ਸੰਗਰੂਰ, 24 ਮਾਰਚ ( ਕਰਮਜੀਤ ਰਿਸ਼ੀ) ਸ੍ਰੀ ਰਾਮ ਨੌਵੀਂ ਉਤਸਵ ਅਤੇ ਸ਼ੋਸਲ ਵੈਲਫੇਅਰ
ਸੁਸਾਇਟੀ ਰਜਿ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ 8 ਵੇ ਸ੍ਰੀ ਰਾਮ
ਨੌਵੀਂ ਉਤਸਵ ਦੀ ਅਰੰਭਤਾ ਅੱਜ ਸ੍ਰੀ ਹਨੂੰਮਾਨ ਮੰਦਰ ਤੋ ਸਜਾਈ ਗਈ ਕਲਸ ਅਤੇ ਸ਼ੌਭਾ ਯਾਤਰਾ
ਨਾਲ ਹੋਈ ਜਿਸ ਦੋਰਾਨ ਸ੍ਰੀ ਰਮਾਇਣ ਜੀ ਤੇ ਪ੍ਰਧਾਨ ਕਲਸ ਦੀ ਪੂਜਾ ਦੀ ਰਸਮ ਸਮਾਜ ਸੇਵੀ
ਠੇਕੇਦਾਰ ਸੁਖਪਾਲ ਬਾਸਲ ਨੇ ਪਰਿਵਾਰ ਸਮੇਤ ਕੀਤੀ ਤੇ ਪੂਜਾ ਡੇਰਾ ਹਸਨਪੁਰ ਦੀ ਮੰਡਲੀ ਵੱਲੋਂ
ਕਰਵਾਈ ਗਈ ।ਉਪਰੰਤ ਕਲਸ਼ ਤੇ ਸੌਭਾ ਯਾਤਰਾ ਨੂੰ ਕਸਬੇ ਦੀਆਂ ਵੱਖ ਵੱਖ ਧਾਰਮਿਕ ਤੇ ਸਮਾਜ ਸੇਵੀ
ਸੰਸਥਾਵਾਂ ਦੇ ਸੇਵਾਦਾਰਾਂ ਤੇ ਨਗਰ ਵਾਸੀਆਂ ਨੇ ਫੁਲਾਂ ਦੀ ਵਰਖਾ ਕਰਕੇ ਸ੍ਰੀ ਦੁਰਗਾ ਸ਼ਕਤੀ
ਮੰਦਰ ਲਈ ਰਵਾਨਾ ਕੀਤਾ। ਕਲਸ਼ ਸ਼ੌਭਾ ਯਾਤਰਾ ਦੋਰਾਨ ਸਜਾਇਆ ਗਈਆ ਸੁੰਦਰ ਸੁੰਦਰ ਝਾਕੀਆਂ ਦਾ
ਨਗਰ ਵਾਸੀਆਂ ਨੇ ਭਰਵਾ ਸੁਆਗਤ ਕੀਤਾ।ਕਲਸ ਸ਼ੌਭਾ ਯਾਤਰਾ ਦੋਰਾਨ ਬ੍ਰਹਮਾ ਕੁਮਾਰੀ ਆਸਰਮ
ਸੁਨਾਮ ਤੇ ਚੀਮਾ ਵੱਲੋਂ ਭੈਣ ਮੀਰਾ ਜੀ ਦੀ ਅਗਵਾਈ ਵਿੱਚ ਸੌਭਾ ਯਾਤਰਾ ਦੋਰਾਨ ਮਾ ਦੁਰਗਾ ਦੀ
ਸੁੰਦਰ ਝਾਕੀ ਵੀ ਪੇਸ ਕੀਤੀ ਗਈ।ਸ਼ੌਭਾ ਯਾਤਰਾ ਦੋਰਾਨ ਖੁਸੀ ਸਾਗਰ ਆਰਟ ਗਰੁੱਪ ਗਿੱਦੜਬਾਹਾ ਦੇ
ਕਲਾਕਾਰਾਂ ਵੱਲੋਂ ਪੇਸ ਕੀਤੀ ਰਾਧਾ ਕ੍ਰਿਸ਼ਨ ਦੀ ਝਾਕੀ ਨੂੰ ਪਬਲਿਕ ਵੱਲੋਂ ਖੂਬ ਪਸੰਦ ਕੀਤਾ
ਗਿਆ ।ਕਲਸ ਸ਼ੌਭਾ ਯਾਤਰਾ ਦੇ ਸ੍ਰੀ ਦੁਰਗਾ ਸਕਤੀ ਮੰਦਰ ਪਹੁਚਣ ਤੇ ਸ੍ਰੀ ਰਮਾਇਣ ਜੀ ਦੇ ਪਾਠ
ਦਾ ਪ੍ਰਕਾਸ ਕੀਤਾ ਗਿਆ।ਸੌਭਾ ਯਾਤਰਾ ਦੋਰਾਨ ਬਾਬਾ ਭੋਲਾ ਗਿਰ ਜੀ ਸਮਾਧਾ ਕਮੇਟੀ ਵੱਲੋਂ
ਪ੍ਰਧਾਨ ਗੁਰਜੰਟ ਸਿੰਘ ਜੀ,ਮਹਾ ਕਾਲੇਸਵਰ ਸਿਵ ਧਾਮ ਦੇ ਪੁਜਾਰੀ ਸੁਖਵਿੰਦਰ ਸਰਮਾ, ਸ੍ਰੀ
ਦੁਰਗਾ ਸਕਤੀ ਮੰਦਰ ਦੇ ਪੁਜਾਰੀ ਰਾਧਾ ਵੱਲਵ ,ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਵੱਲੋਂ
ਪ੍ਰਧਾਨ ਰਜਿੰਦਰ ਕੁਮਾਰ ਲੀਲੂ , ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਗੋਰਾ
ਲਾਲ ਪੀਰ ਬਾਬਾ ਲਾਲਾ ਵਾਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਨਗਿੰਦਰ ਕੁਮਾਰ ਬਿੱਲੂ ਲੋਹੇ
ਵਾਲੇ, ਜਿਲਾ ਅਗਰਵਾਲ ਸਭਾ ਵੱਲੋਂ ਪ੍ਰਧਾਨ ਮੋਹਨ ਲਾਲ, ਬਲਰਾਮ ਕ੍ਰਿਸ਼ਨ ਗਊਸ਼ਾਲਾ ਕਮੇਟੀ ਦੇ
ਪ੍ਰਧਾਨ ਬਲਵੀਰ ਸਿੰਘ ਵਿਸਕੀ, ਅਗਰਵਾਲ ਸਭਾ ਚੀਮਾ ਵੱਲ ਪ੍ਰਧਾਨ ਸੁਰਿੰਦਰ ਕੁਮਾਰ ਕਾਂਸਲ ,
ਸਹਿਯੋਗ ਫਾਊਂਡੇਸ਼ਨ ਵੱਲੋਂ ਠੇਕੇਦਾਰ ਸੁਰਿੰਦਰ ਬਾਸਲ, ਅਗਰਵਾਲ ਫੈਮਿਲੀ ਕਲੱਬ ਵੱਲੋਂ ਅਸੋਕ
ਗਰਗ, ਪ੍ਰਾਚੀਨ ਸਿਵ ਮੰਦਰ ਕਮੇਟੀ ਦੇ ਪ੍ਰਧਾਨ ਅਾਦਿ ਸਾਮਿਲ ।