ਮਾਨਸਾ 23 ਮਾਰਚ ( ਤਰਸੇਮ ਸਿੰਘ ਫਰੰਡ) ਗੁਰਪ੍ਰੀਤ ਕੌਰ ਗਾਗੋਵਾਲ ਮੈਂਬਰ ਪੀ.ਪੀ.ਸੀ.ਸੀ ਤੇ
ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ
ਸੰਦੇਸ਼ਾਂ ਅਨੁਸਾਰ ਪੰਜਾਬ ਅੰਦਰ ਨਸ਼ੇ ਦੇ ਖਾਤਮੇ ਲਈ ਮੁਹਿੰਮ ਨੂੰ ਤੇਜ਼ ਕਰਦਿਆਂ ਇੱਕੋ ਸਮੇਂ
ਪੰਜਾਬ ਦੇ ਸਾਰੇ ਜਿਲਿ੍ਹਆਂ ਅੰਦਰ ਰੱਖ ਗਏ ਨਸ਼ਾ ਵਿਰੋਧੀ ਸਮਾਗਮਾਂ ਦੀ ਤਰ੍ਹਾਂ ਜਿਲ੍ਹਾ
ਮਾਨਸਾ ਅੰਦਰ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਸਦਕਾ ਰੱਖੇ ਗਏ ਨਸ਼ਾ ਵਿਰੋਧੀ ਸਮਾਗਮ ਵਿੱਚ ਵੱਡੀ
ਗਿਣਤੀ ਵਿੱਚ ਲੋਕਾਂ ਅਤੇ ਨੌਜਵਾਨਾਂ ਦੇ ਪਹੁੰਚਣ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲ ਆਪਣੀ
ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਜੀ ਦੇ ਨਸ਼ਾ ਵਿਰੋਧੀ ਸੋਚ ਸਦਕਾ ਪੰਜਾਬ ਅੰਦਰ ਜਲਦੀ ਹੀ ਨਸ਼ੇ ਦਾ
ਖਾਤਮਾ ਕੀਤਾ ਜਾਵੇਗਾ।
