ਮਾਨਸਾ, 23 ਮਾਰਚ ( ਤਰਸੇਮ ਸਿੰਘ ਫਰੰਡ) – ਸੀਪੀਆਈ (ਐਮ ਐਲ) ਲਿਬਰੇਸ਼ਨ ਦਾ 10ਵਾਂ
ਮਹਾਂਸੰਮੇਲਨ ਦੀ ਸ਼ੁਰੂਆਤ ਮੌਕੇ ਅੱਜ ਇੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤ
ਸਥਾਪਤ ਕੀਤੇ ਗਏ ਅਤੇ ਦੇਸ਼ ਵਿਦੇਸ਼ ਤੋਂ ਆਏ ਹਜ਼ਾਰਾਂ ਵਰਕਰਾਂ ਨੇ ਇਕ ਵੱਡੀ ਜਨਸਭਾ ਕੀਤੀ।
ਕਾਂਸੀ ਦੇ ਬਣੇ ਬੁੱਤਾਂ ਨੂੰ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ
ਦਿਪਾਂਕਰ ਭੱਟਾਚਾਰੀਆ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਨਾਟਕਕਾਰ ਸੇਮੁਅਲ
ਜਾਨ, ਪ੍ਰੋ. ਬਾਵਾ ਸਿੰਘ, ਪ੍ਰੋ ਅਜੈਬ ਸਿੰਘ ਟਿਵਾਨਾ ਤੇ ਸਵਾਗਤੀ ਕਮੇਟੀ ਦੇ ਹੋਰਨਾਂ
ਮੈਂਬਰਾਂ ਦੀ ਹਾਜ਼ਰੀ ‘ਚ ਲੋਕ ਅਰਪਣ ਕੀਤਾ ਗਿਆ।
ਬੁੱਤਾਂ ਦੀ ਸਥਾਪਤੀ ਤੋਂ ਬਾਅਦ ਇੱਥੋਂ ਦੀ ਪੁਰਾਣੀ ਦਾਣਾ ਮੰਡੀ ‘ਚ ਇਨਕਲਾਬੀ ਰੈਲੀ ਕੀਤੀ ਗਈ
ਜਿਸ ‘ਚ ਲੋਕ ਦੇ ਇਕੱਠ ਅੱਗੇ ਰੈਲੀ ਲਈ ਤਿਆਰ ਕੀਤੀ ਥਾਂ ਵੀ ਥੋੜ•ੀ ਪੈ ਗਈ।
ਇਸ ਮੌਕੇ ਹੋਏ ਇਨਕਲਾਬ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ
ਕਿਹਾ ਕਿ ਅੱਜ ਜਦੋਂ ਫਾਂਸੀਵਾਦ ਤਾਕਤਾਂ ਲੈਨਿਨ ਦੇ ਬੁੱਤਾਂ ‘ਤੇ ਹਮਲੇ ਕਰਕੇ ਇਨਕਲਾਬ ਨੂੰ
ਮਿਟਾਉਣਾ ਚਾਹੁੰਦੀਆਂ ਹਨ ਤਾਂ ਉਸ ਦੌਰ ਵਿਚ ਪੰਜਾਬ ਵਿਚ ਮਜ਼ਦੂਰ, ਕਿਸਾਨ ਅਤੇ ਨੌਜਵਾਨ ਮਿਲਕੇ
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਮੂਰਤੀਆਂ ਲਗਾਕੇ ਉਨ•ਾਂ ਦਾ ਜਵਾਬ ਦੇ ਰਹੇ
ਹਨ। ਉਨ•ਾਂ ਕਿਹਾ ਕਿ ਅੱਜ ਦੇਸ਼ ਦੀ ਰਾਜਨੀਤੀ ਇਕ ਵੱਡੀ ਤਬਦੀਲੀ ਮੰਗ ਰਹੀ ਹੈ। ਦੇਸ਼ ਦੀ ਜਨਤਾ
ਵੱਲੋਂ 2014 ਵਿਚ ਅਤੇ ਪੰਜਾਬ ਦੀ ਜਨਤਾ ਨੇ 2016 ਵਿਚ ਖੇਤੀ, ਰੁਜ਼ਗਾਰ ਅਤੇ ਜੀਵਿਕਾ ਦੇ
ਸਾਧਨਾਂ ਨੂੰ ਬਚਾਉਣ ਦੇ ਜਨਾਦੇਸ਼ ਦਿੱਤੇ ਸਨ, ਪ੍ਰੰਤੂ ਉਨ•ਾਂ ਜਨਾਦੇਸ਼ ਦੀ ਵਰਤੋਂ ਕਾਰਪੋਰੇਟ
ਘਰਾਣਿਆਂ ਨੂੰ ਲਾਭ ਪਹੁੰਚਾਉਣ ਅਤੇ ਦੇਸ਼ ਦੀ ਜਨਤਾ ਨੂੰ ਧਰਮ ਦੇ ਨਾਮ ਉਤੇ ਵੰਡਣ ਦੇ ਲਈ ਕੀਤਾ
ਗਿਆ। ਉਨ•ਾਂ ਕਿਹਾ ਕਿ ਜਨਤਾ ਨੂੰ ਜਿੱਥੇ ਆਪਣੇ ਹੱਕਾਂ ‘ਤੇ ਹਮਲੇ ਦੇ ਖਿਲਾਫ਼ ਲੜਨਾ ਹੋਵੇਗਾ
