ਮਾਨਸਾ, 24 ਮਾਰਚ (ਤਰਸੇਮ ਸਿੰਘ ਫਰੰਡ ) – ਸੀਪੀਆਈ (ਐਮ ਐਲ) ਲਿਬਰੇਸ਼ਨ ਦੇ 10ਵਾਂ
ਮਹਾਂਸੰਮੇਲਨ ਅੱਜ ਖੁੱਲ•ੇ ਸ਼ੈਸਨ ਵਿਚ ਸਾਰੀਆਂ ਖੱਬੇ ਪੱਖੀ ਪਾਰਟੀਆਂ ਦੇ ਆਗੂਆਂ ਦੇ ਸੰਬੋਧਨ
ਨਾਲ ਸ਼ੁਰੂ ਹੋਇਆ। ਸੈਸਨ ਤੋਂ ਪਹਿਲਾਂ ਪੰਜਾਬ ਦੇ ਸੀਨੀਅਰ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ
ਵੱਲੋਂ ਪਾਰਟੀ ਝੰਡਾ ਲਹਿਰਾਇਆ ਗਿਆ ਅਤੇ ਸਾਰ ਡੈਲੀਗੇਟਾਂ ਵੱਲੋਂ ਕ੍ਰਾਂਤੀਕਾਰੀ ਸ਼ਹੀਦਾਂ ਨੂੰ
ਸਮਰਪਿਤ ਸ਼ਹੀਦ ਬੇਦੀ ‘ਤੇ ਫੁੱਲਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ। ਖੁੱਲ•ੇ ਸੈਸ਼ਨ
ਵਿਚ ਸੀਪੀਆਈ ਦੇ ਕੌਮੀ ਕਾਰਜਕਾਰੀ ਮੈਂਬਰ ਬਿਨੋਏ ਵਿਸ਼ਵਮ, ਸੀਪੀਆਈ (ਐਮ) ਦੇ ਪੋਲਿਟ ਬਿਊਰੋ
ਮੈਂਬਰ ਕਾਮਰੇਡ ਮੁਹੰਮਦ ਸਲੀਮ, ਫਾਰਵਰਡ ਬਲਾਕ ਦੇ ਜੀ ਦੇਵਰਾਜਨ, ਐਸ.ਯੂ.ਸੀ.ਆਈ (ਸੀ) ਦੇ
ਕਾਮਰੇਡ ਸੱਤਿਆਵਾਨ, ਲਾਲ ਨਿਸ਼ਾਨ ਪਾਰਟੀ (ਲੈਨਿਨਵਾਦੀ) ਦੇ ਕਾਮਰੇਡ ਉਦੇ ਭੱਟ, ਆਰ.ਐਮ.ਪੀ.ਆਈ
ਦੇ ਮੰਗਤ ਰਾਮ ਪਾਸਲਾ, ਸੀ.ਪੀ.ਆਰ.ਐਮ ਦੇ ਆਰ ਬੀ ਰਾਏ ਨੇ ਸੰਬੋਧਨ ਕੀਤਾ।
ਇਸ ਦੌਰਾਨ ਦੇਸ਼ ਵਿਚ ਵੱਧਦੇ ਫਾਸੀਵਾਦੀ ਵਿਚਾਰਧਾਰਾ ਦੇ ਖਤਰਿਆਂ ‘ਤੇ ਚਰਚਾ ਹੋਈ ਅਤੇ ਇਸ ਤੋਂ
ਭਾਰਤ ਦੇ ਸਮਾਜ ਤੇ ਰਾਜਨੀਤੀ ਨੂੰ ਬਚਾਉਣ ਲਈ ਖੱਬੇ ਪੱਖੀ ਏਕਤਾ ‘ਤੇ ਜੋਰ ਦਿੱਤਾ ਗਿਆ। ਸਾਰੇ
ਖੱਬੇ ਪੱਖੀ ਆਗੂਆਂ ਨੇ ਸਿਧਾਂਤਕ ਮੱਤਭੇਦਾਂ ਨੂੰ ਵਿਵਹਾਰਕ ਏਕਤਾ ਨੂੰ ਰਾਹ ਦਾ ਅੜੀਕਾ ਨਾ
ਬਣਨ ਦੇਣ ‘ਤੇ ਜੋਰ ਦਿੱਤਾ। ਖੁੱਲ•ੇ ਸੈਸ਼ਨ ਵਿਚ ਮਹਾਂਰਾਸ਼ਟਰ ਦੇ ਕਿਸਾਨਾ ਦੇ ਨਾਸਿਕ ਤੋਂ
ਮੁੰਬਈ ਲਾਲ ਝੰਡਾ ਲੈ ਕੇ ਕੀਤੇ ਗਏ ਲੰਬੇ ਮਾਰਚ ਦੀ ਗੂੰਜ ਵੀ ਸੁਣਾਈ ਦਿੱਤੀ।
ਉਦਘਾਟਨੀ ਭਾਸ਼ਣ ਵਿਚ ਸੀ.ਪੀ.ਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ
ਭੱਟਾਚਾਰੀਆ ਨੇ ਕਿਹਾ ਕਿ ਹੁਣ ਇਹ ਪੂਰੀ ਤਰ•ਾਂ ਸਪੱਸ਼ਟ ਹੋ ਚੁੱਕਿਆ ਹੈ ਭਾਜਪਾ ਦੁਬਾਰਾ ਸੱਤਾ
