ਸ਼ੇਰਪੁਰ (ਹਰਜੀਤ ਕਾਤਿਲ) ਤਹਿਸੀਲ ਧੂਰੀ ਦੇ ਪਿੰਡਾਂ ਵਿੱਚ ਲੋਕ ਭਲਾਈ ਸਕੀਮਾਂ ਤੇ ਨਜਰਸਾਨੀ
ਰੱਖ ਰਹੇ ਤਕਰੀਬਨ 25 ਖੁਸ਼ਹਾਲੀ ਦੇ ਰਾਖਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਐਸਡੀਐਮ ਆਫਿਸ
ਕੰਪਲੈਕਸ ਧੂਰੀ ਵਿਖੇ ਹੋਈ । ਜਿਸ ਵਿੱਚ ਡੀਐੱਸਪੀ ਸ੍ਰੀ ਅਕਾਸ਼ਦੀਪ ਸਿੰਘ ਔਲਖ ਵੀ ਵਿਸ਼ੇਸ਼
ਤੌਰ ਤੇ ਪਹੁੰਚੇ, ਉਨ੍ਹਾਂ ਜੀਓਜੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਸੀਂ ਜਿਵੇਂ ਦੇਸ਼ ਸੇਵਾ
ਨਿਰਪੱਖ ਹੋ ਕੇ ਕੀਤੀ ਉਸੇ ਤਰ੍ਹਾਂ ਤੁਹਾਨੂੰ ਇਹ ਜ਼ਿੰਮੇਵਾਰੀ ਵੀ ਨਿਰਪੱਖ ਹੋ ਕੇ ਨਿਭਾਉਣੀ
ਹੋਵੇਗੀ। ਹਮੇਸ਼ਾ ਸਹੀ ਸੂਚਨਾਵਾਂ ਬਿਲਕੁਲ ਨਿਰਪੱਖ ਹੋਕੇ ਸਮਾਜ ਭਲਾਈ ਲਈ ਦਿੱਤੀਆਂ ਜਾਣ।
ਉਨ੍ਹਾਂ ਕਿਹਾ ਕਿਤੇ ਵੀ ਕੋਈ ਵਾਦ- ਵਿਵਾਦ ਹੋ ਰਿਹਾ, ਘਰੇਲੂ ਹਿੰਸਾ ਹੋ ਰਹੀ ਹੈ, ਨਸ਼ੇ
ਵਰਗੀਆਂ ਅਲਾਮਤਾਂ ਜੋ ਸਾਡੀਆਂ ਨਸਲਾਂ ਬਰਬਾਦ ਕਰ ਰਹੀਆਂ ਹਨ ਬਾਰੇ ਵੀ ਲੋਕਾਂ ਨੂੰ ਜਾਗਰੂਕ
ਕਰੋ। ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ । ਇਸ ਮੌਕੇ ਬੋਲਦਿਆਂ ਐਸਡੀਐਮ
ਸ੍ਰੀ ਅਮਰੇਸ਼ਵਰ ਸਿੰਘ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਜੀ ਦਾ ਇਹ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਟੀਮ ਤਿਆਰ ਕੀਤੀ
ਹੈ ਜਿਸ ਨਾਲ ਸਮਾਜ ਚ ਫੈਲੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਵੇਗੀ ਅਤੇ ਤੁਹਾਡੇ ਰਾਹੀਂ ਲੋਕਾਂ ਚ
ਜਾਗਰੂਕਤਾ ਆਏਗੀ , ਕਿਉਂਕਿ ਤੁਸੀਂ ਇੱਕ ਅਨੁਸ਼ਾਸਨਿਕ ਲੋਕ ਹੋ ਤੁਸੀਂ ਕੋਈ ਵੀ ਕੰਮ ਬੜੇ ਹੀ
ਸੁਚੱਜੇ ਢੰਗ ਨਾਲ ਕਰ ਅਤੇ ਕਰਵਾ ਸਕਦੇ ਹੋ ਅਤੇ ਸਮਾਜ ਦੇ ਲੋਕ ਵੀ ਤੁਹਾਨੂੰ ਆਦਰ ਭਰੀਆਂ
ਨਜ਼ਰਾਂ ਨਾਲ ਵੇਖਦੇ ਹਨ । ਉਨ੍ਹਾਂ ਆਏ ਦਿਨ ਪੰਜਾਬ ਵਿੱਚ ਹੋ ਰਹੀਆਂ ਖ਼ੁਦਕੁਸ਼ੀਆਂ ਵਿੱਚ ਵਾਧੇ
ਤੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਹੁਣ ਤੁਸੀਂ ਆਪਣੇ ਆਪਣੇ ਪਿੰਡਾਂ ਵਿੱਚ ਹੋ ਤੁਹਾਨੂੰ
