ਮਾਨਸਾ ( ਤਰਸੇਮ ਸਿੰਘ ਫਰੰਡ ) ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਮੰਦਰ ਕਮੇਟੀ
ਰਜਿਸਟਰਡ ਮਾਨਸਾ ਵਿਖੇ ਸਮੂਹ ਸੇਵਦਾਰਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਪਿਛਲੇ
ਸਮਿਆਂ ਤੋਂ ਸੇਵਾ ਕਰ ਰਹੇ ਮੌਜੂਦਾ ਅਹੁਦੇਦਾਰ ਕਾਰਜ਼ਕਾਰੀ ਮੈਂਬਰ ਸੇਵਾਦਾਰ ਅਤੇ ਸਮਾਜ ਦੇ
ਪਤਵੰਤੇ ਸੱਜਣ ਸਾਮਲ ਹੋਏ। ਇਸ ਹੰਗਾਮੀ ਮੀਟਿੰਗ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਿਸਨ ਅਤੇ
ਵਿਜਨ ਨੂੰ ਅੱਗੇ ਵਧਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਕੌਮ ਦੀ
ਬੇਹਤਰੀ ਅਤੇ ਸਮਾਜਿਕ ਜਯੰਤੀ ਨੂੰ ਅੱਗੇ ਵਧਾਉਣ ਦਾ ਪ੍ਰਣ ਕਰਦੇ ਹੋਏ ਗਹਿਰਾ ਚਿੰਤਨ ਵਿਚਾਰ
ਚਰਚਾ ਕੀਤੀ ਗਈ। ਸਰਵ ਸਮੰਤੀ ਦੇ ਹਾਜਰੀਨ ਮੈਂਬਰਾਂ ਵੱਲੋਂ ਵਿਸ਼ੇਸ਼ ਮਤੇ ਪਾਸ ਕੀਤੇ ਗਏ। ਆਰਜੀ
ਤੌਰ ਤੇ ਪ੍ਰਧਾਨ ਸ੍ਰੀ ਕੁਲਵਿੰਦਰ ਗੁਰੂ ਅਤੇ ਸੇਵਾਦਾਰਾਂ ਵੱਲੋਂ ਹਿਸਾਬ ਪੇਸ਼ ਕੀਤਾ ਗਿਆ ਜਿਸ
ਨੂੰ ਸਰਬ ਸਮੰਤੀ ਨਾਲ ਪੰਵਾਨ ਕੀਤਾ ਗਿਆ।ਪੁਰਾਣੇ ਅਤੇ ਨਵੇਂ ਸੇਵਾਦਾਰਾਂ ਵੱਲੋਂ ਸਰਬ ਸੰਮਤੀ
ਨਾਲ ਨਵੀਂ ਕਮੇਟੀ ਦੀ ਚੋਣ ਕਰਨ ਲਈ ਫੈਸਲਾ ਕੀਤਾ ਗਿਆ। 35 ਸਾਲਾਂ ਤੋਂ ਸੇਵਾ ਕਰਦੇ ਆ ਰਹੇ
(ਪ੍ਰਧਾਨ) ਦਾ ਧੰਨਵਾਦ ਕਰਦੇ ਹੋਏ ਉਹਨਾਂ ਦਾ (ਸ੍ਰੀ ਮੁਕੰਦ ਸਿੰਘ) ਦਾ ਅਸਤੀਫ਼ਾ ਮਜਨੂਰ
ਕੀਤਾ ਗਿਆ ਅਤੇ ਸ੍ਰ ਮੁਕੰਦ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦਾ ਕੀਤਾ ਗਿਆ। ਰਾਜਹੀਨ ਸੰਗਤਾਂ
ਵਿੱਚੋਂ ਸਾਲ 2018—19 ਦੌਰਾਨ ਕਰਜਾਂ ਨੂੰ ਵਧੀਆਂ ਢੰਗ ਨਾਲ ਨੇਪਰੇ ਚੜਾ੍ਉਣ ਵਾਸਤੇ ਕਮੇਟੀ
ਦਾ ਗਠਨ ਕੀਤਾ ਗਿਆ। ਸਰਵ ਸਮੰਤੀ ਨਾਲ ਕਿਰਤਪਾਲ (ਕਿਰਤੀ) ਪ੍ਰਧਾਨ ਚੁਣਿਆ ਗਿਆ। ਸੀਨੀਅਰ ਮੀਤ
ਪ੍ਰਧਾਨ ਗੁਰਮੇਲ ਸਿੰਘ ਬਿੱਲੂ, ਮੀਤ ਪ੍ਰਧਾਨ ਸ੍ਰੀ ਧਰਮਿੰਦਰ ਸਿੰਘ ਜੀ, ਸੈਕਟਰੀ ਸ੍ਰੀ
ਰਘੁਵੀਰ ਸਿੰਘ (ਐਡਵੋਕੇਟ), ਸੈਕਟਰੀ ਸ੍ਰੀ ਕੁਲਦੀਪ ਸਿੰਘ ਚੌਹਾਨ ਅਤੇ ਖਜਾਨਚੀ ਸ੍ਰੀ ਬਲਜੀਤ
ਸਿੰਘ ਫੌਜੀ। ਕਰਜਕਾਰੀ ਮੈਂਬਰ ਸ੍ਰੀ ਮੇਲਾ ਸਿੰਘ, ਗੁਰਪ੍ਰੀਤ ਸਿੰਘ, ਸ੍ਰੀ ਗੁਰਮੇਲ ਸਿੰਘ,
ਗੁਰਸੇਵਕ ਸਿੰਘ, ਗੁਰਜੀਵਨ ਸਿੰਘ, ਸੇਵਕ ਸਿੰਘ , ਸ੍ਰੀ ਸੱਤਪਾਲ ਸਿੰਘ ਪਾਲੀਆ, ਸ੍ਰੀ ਬਿੰਟੂ
ਕੁਮਾਰ, ਸ੍ਰੀ ਪਵਨ ਕੁਮਾਰ , ਸ੍ਰੀ ਹੰਸਾ ਸਿੰਘ, ਸ੍ਰੀ ਬੂਟਾ ਸਿੰਘ। ਸਲਾਹਕਾਰੀ ਮੈਂਬਰ ਸ੍ਰੀ
ਮੁਕੰਦ ਸਿੰਘ ਸਾਬਕਾ ਪ੍ਰਧਾਨ, ਸਰਪ੍ਰਸਤ ਸ੍ਰੀ ਰੁਲਦੂ ਸਿੰਘ,ਡੀ.ਐਫ.ਐਸ.ਓ. ਰਜਿ:। ਹਾਜਰ
ਮੈਂਬਰਾਂ ਵੱਲੋਂ ਉਪਰੋਕਤ ਕਮੇਟੀ ਦਾ ਸਰਬ ਸਮੰਤੀ ਨਾਲ ਮਤਾ ਪਾਸ ਕਰਕੇ ਜੁਮੇਵਾਰੀ ਦਿੰਦੇ
ਹੋਏ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਮੀਦ ਜਾਹਿਰ ਕੀਤੀ ਗਈ ਕਿ ਕਾਰਜਕਾਰੀ ਕਮੇਟੀ ਆਪਣੇ
ਨਿੱਜੀ ਹਿੱਤਾ ਨੂੰ ਪਰੇ ਰੱਖਦੇ ਹੋਏ ਸੇਵਾ ਕਰਨ ਦਾ ਪ੍ਰਣ ਕੀਤਾ ਗਿਆ।