Breaking News

ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ

ਮੋਰਚੇ ਵੱਲੋਂ **25 **ਮਾਰਚ ਨੂੰ ਰੱਖੀ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ
ਗਿਆ ਅਤੇ ਨਾਲ਼ ਹੀ ਇਸ ਸਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ । ਕਿਆਸਰਾਈ ਲਗਾਈ ਜਾ ਰਹੀ ਹੈ ਕਿ
ਪੂਰੇ ਪੰਜਾਬ ਵਿੱਚੋਂ ਹਜ਼ਾਰਾਂ* *ਦੇ ਕਰੀਬ ਅਧਿਆਪਕ ਇਸ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ*
*,**ਕਿਉਂਕਿ ਪੰਜਾਬ ਦੇ ਸਮੁੱਚੇ* *ਅਧਿਆਪਕ ਵਰਗ ਵਿੱਚ ਇਸ ਸਮੇਂ ਸਰਕਾਰ ਪ੍ਰਤੀ ਰੋਹ ਦੀ
ਲਹਿਰ ਪਾਈ ਜਾ ਰਹੀ ਹੈ ਜਿਸ ਕਾਰਨ ਮਜਬੂਰਨ ਉਹਨਾਂ ਨੂੰ ਸੜਕਾਂ **’**ਤੇ ਉਤਰਨਾ ਪੈ ਰਿਹਾ
ਹੈ।ਮੀਟਿੰਗ ਨੂੰ ਸੰਬੋਧਿਨ ਕਰਦਿਆਂ ਪ੍ਰਵੀਨ ਕੁਮਾਰ**,**ਸ਼ਿੰਗਾਰਾ ਸਿੰਘ ਜਰਖੜ**,**ਹਰਦੇਵ
ਮੁਲਾਂਪੁਰ**, ,**ਜਗਦੀਪ ਜੌਹਲ**,**ਹਰਜੀਤ ਸਿੰਘ ਬਲਾੜ੍ਹੀ**,**ਅਮਨਦੀਪ ਸਿੰਘ ਦੱਧਾਹੂਰ ਤੇ
ਬਿਕਰਮਜੀਤ ਸਿੰਘ ਕੱਦੋਂ ਨੇ ਕਿਹਾ ਕਿ ਸਰਕਾਰ ਪਿਛਲੇ ਇਕ ਸਾਲ ਤੋਂ ਅਧਿਆਪਕ ਤੇ ਵਿਦਿਆਰਥੀ
ਵਿਰੋਧੀ ਫੈਸਲੈ ਲੈ ਕੇ ਪੰਜਾਬ ਦੇ ਸਕੂਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ ।ਹਾਜ਼ਰੀਨ ਆਗੂਆਂ ਨੇ
ਕਿਹਾ ਕਿ ਸਰਕਾਰ ਦੀ ਇਸ ਮਨਸ਼ਾ ਨੂੰ* *ਅਧਿਆਪਕ* *ਪੂਰਾ ਨਹੀਂ ਹੋਣ ਦੇਣਗੇ।ਪੰਜਾਬ ਦਾ ਸਿੱਖਿਆ
ਸਕੱਤਰ ਹਰ ਆਏ ਦਿਨ ਜੋ ਨਵੇਂ ਤੁਗਲਕੀ ਫੁਰਮਾਨ ਜਾਰੀ ਕਰਕੇ ਅਧਿਆਪਕਾਂ ਨੂੰ ਮਾਨਸਿਕ ਤੌਰ **’**ਤੇ
ਪ੍ਰੇਸ਼ਾਨ ਕਰ ਰਿਹਾ ਹੈ ਅਤੇ ਨਾਲ਼ ਹੀ ਸਰਕਾਰ ਜੋ ਅਧਿਆਪਕਾਂ ਦੀ* *ਅਵਾਜ ਨੂੰ ਦਬਾਉਣ ਲਈ ਜੋ
ਨਿੱਤ ਨਵੇਂ ਹੱਥਕੰਡੇ ਅਪਣਾ ਰਹੀ ਹੈ**, **ਉਸ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ ।ਭਾਵੇਂ ਕਿ
ਮੋਰਚੇ ਵੱਲੋਂ ਪਹਿਲਾਂ ਵੀ ਪੂਰੇ ਪੰਜਾਬ ਵਿੱਚ **14 **ਮਾਰਚ ਨੂੰ ਜਿਲ੍ਹਾ ਪੱਧਰੀ ਰੋਸ
ਮੁਜ਼ਾਹਰੇ ਕਰਕੇ ਸਰਕਾਰ ਦੇ ਪ੍ਰਤੀ ਆਪਣਾ ਰੋਸ ਦਰਜ ਕਰਵਾਇਆ ਜਾ ਚੁੱਕਾ ਹੈ**,**ਪਰ ਸਰਕਾਰ ਦਾ
