ਵਲੋਂ
ਮਹਾਰਾਜ ਅਗਰਸੇਨ ਦੀ ਪੂਜਾ ਅਤੇ ਆਰਤੀ ਕਰਕੇ ਹਿੰਦੂ ਨਵਾਂ ਸਾਲ ਦਾ ਦਿਨ ਮਨਾਇਆ ਗਿਆ ।
ਅੱਗਰਵਾਲ ਸਭਾ (ਰਜਿ 🙂 ਸੁਨਾਮ, ਮਹਿਲਾ ਅੱਗਰਵਾਲ ਸਭਾ ਅਤੇ ਅੱਗਰਵਾਲ ਸਭਾ (ਯੂਥ ਵਿੰਗ)
ਵਲੋਂ ਹਰ ਮਹੀਨਾ ਦੀ ਤਰ੍ਹਾਂ ਇਸ ਮਹੀਨੇ ਵੀ ਸ਼ੁਕਲ ਪੱਖ ਦੀ ਏਕਮ ਦੇ ਸ਼ੁਭ ਮੌਕੇ ਉੱਤੇ
ਪ੍ਰਧਾਨ ਰਵੀ ਕਮਲ ਗੋਇਲ ਅਤੇ ਪ੍ਰੋਜੇਕਟ ਚੇਅਰਮੈਨ ਡਾ. ਮਨੋਜ ਸਿੰਗਲਾ ਅਤੇ ਚੌਕ ਚੇਅਰਮੈਨ
ਵਿਨੋਦ ਸਿੰਗਲਾ ਦੀ ਸਰਪਰਸਤੀ ਵਿੱਚ ਸ਼ਹਿਰ ਦੇ ਮਹਾਰਾਜਾ ਅਗਰਸੈਨ ਚੌਕ ਵਿੱਚ ਸਥਿਤ ਮਹਾਰਾਜਾ
ਅਗਰਸੇਨ ਦੀ ਪ੍ਰਤੀਮਾ ਦੀ ਪੂਜਾ ਕਰਕੇ ਪ੍ਰਸਾਦ ਲਗਾਇਆ ਗਿਆ । ਇਸ ਵਿੱਚ ਭਾਰੀ ਗਿਣਤੀ ਵਿਚ
ਅੱਗਰਵਾਲ ਭਾਈ ਭੈਣਾਂ ਦੇ ਨਾਲ ਜ਼ਿਲਾ ਸੰਗਰੂਰ ਅੱਗਰਵਾਲ ਸਭਾ ਦੀ ਜ਼ਿਲਾ ਪ੍ਰਧਾਨ ਰੇਵਾ
ਛਾਹੜਿਆ, ਮਹਿਲਾ ਅੱਗਰਵਾਲ ਸਭਾ ਦੀ ਪ੍ਰਧਾਨ ਡਿੰਪਲ ਗਰਗ ਅਤੇ ਸਾਬਕਾ ਮਾਰਕੇਟ ਕਮੇਟੀ
ਚੇਅਰਮੈਨ ਸਰਨੇਸ਼ ਸਿੰਗਲਾ ਨੇ ਸ਼ਿਰਕਤ ਕੀਤੀ । ਅੱਜ ਦੀ ਪੂਜਾ ਮਹਿਲਾ ਅੱਗਰਵਾਲ ਸਭਾ ਸੁਨਾਮ
ਦੇ ਮੈਬਰਾਂ ਵਲੋਂ ਮਹਾਰਾਜਾ ਅਗਰਸੇਨ ਦੀ ਪ੍ਰਤੀਮਾ ਨੂੰ ਇਸਨਾਨ ਕਰਵਾ, ਉਹਨਾਂ ਨੂੰ ਚੰਦਨ ਦਾ
ਟੀਕਾ ਲਗਾ ਕੇ ਪੂਜਾ ਅਤੇ ਆਰਤੀ ਕੀਤੀ ਗਈ ਅਤੇ ਪ੍ਰਸਾਦ ਲਗਾਇਆ ਗਿਆ । ਅੱਗਰਵਾਲ ਸਭਾ
ਪ੍ਰਧਾਨ ਰਵਿਕਮਲ ਨੇ ਇਸ ਮੌਕੇ ਉੱਤੇ ਬੋਲਦੇ ਹੋਏ ਕਿਹਾ ਕਿ ਸੁਨਾਮ ਦਾ ਅੱਗਰਵਾਲ ਸਮਾਜ
ਇੱਕਜੁਟ ਹੈ ਅਤੇ ਅਸੀ ਸਭਾ ਦੇ ਦਾਇਰੇ ਨੂੰ ਹਰ ਵਾਰਡ ਤੱਕ ਫੈਲਾ ਰਹੇ ਹੈ । ਇਸ ਮੋਕੇ ਚੀਫ