‘ਚ ਆ ਕੇ ਆਰ ਐਸ ਐਸ ਦੇ ਫਾਸੀਵਾਦੀ ਏਜੰਡੇ ਦੀ ਤਰਜ ‘ਤੇ ਭਾਰਤ ਦੇ ਇਤਿਹਾਸ, ਵਰਤਮਾਨ ਤੇ
ਭਵਿੱਖ ਨੂੰ ਤੋੜ ਮਰੋੜ ਦੇਣਾ ਚਾਹੁੰਦੀ ਹੈ। ਉਨ•ਾਂ ਕਿਹਾ ਕਿ ਹੁਣ ਭਾਜਪਾ ਭਾਰਤ ਨੂੰ ਆਪਣੇ
ਹਿੰਦੂ ਹਿੰਦੀ ਹਿੰਦੋਸਤਾਨ ਦੇ ਸੰਕੀਰਣ ਅਵਧਾਰਣਾ ‘ਤੇ ਭਾਰਤ ਅਤੇ ਭਾਰਤੀ ਰਾਸ਼ਟਰਵਾਦ ਨੂੰ
ਪਰਿਭਾਸ਼ਤ ਕਰਨਾ ਚਾਹੁੰਦੀ ਹੈ ਤਾਂ ਸਾਨੂੰ ਵੀ ਇਸ ਸਾਮਰਾਜਵਾਦ ਵਿਰੋਧੀ ਏਕਤਾ ਅਤੇ ‘ਪਹਲੇ
ਜਨਤਾ’ ਦੇ ਝੰਡੇ ਨੂੰ ਬੁਲੰਦ ਕਰਦੇ ਹੋਏ ਜਨਤਾ ਦੇ ਪਲਟਵਾਰ ਦੇ ਰਾਹੀਂ ਟੱਕਰ ਦੇਣੀ ਹੋਵੇਗੀ।
ਉਨ•ਾਂ ਕਿਹਾ ਕਿ ਖੱਬੇ ਪੱਖੀ ਖੇਮੇ ਨੂੰ ਵਿਦਿਆਰਥੀ, ਨੌਜਵਾਨਾਂ ਦੇ ਸਿੱਖਿਆ ਅਤੇ ਰੁਜ਼ਗਾਰ
ਲਈ, ਮਜ਼ਦੂਰਾਂ ਕਿਸਾਨਾਂ ਦੇ ਰੋਜੀ ਰੋਟੀ ਲਈ ਅਤੇ ਦਲਿਤਾਂ, ਘੱਟ ਗਿਣਤੀਆਂ ਤੇ ਮਹਿਲਾਵਾਂ ਦੇ
ਉਤਪੀੜਨ ਵਿਰੁੱਧ ਜਾਰੀ ਅੰਦੋਲਨਾਂ ਦਾ ਚੈਪੀਅਨ ਬਣਕੇ ਉਭਰਨਾ ਹੋਵੇਗਾ। ਇਸ ਨਾਲ ਭਾਰਤ ਦੀ
ਰਾਜਨੀਤੀ ਵਿਚ ਉਹ ਬਦਲਾਅ ਆ ਸਕਦਾ ਹੈ ਜਿਸ ਨਾਲ ਫਾਸੀਵਾਦ ਨੂੰ ਹਾਰ ਦਿੱਤੀ ਜਾ ਸਕਦੀ ਹੈ।
ਇਸ ਦੌਰਾਨ ਮੰਚ ‘ਤੇ ਪ੍ਰਧਾਨਗੀ ਮੰਡਲ ਵਿਚ ਕਾਮਰੇਡ ਮੀਨਾ ਤਿਵਾੜੀ, ਕਾਮਰੇਡ ਸਵਦੇਸ਼
ਭੱਟਾਚਾਰੀਆ, ਕਾਮਰੇਡ ਕੁਮਾਰ ਸਵਾਮੀ, ਕਾਮਰੇਡ ਰਾਮਜੀ ਰਾਏ ਅਤੇ ਕਾਮਰੇਡ ਕਵਿਤਾ ਕ੍ਰਿਸ਼ਨਨ
ਸ਼ਾਮਲ ਸਨ। ਮੰਚ ਦਾ ਸੰਚਾਲਨ ਪੰਜਾਬ ਦੇ ਸਕੱਤਰ ਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ
ਸਿੰਘ ਬਖਤੂਪੁਰ ਨੇ ਕੀਤਾ। ਇਸ ਦੌਰਾਨ ਭਾਰਤੀ ਇਤਿਹਾਸ ਦੀ ਇੰਦਰਧਨੁਖੀ ਸਮਾਜਿਕ ਸੱਭਿਆਚਾਰਕ
ਧਰੋਹਰ ਦੇ ਬਤੌਰ ਇੱਥੋਂ ਦੀ ਤਰਕਵਾਦੀ, ਭੌਤਿਕਵਾਦੀ, ਸੂਫੀ, ਭਗਤੀ ਅਤੇ ਗੰਗਾ ਜਮੁਨੀ ਤਹਜੀਬ,
ਸਮਾਜ ਸੁਧਾਰ ਤੇ ਜਾਤੀਵਾਦ ਵਿਰੋਧ ਸਮੇਤ ਤਮਾਮ ਵਿਵਿਧਤਾਪੂਰਣ ਪਰੰਪਰਾਵਾਂ ਨੂੰ ਬੁਲੰਦ ਕਰਨ
ਦਾ ਪ੍ਰਸਤਾਵ ਪਾਸ ਕੀਤਾ ਗਿਆ।