ਉਥੇ ਲੋਕ ਸਭਾ ਚੌਣਾਂ ‘ਚ ਫਾਂਸੀਵਾਦ ਤਾਕਤਾਂ ਨੂੰ ਵੀ ਸੱਤਾ ਤੋਂ ਬਾਹਰ ਕਰਨਾ ਹੋਵੇਗਾ,
ਉਨ•ਾਂ ਜਨਤਾ ਦਾ ਭਾਰਤ ਬਣਾਉਣ ਦਾ ਨਾਅਰਾ ਦਿੱਤਾ। ਉਨ•ਾਂ ਸੰਬੋਧਨ ਕਰਦੇ ਹੋਏ ਕਿਹ ਕਿ ਆਮ
ਆਦਮੀ ਪਾਰਟੀ ਦੇ ਸੁਪਰੀਮ ਵੱਲੋਂ ਮਜੀਠੀਆ, ਗਡਕਰੀ ਤੋਂ ਮੁਆਫੀ ਮੰਗ ਲੈਣ ‘ਤੇ ਟਿੱਪਣੀ ਕਰਦੇ
ਹੋਏ ਕਿਹਾ ਕਿ ਅਸੀਂ ਨਸ਼ਿਆਂ, ਭ੍ਰਿਸ਼ਟਾਚਾਰ ਦੀ ਲੜਾਈ ਜਾਰੀ ਰੱਖਣੀ ਹੋਵੇਗੀ। ਉਨ•ਾਂ ਕਿਹਾ ਕਿ
ਦੇਸ਼ ਵਿਚ ਖੱਬੇ ਪੱਖੀਆਂ ਦੀ ਤਾਕਤ ਨੂੰ ਚੋਣਾਂ ਹਾਰ ਜਿੱਤ ਨਾਲ ਨਹੀਂ, ਸਗੋਂ ਹੱਥ ਵਿਚ ਲਾਲ
ਝੰਡਾ ਲੈ ਕੇ ਲੱਖਾਂ ਦੀ ਗਿਣਤੀ ਵਿਚ ਅੰਦੋਲਨ ਵਿਚ ਉਤਰ ਰਹੇ ਕਿਸਾਨਾ ਅਤੇ ਮਜ਼ਦੂਰਾਂ ਦੇ
ਸੰਘਰਸ਼ਾਂ ਵਿਚ ਦੇਖਣਾ ਚਾਹੀਦਾ।
ਪ੍ਰੋਫੈਸਰ ਜਗਮੋਹਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਫਾਂਸੀਵਾਦ ਤਾਕਤਾਂ ਦੇਸ਼ ਦੇ
ਸੰਵਿਧਾਨ ਵਿਚੋਂ ਸਮਾਜਵਾਦ ਅਤੇ ਸੈਕੂਲਰਿਜਮ ਨੂੰ ਹਟਾਉਣਾ ਚਾਹੁੰਦੀਆਂ ਹਨ। ਉਨ•ਾਂ ਸ਼ਹੀਦ
ਬਾਬਾ ਜੀਵਨ ਸਿੰਘ ਪਾਰਕ ਵਿਚ ਆਜ਼ਾਦੀ ਦੇ ਸ਼ਹੀਦਾਂ ਦੀਆਂ ਮੂਰਤੀਆਂ ਨੂੰ ਮਹੱਤਵਪੂਰਣ ਦੱਸਿਆ।
ਉਨ•ਾਂ ਸੰਬੋਧਨ ਕਰਦੇ ਹੋਏ ਉਮੀਦ ਪ੍ਰਗਟਾਈ ਕਿ ਲਿਬਰੇਸ਼ਨ ਦਾ ਇਹ ਮਹਾਂਸੰਮੇਲਨ ਦੇਸ਼ ਦੀ ਜਨਤਾ
ਦੇ ਸਾਹਮਣੇ ਨਵੀਂ ਉਮੀਦ ਅਤੇ ਨਵਾਂ ਜੋਸ ਲੈ ਕੇ ਆਵੇਗਾ।
ਇਨਕਲਾਬ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਜਨਰਲ ਸਕੱਤਰ
ਕਾਮਰੇਡ ਰਾਜਾ ਰਾਮ ਸਿੰਘ, ਪੋਲਿਟ ਬਿਊਰੋ ਮੈਂਬਰ ਕਾਮਰੇਡ ਕਵਿਤਾ ਕ੍ਰਿਸ਼ਨਨ, ਆਲ ਇੰਡੀਆ
ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਪ੍ਰਧਾਨ ਸੁਚੇਤਾ ਡੇ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ
ਸਿੰਘ ਸਮਾਓ, ਭਾਕਪਾ ਮਾਲੇ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਮੁਹੰਮਦ ਸਲੀਮ, ਕਾਮਰੇਡ
ਰਾਜਵਿੰਦਰ ਰਾਣਾ, ਕਾਮਰੇਡ ਕੰਵਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ।