ਮਾਨਸਾ, 17 ਮਾਰਚ ( ) : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ
ਕੋਰਟ ਦੇ ਜੱਜ ਸ਼੍ਰੀ ਜਸਟਿਸ ਪੀ.ਬੀ. ਬਜੰਤਰੀ ਵੱਲੋਂ ਅੱਜ ਮਾਨਸਾ ਦੀਆਂ ਕੋਰਟਾਂ ਦੀ ਸਾਲਾਨਾ
ਚੈਕਿੰਗ ਕੀਤੀ। ਉਹ ਅੱਜ ਸਵੇਰੇ ਪਹਿਲਾਂ ਪੁਲਿਸ ਲਾਈਨਜ਼ ਮਾਨਸਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ
ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਮਾਨਯੋਗ ਸ਼੍ਰੀ ਜਸਟਿਸ ਪੀ.ਬੀ. ਬਜੰਤਰੀ ਦਾ ਸਵਾਗਤ ਕਰਨ ਲਈ
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ, ਵਧੀਕ ਡਿਪਟੀ
ਕਮਿਸ਼ਨਰ (ਜ) ਸ਼੍ਰੀ ਗੁਰਿੰਦਰ ਪਾਲ ਸਿੰਘ ਸਹੋਤਾ ਅਤੇ ਪੁਲਿਸ ਅਧਿਕਾਰੀ ਐਸ.ਐਸ.ਪੀ. ਸ਼੍ਰੀ
ਪਰਮਬੀਰ ਸਿੰਘ ਪਰਮਾਰ ਅਤੇ ਐਸ.ਪੀ. (ਐਚ) ਡਾ. ਸਚਿਨ ਗੁਪਤਾ ਵੀ ਪੁਲਿਸ ਲਾਈਨ ਵਿਖੇ ਪਹੁੰਚੇ
ਹੋਏ ਸਨ।
ਮਾਨਸਾ ਕੋਰਟ ਕੰਪਲੈਕਸ ਦੀ ਚੈਕਿੰਗ ਤੋਂ ਪਹਿਲਾਂ ਉਹ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ
ਚੈਕਿੰਗ ਕਰਨ ਪਹੁੰਚੇ, ਜਿੱਥੇ ਉਨ੍ਹਾਂ ਜੇਲ੍ਹ ਸਟਾਫ ਨਾਲ ਗੱਲਬਾਤ ਕੀਤੀ ਅਤੇ ਜੇਲਬੰਦੀਆਂ
ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਮਾਨਯੋਗ ਸ਼੍ਰੀ
ਜਸਟਿਸ ਪੀ.ਬੀ. ਬਜੰਤਰੀ ਨੇ ਜੇਲ੍ਹ ਵਿਖੇ ਬਣੇ ਔਰਤਾਂ ਦੇ ਵਾਰਡ, ਬੈਰਕਾਂ ਅਤੇ ਜੇਲਬੰਦੀਆਂ
ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਚੈਕਿੰਗ ਕੀਤੀ।
ਇਸ ਉਪਰੰਤ ਉਨ੍ਹਾਂ ਵੱਲੋਂ ਮਾਨਸਾ ਕੋਰਟ ਕੰਪਲੈਕਸ ਵਿਖੇ ਬਣੀਆਂ ਕੋਰਟਾਂ ਦੀ ਚੈਕਿੰਗ
ਕੀਤੀ, ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਸ਼੍ਰੀਮਤੀ ਸੁਖਵਿੰਦਰ ਕੌਰ ਵੀ
ਮੌਜੂਦ ਸਨ। ਉਨ੍ਹਾਂ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਅਤੇ ਫਰਿਆਦੀਆਂ ਨਾਲ ਵੀ
ਗੱਲਬਾਤ ਕੀਤੀ। ਬਾਰ ਐਸੋਸੀਏਸ਼ਨ ਨਾਲ ਗੱਲਬਾਤ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਫਰਿਆਦੀਆਂ
ਨੂੰ ਜਲਦੀ ਨਿਆਂ ਦਿਵਾਉਣ ਲਈ ਜ਼ੋਰ ਦਿੱਤਾ।
ਬਾਅਦ ਦੁਪਹਿਰ ਮਾਨਯੋਗ ਸ਼੍ਰੀ ਜਸਟਿਸ ਪੀ.ਬੀ. ਬਜੰਤਰੀ ਵੱਲੋਂ ਬੁਢਲਾਡਾ ਸਬ-ਡਵੀਜ਼ਨ ਵਿਖੇ
ਕੋਰਟ ਦਾ ਵੀ ਨਿਰੀਖੱਣ ਵੀ ਕੀਤਾ ਗਿਆ।