ਲੁਧਿਆਣਾ, 23 ਮਾਰਚ
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਅੱਜ ਕੇਂਦਰੀ ਫੂਡ
ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਗਏ ਲਾਡੋਵਾਲ ਸਥਿਤ ਮੈਗਾ ਫੂਡ ਪਾਰਕ
ਦੇ ਦੌਰੇ ‘ਤੇ ਸਵਾਲ ਚੁੱਕੇ ਹਨ। ਉਨ•ਾਂ ਦੋਸ਼ ਲਗਾਇਆ ਕਿ ਕੇਂਦਰੀ ਮੰਤਰੀ ਨੇ ਇਸ ਮਹੱਤਵਪੂਰਨ
ਪ੍ਰੋਜੈਕਟ ਦਾ ਦੌਰਾ ਕਰਨ ਮੌਕੇ ਸਥਾਨਕ ਲੋਕ ਸਭਾ ਮੈਂਬਰ (ਉਨ•ਾਂ ਨੂੰ) ਅਤੇ ਚੁਣੇ ਹੋਏ ਹੋਰ
ਨੁਮਾਇੰਦਿਆਂ ਨੂੰ ਸੂਚਿਤ ਕਰਨਾ ਜ਼ਰੂਰੀ ਨਹੀਂ ਸਮਝਿਆ।
ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਉਹ ਬੀਬੀ ਹਰਸਿਮਰਤ ਕੌਰ ਬਾਦਲ
ਨੂੰ ਪੁੱਛਣਾ ਚਾਹੁੰਦੇ ਹਨ ਕਿ ਕੀ ਇਹ ਦੌਰਾ ਉਨ•ਾਂ ਦਾ ਨਿੱਜੀ ਸੀ ਜਾਂ ਸਰਕਾਰੀ? ਉਨ•ਾਂ
ਕਿਹਾ ਕਿ ਜੇਕਰ ਇਹ ਉਨ•ਾਂ ਦਾ ਸਰਕਾਰੀ ਦੌਰਾ ਸੀ ਤਾਂ ਪ੍ਰੋਟੋਕੋਲ ਮੁਤਾਬਿਕ ਉਨ•ਾਂ (ਬਿੱਟੂ)
ਨੂੰ ਸੱਦਿਆ ਜਾਣਾ ਚਾਹੀਦਾ ਸੀ। ਜੇਕਰ ਇਹ ਉਨ•ਾਂ ਦਾ ਨਿੱਜੀ ਦੌਰਾ ਸੀ ਤਾਂ ਉਨ•ਾਂ ਨੂੰ ਇਸ
ਦੌਰੇ ਦੌਰਾਨ ਕੇਂਦਰੀ ਮੰਤਰੀ ਵਜੋਂ ਨਹੀਂ ਵਿਚਰਨਾ ਚਾਹੀਦਾ ਸੀ। ਉਨ•ਾਂ ਇਸ ਦੌਰੇ ਦੌਰਾਨ
ਕੇਂਦਰੀ ਮੰਤਰੀ ਨਾਲ ਗੈਰ ਸਰਕਾਰੀ ਅਤੇ ਰਾਜਸੀ ਪਾਰਟੀ ਦੇ ਨੁਮਾਇੰਦਿਆਂ ਦੀ ਹਾਜ਼ਰੀ ‘ਤੇ ਵੀ
ਸਵਾਲ ਚੁੱਕਿਆ।
ਉਨ•ਾਂ ਸਪੱਸ਼ਟ ਕੀਤਾ ਕਿ ਮੈਗਾ ਫੂਡ ਪਾਰਕ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਸਗੋਂ ਇਹ ਦੇਸ਼ ਦਾ
ਪ੍ਰੋਜੈਕਟ ਹੈ।