ਅਧਿਆਪਕਾਂ ਵਿਰੋਧੀ ਅੜੀਅਲ ਤੇ ਤਾਨਾਸ਼ਾਹੀ ਰਵੱਈਆ ਜਿਂਓ ਦਾ ਤਿਂਓ ਕਾਇਮ ਹੈ ।ਜੇਕਰ* *ਆਉਣ
ਵਾਲ਼ੇ ਸਮੇਂ ਵਿੱਚ ਸਰਕਾਰ ਨੇ ਅਧਿਆਪਕਾਂ ਹੱਕੀ ਤੇ ਜਾਇਜ਼ ਮੰਗਾਂ ਵੱਲ ਉਚੇਚਾ ਧਿਆਨ ਨਾ ਦਿੱਤਾ
ਤਾਂ ਲੋਕ ਲਹਿਰ ਬਣਾ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇੱਥੇ ਜਿਕਰਯੋਗ ਹੈ ਕਿ *
*5178,**ਸੁਸਾਇਟੀਆਂ ਦੇ ਅਧਿਆਪਕਾਂ ਅਤੇ ਮੁਲਾਜਮਾਂ ਦੀ ਤਨਖਾਹ* *ਦੀ ਕਟੌਤੀ ਰੋਕਣ ਅਤੇ
ਸਮੂਹ ਠੇਕਾ ਅਧਿਆਪਕਾਂ ਨੂੰ ਪੂਰੀ ਤਨਖਾਹ ਸਮੇਤ ਵਿਭਾਗ ਵਿੱਚ ਰੈਗੂਲਰ ਕਰਵਾਉਣ**,800 *
*ਸਰਕਾਰੀ* *ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਕਰਵਾਉਣ**,**ਰੈਸ਼ਨਲਾਈਜੇਸ਼ਨ ਦੀ ਆੜ
ਵਿੱਚ ਪੋਸਟਾਂ ਛਾਂਗਣ**,**ਬਦਲੀਆਂ ਦੇ ਨਾਂ ਹੇਠ ਸਕੂਲਾਂ ਅਤੇ ਅਧਿਆਪਕਾਂ ਦਾ ਉਜਾੜਾ
ਕਰਨ**,**ਬ੍ਰਿਜ
ਕੋਰਸ ਦੀ ਸ਼ਰਤ ਖਤਮ ਕਰਨ ਅਤੇ ਸੰਘਰਸ਼ੀ ਅਧਿਆਪਕਾਂ **’**ਤੇ ਪਏ ਝੂਠੇ ਪਰਚੇ ਰੱਦ ਕਰਨ* *ਆਦਿ
ਮੰਗਾਂ ਨੂੰ ਲੈ ਕੇ ਸਾਂਝਾ ਅਧਿਆਪਕ ਮੋਰਚਾ **25 **ਮਾਰਚ ਨੂੰ ਲੁਧਿਆਣਾ ਵਿਖੇ ਵਿਸ਼ਾਲ ਰੋਸ
ਰੈਲੀ ਕਰਨ ਜਾ ਰਿਹਾ ਹੈ ।ਹਾਜ਼ਰੀਨ ਆਗੂਆਂ ਨੇ ਸਮੁੱਚੇ ਅਧਿਆਪਕ ਵਰਗ ਨੂੰ ਆਪਣੀ ਨੈਤਿਕ
ਜਿੰਮੇਵਾਰੀ ਸਮਝਦਿਆਂ ਇਸ ਰੈਲੀ ਵਿੱਚ ਸਾਮਲ ਹੋ ਕੇ ਸਰਕਾਰ ਪ੍ਰਤੀ ਆਪਣਾ ਰੋਸ ਦਰਜ ਕਰਾਉਣ ਦੀ
ਅਪੀਲ ਕੀਤੀ ।ਇਸ ਸਮੇਂ ਬਲਵੀਰ ਸਿੰਘ ਲਿੱਤਰ**,**ਭੂਸ਼ਨ ਕੁਮਾਰ**, **ਮਨਰਾਜ ਵਿਰਕ ਰਣਜੀਤ
ਸਿੰਘ**,**ਰਮਨਜੀਤ ਸੰਧੂ**,**ਰੁਪਿੰਦਰਪਾਲ ਸਿੰਘ**,**ਨਵਜੋਤ ਸਿੰਘ**,**ਰੰਜਨ
ਕੁਮਾਰ**,**ਮਨਪ੍ਰੀਤ
ਸਿੰਘ**,**ਰਣਜੀਤ ਸਿੰਘ* *ਆਲੋਵਾਲ* *ਅਤੇ ਸੁਖਦੇਵ ਸਿੰਘ ਸਰੋਏ ਹਾਜ਼ਰ ਸਨ।*

Leave a Reply

Your email address will not be published. Required fields are marked *

This site uses Akismet to reduce spam. Learn how your comment data is processed.