ਮਾਨਸਾ ( ਤਰਸੇਮ ਸਿੰਘ ਫਰੰਡ )
ਸਹੀਦ ਭਗਤ ਸਿੰਘ ਕਲਾ ਮੰਚ ਵੱਲੋਂ ਪ੍ਰੋ. ਅਜਮੇਰ ਸਿੰਘ ਔਲਖ ਨੂੰ ਸਮਰਪਿਤ 21 ਵਾਂ ਨਾਟਕ
ਮੇਲਾ ਸਥਾਨਕ ਗਊਸ਼ਾਲਾ ਭਵਨ ਵਿਖੇ ਸ਼ੁਰੂ ਹੋ ਗਿਆ ਹੈ ਜਿਸਦੇ ਪਹਿਲੇ ਦਿਨ ਦੀ ਸਮਾਂ ਰੌਸਨ ਦੀ
ਰਬਮ ਪ੍ਰੋ.ਅਜਮੇਰ ਸਿੰਘ ਦੇ ਔਲਖ ਦੇ ਪਰਿਵਾਰ ਨੇ ਅਦਾ ਕੀਤੀ। ਵਿਸ਼ੇਬ ਮਹਿਮਾਨ ਡਾ. ਹਰਵਿੰਦਰ
ਸਿਰਸਾ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਹਰਿਆਣਾ ਅਤੇ ਪ੍ਰਧਾਨਗੀ ਜਗਜੀਤ ਸਿੰਘ ਚਾਹਲ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਕੀਤੀ। ਪਹਿਲੇ ਦਿਨ ਨਿਰਦੇਸ਼ਕ ਕੇਵਲ ਧਾਲੀਵਾਲ ਵੱਲੋਂ
ਮੰਚ ਰੰਗ ਮੰਚ ਅੰਮ੍ਰਿਤਸਰ ਦੀ ਟੀਮ ਨੇ ਨਾਟਕ ਭੱਠ ਖੇੜਿਆਂ ਦਾ ਰਹਿਣਾ ਪੇਸ਼ ਕੀਤਾ ਜਿਸਨੂੰੰ
ਦਰਸਕਾਂ ਨੇ ਸਾਹ ਰੋਕ ਕੇ ਦੇਖਿਆ। ਨਾਟਕ ਰਾਹੀਂ ਪ੍ਰਸਤੁਤੀ ਕੀਤੀ ਗਈ ਕਿ ਕਿਸ ਤਰ੍ਹਾਂ ਲੋਕ
ਹਾਲਾਤਾਂ ਤੋਂ ਮਜ਼ਬੂਰ ਹੁੰਦੇ ਹਨ। ਇਮਾਨ ਸਿੰਘ ਅਤੇ ਜਸਪ੍ਰੀਤ ਕੌਰ ਨੇ ਕਵਿਤਾਵਾਂ ਬੋਲੀਆਂ।
ਇਸ ਮੌਕੇ ਅਜਮੇਰ ਸਿੰਘ ਔਲਖ ਯਾਦਗਾਰੀ ਐਵਾਰਡ ਪ੍ਰੋ. ਦਿਲਬਾਗ ਸਿੰਘ ਚੰਡੀਗੜ੍ਹ ਅਤੇ ਕਵੀਸ਼ਰ
ਪੰਡਿਤ ਪੂਰਨ ਚੰਦ ਯਾਦਗਾਰੀ ਐਵਾਰਡ ਕਵੀਸ਼ਰ ਅਜਮੇਰ ਸਿੰਘ ਬੁਰਜ ਢਿੱਲਵਾਂ ਨੂੰ ਦਿੱਤਾ ਗਿਆ।
ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦਾ ਵਿਸ਼ੇਸ ਸਹਿਯੋਗ ਰਿਹਾ। ਮੰਚ ਦੇ ਮੁੱਖ ਸਰਪ੍ਰਸਤ
ਪ੍ਰਿੰ.ਦਰਸ਼ਨ ਸਿੰਘ ਨੇ ਸਮੂਹ ਲੋਕਾਂ ਨੂੰ ਨਾਟਕ ਮੇਲੇ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ।