ਸ਼ੇਰਪੁਰ( ਹਰਜੀਤ ਕਾਤਿਲ ) ਪੰਜਾਬ ਦੇ ਲੋੜਵੰਦਾਂ ਨੂੰ ਇਨਸਾਫ ਦਿਵਾਉਣ ਲਈ ਲੋਕ ਹਿੱਤ ਵਿੱਚ
ਭੂਮਿਕਾ ਨਿਭਾਉਣ ਵਾਲੇ ਲੋਕਮੰਚ ਪੰਜਾਬ ਦੀਆਂ ਹੁਣ ਪਿੰਡ ਪੱਧਰ ਦੀਆਂ ਇਕਾਈਆਂ ਗਠਿਤ ਕੀਤੀਆਂ
ਜਾਣਗੀਆਂ । ਜਿਸ ਸਬੰਧੀ ਸਾਰੇ ਪਿੰਡਾਂ ਦੇ ਵਿੱਚ ਲੋਕ ਹਿੱਤਾਂ ਲਈ ਮੋਹਰੀ ਰੋਲ ਅਦਾ ਕਰਨ
ਵਾਲੇ ਜੁਝਾਰੂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ
ਮੰਚ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਬੜੀ ਨੇ ਪਿੰਡ ਪੰਜਗਰਾਈਆਂ ਵਿਖੇ ਮੀਟਿੰਗ ਕਰਨ
ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ
ਸਾਡੇ ਸਮਾਜ ਦਾ ਪੂਰਾ ਸਿਸਟਮ ਹੀ ਲੀਹ ਤੋਂ ਲੱਥਿਆ ਪਿਆ ਹੈ ਇਸ ਲਈ ਲੋਕ ਮੰਚ ਪੰਜਾਬ ਬਿਨਾਂ
ਕਿਸੇ ਸਿਆਸੀ ਮੰਤਰ ਤੋਂ ਲੋਕ ਸੇਵਾ ਦਾ ਕਾਰਜ ਕਰੇਗਾ ਅਤੇ ਲਤਾੜੇ ਜਾ ਰਹੇ ਲੋਕਾਂ ਸਮੇਤ ਹਰ
ਇੱਕ ਲੋੜਵੰਦ ਨਾਲ ਖੜ੍ਹੇਗਾ ਅਤੇ ਕਿਸੇ ਵੀ ਆਮ ਵਿਅਕਤੀ ਨਾਲ ਸਰਕਾਰੇ ਦਰਬਾਰੇ ਧੱਕਾ ਨਹੀਂ
ਹੋਣ ਦੇਵੇਗਾ ਇਸ ਮੌਕੇ ਉਨ੍ਹਾਂ ਦੇ ਨਾਲ ਮਾਸਟਰ ਤਰਸੇਮਪਾਲ, ਮਾਸਟਰ ਸੋਮਨਾਥ, ਮਾਸਟਰ
ਕ੍ਰਿਸ਼ਨ ਚੰਦ ,ਲਾਲ ਸਿੰਘ ਸੰਧੂ, ਦਰਸ਼ਨ ਸਿੰਘ, ਅਜੀਤ ਸਿੰਘ ਸੈਕਟਰੀ ,ਮਿੰਟੂ ਮਹਿਤਾਬ
,ਹਰਜੀਤ ਪਾਲ ਰਿਖੀ, ਇਕਬਾਲ ਖਾਂ ਕਾਲਾ, ਨਿਸ਼ਾਨ ਸਿੰਘ ਸਾਬਕਾ ਪੰਚ ,ਜੰਗ ਸਿੰਘ ,ਡੀਸੀ
ਪੰਡਿਤ ,ਸਮੇਤ ਕਈ ਸਾਥੀ ਹਾਜ਼ਰ ਸਨ ।