ਕਿਤੇ ਵੀ ਕੋਈ ਇਸ ਤਰਾਂ ਦੀ ਸੂਚਨਾ ਮਿਲਦੀ ਹੈ ਕਿ ਉਹ ਆਦਮੀ ਚਿੰਤਾ ਗ੍ਰਸਤ ਲੱਗਦਾ ਹੈ ਜਾਂ
ਉਹ ਜ਼ਿਆਦਾ ਚਿੰਤਾ ਕਰਦਾ ਹੈ ਤੁਸੀਂ ਉਸਦੀ ਸੂਚਨਾ ਵੀ , ਉਸ ਦੇ ਕਿਸੇ ਮਾੜੀ ਘਟਨਾ ਨੂੰ ਅੰਜਾਮ
ਦੇਣ ਤੋਂ ਪਹਿਲਾਂ , ਮੈਨੂੰ ਉਹਦੀ ਜਾਣਕਾਰੀ ਦਿਓ । ਉਨ੍ਹਾਂ ਕਿਹਾ ਤੁਸੀਂ ਸਾਰੇ ਵਧਾਈ ਦੇ
ਪਾਤਰ ਹੋ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵੀ ਵਚਨਬੱਧ ਹਾਂ । ਕਈ ਲੋਕਾਂ
ਦੇ ਪਿੰਡਾਂ ਵਿੱਚ ‘ ਆਟਾ ਦਾਲ ਸਕੀਮ ‘ ਤਹਿਤ ਮਿਲਣ ਵਾਲੀ ਕਣਕ ਦੇ ਕਾਰਡ ਕਿਸੇ ਕਾਰਨ ਕੱਟ ਹੋ
ਗਏ ਹਨ ਦੇ ਜਵਾਬ ‘ ਚ ਉਨ੍ਹਾਂ ਕਿਹਾ ਤੁਸੀਂ ਇਸ ਤੇ ਕੰਮ ਕਰੋ ,ਏਜੰਡੇ ਬਣਾਓ , ਇੱਕ ਹਫ਼ਤਾ ਉਸ
ਉੱਤੇ ਕੰਮ ਕਰੋ ਮੇਰੇ ਕੋਲ ਰਿਪੋਰਟ ਲੈ ਕੇ ਆਓ । ਮਸਲਿਆਂ ਦਾ ਹੱਲ ਕੀਤਾ ਜਾਵੇਗਾ ।ਉਨ੍ਹਾਂ
ਸਹੀ ਲਾਭਪਾਤਰੀਆਂ ਦੀ ਕੱਟੀ ਕਣਕ ਦਿਵਾਉਣ ਬਾਰੇ ਵੀ ਵਾਅਦਾ ਕੀਤਾ ਅਤੇ ਜਲਦੀ ਹੀ ਦੁਆਰਾ
ਮੀਟਿੰਗ ਚ ਜੀਓਜੀ ਵੱਲੋਂ ਦਿੱਤੀਆਂ ਰਿਪੋਰਟਾਂ ਦੀ ਜਾਂਚ ਕੀਤੀ ਜਾਵੇਗੀ । ਇਸ ਮੌਕੇ ਖੁਸ਼ਹਾਲੀ
ਦੇ ਰਾਖੇ ਧੂਰੀ ਤਹਿਸੀਲ ਦੇ ਸੁਪਰਵਾਈਜ਼ਰ ਐੱਚ ਐੱਫ ਓ ਸੁਖਦਰਸ਼ਨ ਸਿੰਘ ਭੁੱਲਰਹੇੜੀ, ਆਨਰੇਰੀ
ਸੂਬੇਦਾਰ ਮੇਜਰ ਹਰਜੀਤ ਸਿੰਘ ਸ਼ੇਰਪੁਰ, ਐਸਐਮ ਹੁਕਮ ਸਿੰਘ ਕੌਲਸੇੜੀ , ਸੂਬੇਦਾਰ ਜਗਦੇਵ
ਸਿੰਘ ਹਰਚੰਦਪੁਰਾ , ਸੂਬੇਦਾਰ ਲਛਮਣ ਸਿੰਘ ਧਾਂਦਰਾ , ਸੂਬੇਦਾਰ ਪ੍ਰਗਟ ਸਿੰਘ ਬੁਗਰਾ,
ਸੂਬੇਦਾਰ ਸੁੱਚਾ ਸਿੰਘ ਲੱਡਾ, ਸੂਬੇਦਾਰ ਹਰਜੀਤ ਸਿੰਘ ਚਾਂਗਲੀ , ਹਵਲਦਾਰ ਗੁਰਸੇਵਕ ਸਿੰਘ
ਦੀਦਾਰਗੜ੍ਹ , ਹਵਲਦਾਰ ਬਚਿੱਤਰ ਸਿੰਘ ਧੂਰਾ, ਹੌਲਦਾਰ ਹਰਦੀਪ ਸਿੰਘ ਮਾਹਮਦਪੁਰ, ਹਵਲਦਾਰ
ਕੁਲਵਿੰਦਰ ਸਿੰਘ ਬਮਾਲ ,ਨਾਇਕ ਦਰਸ਼ਨ ਸਿੰਘ ਰਾਮਨਗਰ ਛੰਨਾ, ਨਾਇਕ ਗੁਰਬਖਸ਼ੀਸ਼ ਸਿੰਘ
ਭੋਜੋਵਾਲੀ, ਨਾਇਕ ਹਰਬੰਸ ਸਿੰਘ ਪੇਦਨੀ ਕਲਾਂ, ਨਾਇਕ ਹਰਦੀਪ ਸਿੰਘ ਕਾਂਝਲਾ, ਨਾਇਕ ਸੰਜੀਵ
ਭਸੌੜ , ਨਾਇਕ ਸੁਪਿੰਦਰ ਸਿੰਘ ਈਨਾ ਬਾਜਵਾ, ਸਿਪਾਹੀ ਪਰਮਿੰਦਰ ਸਿੰਘ ਬੰਗਾਂਵਾਲੀ ਆਦਿ ਹਾਜ਼ਰ
ਸਨ ।