ਸੰਗਰੂਰ, 20 ਮਾਰਚ(ਕਰਮਜੀਤ ਰਿਸ਼ੀ ) ਟੀਮ ਯੂਥ ਪਾਵਰ ਮਹਿਲ ਕਲਾਂ ਵੱਲੋਂ ‘ ਖੁਸ਼ਹਾਲੀ ਦੇ
ਰਾਖੇ ‘ ਵਜੋਂ ਨਿਰਸਵਾਰਥ ਸੇਵਾ ਨਿਭਾ ਰਹੇ ਆਨਰੇਰੀ ਸੂਬੇਦਾਰ ਮੇਜਰ ਹਰਜੀਤ ਸਿੰਘ ਸ਼ੇਰਪੁਰ
ਦਾ, ਉਨ੍ਹਾਂ ਵੱਲੋਂ ਨਿਰਪੱਖ ਅਤੇ ਨਿਧੜਕ ਹੋ ਕੇ ਇਲਾਕੇ ਚ ‘ ਲੋਕ ਭਲਾਈ ਸਕੀਮਾਂ ‘ ਤੇ
ਨਜ਼ਰਸਾਨੀ ਕਰਨ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸ੍ਰ. ਹਰਜੀਤ ਸਿੰਘ ਕਾਤਿਲ
ਇਲਾਕੇ ਚ ਪਹਿਲਾਂ ਤੋਂ ਹੀ ਇੱਕ ਲੇਖਕ/ ਪੱਤਰਕਾਰ ਵਜੋਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ
ਆਵਾਜ਼ ਉਠਾਉਂਦੇ ਰਹਿੰਦੇ ਹਨ ਜਿਸ ਲਈ ਇਲਾਕੇ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ
ਸਮੇਂ ਸਮੇਂ ਸਿਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ । ਗੱਲਬਾਤ ਦੌਰਾਨ ਉਨ੍ਹਾਂ ਕਿਹਾ ਮੈਂ
ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਹ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ
ਵਚਨ ਕਰਦਾ ਹਾਂ ਅਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਤੇ ਵੀ ਜੋ ਲੋਕ ਭਲਾਈ
ਸਕੀਮਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਅਗਰ ਉਨ੍ਹਾਂ ਦਾ ਲਾਭ ਸਹੀ ਲਾਭਪਾਤਰੀਆਂ ਨੂੰ
ਨਹੀਂ ਮਿਲ ਰਿਹਾ ਤਾਂ ਜ਼ਰੂਰ ਮੇਰੇ ਨਾਲ ਸਾਂਝਾ ਕਰੋ ਮੈਂ ਸਬੰਧਿਤ ਵਿਭਾਗ ਦੇ ਅਫ਼ਸਰਾਂ ਕੋਲ
ਤੁਹਾਡੀ ਸ਼ਿਕਾਇਤ ਪੁਹੰਚਾਵਾਗਾ। ਇਸ ਉੱਦਮ ਲਈ ਵਧਾਈ ਦਿੰਦੇ ਹੋਏ ਡਾ. ਕੇਸਰਦੀਪ ਸਿੰਘ ਸ਼ੇਰਪੁਰ
, ਮਾਸਟਰ ਹਰਬੰਸ ਸਿੰਘ ਸ਼ੇਰਪੁਰ , ਸੁਖਵਿੰਦਰ ਸਿੰਘ (ਸੁੱਖਾ) ਚੇਅਰਮੈਨ ਟੀਮ ਯੂਥ ਪਾਵਰ,
ਅਮਰੀਕ ਸਿੰਘ ਚਹਿਲ ਚੇਅਰਮੈਨ ਸਪੋਰਟਸ ਸੈੱਲ , ਰਵਿੰਦਰ ਸਿੰਘ ਚਹਿਲ ਪ੍ਰਧਾਨ ਟੀਮ ਯੂਥ ਪਾਵਰ
ਮਹਿਲ ਕਲਾਂ ਵੱਲੋਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸਾਰੇ ਇਲਾਕੇ ਚ ਸਮਾਜ ਭਲਾਈ ਦੇ ਕੰਮ ਕਰਨ
ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਧਾਈ ਦੇ ਪਾਤਰ ਕਿਹਾ।