ਕਿੱਧਰੇ ਬੁੱਤ ਗਿਰਾਏ, ਕਿੱਧਰੇ ਲਗਾਏ ਜਾਂਦੇ ਨੇ,
ਇੰਝ ਹੀ ਲੋਕੀ ਮੁੱਦਿਆ ਤੋਂ ਭਟਕਾਏ ਜਾਂਦੇ ਨੇ।
ਨਾਮ ਲੈ ਕੇ ਭਗਵਾਨ ਦਾ ਤੇ ਕਦੇ ਸ਼ੈਤਾਨ ਦਾ ਯਾਰੋ,
ਆਪਣਿਆਂ ਤੋਂ ਅਪਣੇ ਹੀ ਮਰਵਾਏ ਜਾਂਦੇ ਨੇ।
ਕੌਣ ਜਗਾਊ ਦੇਸ਼ ਮੇਰੇ ਦੀ ਸੋਈ ਜਨਤਾ ਨੂੰ,
ਏਥੇ ਤਾਂ ਫਰਿਸ਼ਤੇ ਵੀ ਸੂਲੀ ਤੇ ਚੜਾਏ ਜਾਂਦੇ ਨੇ।
ਲੋਕਾਂ ਨੂੰ ਸੁਪਨੇ ਦਿਖਾ ਕੇ ਬਹਿਸਤ ਚੋਂ ਹੂਰਾਂ ਦੇ,
ਫਿਰ ਧਰਮ ਦੇ ਨਾਂ ‘ਤੇ ਦੰਗੇ ਭੜਕਾਏ ਜਾਂਦੇ ਨੇ ।
ਮੇਰੇ ਦੇਸ਼ ਨੂੰ ਲੁੱਟਿਆ ਹੈ ਭੈੜੇ ਸਿਆਸਤਦਾਨਾਂ ,
ਜੁਮਲੇ ਸੁਣਾ ਯਾਰੋ ਵੋਟਰ ਭਰਮਾਏ ਜਾਂਦੇ ਨੇ ।
ਕਦਰ ਨਾ ਏਥੇ ਗਿੱਲ ਕਰੇ ਕੋਈ ਇਨਸਾਨਾਂ ਦੀ,
ਐਪਰ ਪੱਥਰਾਂ ਨੂੰ ਭੋਜਨ ਕਰਵਾਏ ਜਾਂਦੇ ਨੇ ।