ਮਾਨਸਾ (ਤਰਸੇਮ ਸਿੰਘ ਫਰੰਡ ) ਨਿਊ ਯੂਥ ਫੈਡਰੇਸ਼ਨ ਕੱਲਬ ਖਿਆਲਾ ਦੇ ਨੌਜਵਾਨਾਂ ਦੁਆਰਾ ਅੱਜ
ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਇੱਕ ਪ੍ਰੋਗਰਾਮ ਕਰਵਾ ਕੇ
ਸ਼ਰਧਾਜਲੀ ਭੇਟ ਕੀਤੀ ਗਈ। ਇਸ ਪ੍ਰੋਗਰਾਮ ਦੇ ਵਿਚ ਜਿੱਥੇ ਸਰਦਾਰ ਬਲਵੀਰ ਸਿੰਘ ਜੀ ਫੌਜੀ ਅਤੇ
ਸਰਦਾਰ ਕਾਮਰੇਡ ਹਰਦੇਵ ਸਿੰਘ ਜੀ ਨੇ ਸ਼ਹੀਦਾ ਦੇ ਦਿੱਤੇ ਬਲੀਦਾਨ ਉਨਾਂ ਦੀ ਦੇਸ਼ ਭਗਤੀ ਅਤੇ
ਉਹਨਾਂ ਦੇ ਜੀਵਨ ਤੋਂ ਨੋਜਵਾਨਾਂ ਨੂੰ ਜਾਣੂ ਕਰਵਾਇਆ, ਉੱਥੇ ਹੀ ਕਲੱਬ ਦੇ ਪ੍ਰੈਸ਼ ਸਕੱਤਰ
ਕੁਲਵਿੰਦਰ ਸਿੰਘ ਦੁਆਰਾ ਸਮਾਜ ਵਿੱਚ ਵੱਧ ਰਹੀਆਂ ਕੁਰੀਤੀਆਂ ਦਾ ਸਾਹਮਣਾ ਕਰਨ ਦੇ ਲਈ
ਨੌਜਵਾਨਾਂ ਨੂੰ ਅੱਗੇ ਆਉਣ ਲਈ ਕਿਹਾ ਉਹਨਾ ਕਿਹਾ ਕੀ ਦੇਸ਼ ਭਗਤਾਂ ਨੇ ਤਾਂ ਆਪਣੀਆਂ
ਕੁਰਬਾਨੀਆਂ ਦੇ ਕੇ ਸਾਨੂੰ ਇੱਕ ਅਜਾਦ ਦੇਸ਼ ਦੇ ਦਿੱਤਾ ਪਰ ਇਸ ਅਜਾਦੀ ਨੂੰ ਸਾਂਭ ਕੇ ਰੱਖਣਾ
ਅਤੇ ਦੇਸ਼ ਦਾ ਵਿਕਾਸ ਕਰਨਾ ਹੁਣ ਸਾਡੀ ਜਿੰਮਵਾਰੀ ਬਣਦੀ ਅਤੇ ਕਲੱਬ ਦੁਆਰਾ ਬਣਾਈ ਗਈ
ਲਾਇਬਰੇਰੀ ਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਿਤਾਬ ਪੜ੍ਹਨ ਦੇ ਲਈ ਪ੍ਰਰਿਤ ਕੀਤਾ। ਇਸ
ਮੋਕੇ ਸੁਰਜੀਤ ਸਿੰਘ ਜੀ ਮਾਸਟਰ, ਡਾਂ ਕੇਵਲ ਸਿੰਘ ,ਹੰਸਾ ਸਿੰਘ, ਅਜੈਂਬ, ਸਵਰਨ ਸਿੰਘ,ਪੰਕਜ
ਕੁਮਾਰ, ਬਲਜਿੰਦਰ, ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਕੁਲਵੰਤ ਸਿੰਘ, ਅਮਰਿੰਦਰ ਸਿੰਘ, ਜਸ਼ਨ,
ਪ੍ਰੇਮ, ਹੈਪੀ, ਨਿਰਮਲ,ਅਤੇ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਦੇ ਇਲਾਵਾ ਕਲੱਬ ਦੇ ਮੈਂਬਰ
ਅਤੇ ਨਗਰ ਨਿਵਾਸੀ ਮੋਜੂਦ ਹਨ।