ਪੈਟਰਨ ਮਨਪ੍ਰੀਤ ਵਾਂਸਲ, ਕਰਸ਼ਨ ਸੰਦੋਹਾ, ਜਤਿੰਦਰ ਜੈਨ, ਮਹਿਲਾ ਜ਼ਿਲਾ ਪ੍ਰਧਾਨ ਰੇਵਾ
ਛਾਹੜਿਆ, ਚੀਫ ਪੈਟਰਨ ਦਰਸ਼ਨਾ ਕਾਂਸਲ, ਮਹਿਲਾ ਸਭਾ ਪ੍ਰਧਾਨ ਡਿੰਪਲ ਗਰਗ ਨੇ ਸੰਬੋਧਿਤ ਕੀਤਾ
। ਏਕਮ ਦੀ ਪੂਜਾ ਦੇ ਪ੍ਰੋਜੇਕਟ ਚੇਅਰਮੈਨ ਡਾ. ਮਨੋਜ ਸਿੰਗਲਾ ਅਤੇ ਚੌਕ ਚੇਅਰਮੈਨ ਵਿਨੋਦ
ਸਿੰਗਲਾ ਨੂੰ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ । ਸਭਾ ਪ੍ਰਧਾਨ ਰਵੀ ਕਮਲ ਅਤੇ
ਜਤਿੰਦਰ ਜੈਨ, ਮਹਿਲਾ ਸਕੱਤਰ ਰੇਣੂ ਗਰਗ ਨੇ ਦਸਿਆਂ ਕਿ ਇਹ ਪੂਜਾ ਅੱਗਰਵਾਲ ਸਭਾ ਵਲੋਂ
ਪ੍ਰੋਜੇਕਟ ਚੇਅਰਮੈਨ ਮਨੋਜ ਸਿੰਗਲਾ, ਤਰਸੇਮ ਸਿੰਗਲਾ, ਪਵਨ ਛਾਹੜਿਆ, ਰਾਮ ਲਾਲ ਵਲੋਂ ਹਰ ਇੱਕ
ਮਹੀਨਾ ਕਰਵਾਈ ਜਾ ਰਹੀ ਹੈ ਅਤੇ ਅਗਲੇ ਮਹੀਨਾ ਇਹ ਪੂਜਾ 16 ਅਪ੍ਰੈਲ ਨੂੰ ਕਰਵਾਈ ਜਾਵੇਗੀ ।
ਇਸ ਮੌਕੇ ਉੱਤੇ ਇੰਦਰਾ ਬਾਂਸਲ, ਮੰਜੂ ਬਾਲਾ ਗਰਗ, ਅੰਜੂ ਗਰਗ, ਸੁਮਨ ਸਿੰਗਲਾ, ਪੁਸ਼ਪਾ
ਮੋਦੀ, ਸੁਨੀਤਾ ਸਿੰਗਲਾ, ਪ੍ਰੇਮ ਲਤਾ ਸਿੰਗਲਾ, ਰੇਖਾ ਜਿੰਦਲ, ਰਿਧਿਮਾ ਗੁਪਤਾ, ਹਰਿਦੇਵ
ਗੋਇਲ, ਵਿਕਰਮ ਗਰਗ ਵਿੱਕੀ ਏਮਸੀ, ਜਰਨਲ ਸਕਤਰ ਟੀਕੇ ਗੁਪਤਾ, ਤਰਸੇਮ ਜਿੰਦਲ, ਯੂਥ ਸਭਾ
ਪ੍ਰਧਾਨ ਅਨਿਲ ਗੋਇਲ, ਮੀਤ ਪ੍ਰਧਾਨ ਕੌਸ਼ਿਕ ਗਰਗ, ਸਕੱਤਰ ਰਾਜੀਵ ਵਿੰਦਲ, ਅਮਿਤ ਗੋਇਲ,
ਸ਼ੰਕਰ ਬਾਂਸਲ, ਦੀਪਕ ਗਰਗ ਦੀਪੂ, ਏਡਵੋਕੇਟ ਸ਼ਾਮ ਲਾਲ ਜਿੰਦਲ, ਰਾਜਿੰਦਰ ਗੋਇਲ, ਹਨੁਮਾਨ
ਭਗਤ ਗੌਰਵ ਜਨਾਲਿਆ, ਸੋਨੂ ਸਿੰਗਲਾ, ਨਿਰਮਲ ਬਾਂਸਲ ਆਦਿ ਸ਼ਾਮਿਲ ਸਨ ।