Breaking News

 ਲੋਕ ਹਿੱਤਾਂ ਲਈ ਜੂਝਣ ਵਾਲੇ ਕਲਮਕਾਰ ਅਜੋਕੇ ਫ਼ਾਸ਼ੀਵਾਦ ਖ਼ਿਲਾਫ਼ ਸੰਘਰਸ਼ ਹੋਰ ਪ੍ਰਚੰਡ ਕਰਨ: ਡਾ. ਸਤਿਨਾਮ ਸਿੰਘ ਸੰਧੂ ਡਾ. ਭੀਮਇੰਦਰ ਸਿੰਘ, ਅਨੂ ਬਾਲਾ ਅਤੇ ਮਹਿੰਦਰ ਸਿੰਘ ਢਿੱਲੋਂ ਹੋਏ ਸਨਮਾਨਿਤ

ਸੰਗਰੂਰ, 26ਮਾਰਚ (ਸੁਨੀਲ ਕੌਸ਼ਿਕ ) – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:)
ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਆਦਰਸ਼ ਮਾਡਲ ਸੀਨੀਅਰ ਸੈਕੰਡਰੀ
ਸਕੂਲ ਸੰਗਰੂਰ ਵਿਖੇ ਕਰਵਾਏ ਗਏ ਚੌਥੇ ਸਾਲਾਨਾ ਸਮਾਗਮ ਵਿੱਚ ਤਰਕਸ਼ੀਲ ਚਿੰਤਕ ਬਲਬੀਰ
ਲੌਂਗੋਵਾਲ ਵੱਲੋਂ ਪੜ੍ਹੇ ਗਏ ਪਰਚੇ ‘ਮੌਜੂਦਾ ਪ੍ਰਸਥਿਤੀਆਂ ਵਿੱਚ ਵਿਚਾਰ ਪ੍ਰਗਟਾਵੇ ਦੀ
ਆਜ਼ਾਦੀ ਨੂੰ ਦਰਪੇਸ਼ ਚੁਣੌਤੀਆਂ’ ਉੱਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉੱਘੇ ਲੇਖਕ ਅਤੇ ਆਲੋਚਕ
ਡਾ: ਸਤਿਨਾਮ ਸਿੰਘ ਸੰਧੂ ਪ੍ਰੋ: ਡਿਸਟੈਂਸ ਐਜੂਕੇਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ
ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਲੋਕ ਹਿੱਤਾਂ ਲਈ ਜੂਝਣ ਵਾਲੇ ਕਲਮਕਾਰ ਅਜੋਕੇ
ਫ਼ਾਸ਼ੀਵਾਦ ਖ਼ਿਲਾਫ਼ ਸੰਘਰਸ਼ ਹੋਰ ਪ੍ਰਚੰਡ ਕਰਨ। ਉਨ੍ਹਾਂ ਨੇ ਕਿਹਾ ਕਿ ਸਮਾਗਮ ਵਿੱਚ ਪੜ੍ਹੀਆਂ
ਜਾਣ ਵਾਲੀਆਂ ਰਚਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ਾਲ ਪੁਸਤਕ ਲਹਿਰ ਉਸਾਰਨ ਦੀ
ਜ਼ਰੂਰਤ ਹੈ। ਬਲਬੀਰ ਲੌਂਗੋਵਾਲ ਨੇ ਆਪਣੇ ਖੋਜਪੂਰਨ ਪਰਚੇ ਵਿੱਚ ਕਿਹਾ ਕਿ ਫ਼ਾਸ਼ੀਵਾਦੀ ਤਾਕਤਾਂ
ਵਿਚਾਰਧਾਰਕ ਵਿਕਾਸ ਨੂੰ ਰੋਕਣ ਲਈ ਦਹਿਸ਼ਤੀ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਪਰਚੇ ਸਬੰਧੀ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਇਕਬਾਲ ਸਿੰਘ ਨੇ ਕਿਹਾ ਕਿ ਵਿਚਾਰ
ਪ੍ਰਗਟਾਵੇ ਦੀ ਆਜ਼ਾਦੀ ਖ਼ਿਲਾਫ਼ ਹੋਈ ਵਿਚਾਰ ਚਰਚਾ ਨੂੰ ਲੋਕ ਲਹਿਰ ਵਿੱਚ ਬਦਲਣ ਦੀ ਲੋੜ ਹੈ।
ਡਾ. ਮੀਤ ਖਟੜਾ ਨੇ ਲੋਕ ਸੰਘਰਸ਼ ਦੀ ਮਜ਼ਬੂਤੀ ਲਈ ਜਾਤਾਂ ਪਾਤਾਂ ਦੀ ਵਲਗਣ ਨੂੰ ਤੋੜਨ ਦੀ ਲੋੜ
‘ਤੇ ਜ਼ੋਰ ਦਿੱਤਾ। ਦਲਬਾਰ ਸਿੰਘ ਨੇ ਕਿਹਾ ਕਿ ਚੇਤਨ ਲੋਕ ਹਮੇਸ਼ਾ ਹੀ ਹਕੂਮਤ ਦੀ ਅੱਖ ਵਿੱਚ
ਰੜਕਦੇ ਰਹੇ ਹਨ। ਪ੍ਰਿੰ. ਜੋਗਾ ਸਿੰਘ ਤੂਰ ਨੇ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਬੱਚਿਆਂ
ਦੇ ਬੌਧਿਕ ਵਿਕਾਸ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਪ੍ਰੋ. ਜਸਪ੍ਰੀਤ ਕੌਰ ਸਿੱਧੂ ਨੇ
ਕਿਹਾ ਕਿ ਸਾਹਿਤਕਾਰਾਂ ਨੂੰ ਸੰਵਿਧਾਨ ਵਿੱਚ ਦਿੱਤੀ ਵਿਚਾਰ ਪ੍ਰਗਟਾਵੇ ਦੀ ਅਖੌਤੀ ਆਜ਼ਾਦੀ
ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਡਾ. ਇਕਬਾਲ ਸੋਮੀਆਂ ਨੇ ਕਿਹਾ ਕਿ ਸਾਹਿਤਕਾਰ ਦੇਸ਼ ਦੀ
ਵੰਨਸੁਵੰਨਤਾ ਨੂੰ ਬਚਾਉਣ ਲਈ ਯਤਨਸ਼ੀਲ ਰਹਿਣ। ਪ੍ਰਿੰ. ਇਕਬਾਲ ਕੌਰ ਉਦਾਸੀ ਨੇ ਕਿਹਾ ਕਿ
ਅਜੋਕੇ ਫ਼ਾਸ਼ੀਵਾਦ ਦੇ ਨਿਰੰਤਰ ਵਧ ਰਹੇ ਭਿਆਨਕ ਵਰਤਾਰੇ ਨੂੰ ਨੱਥ ਪਾਉਣ ਲਈ ਸੰਘਰਸ਼ੀ
ਜੱਥੇਬੰਦੀਆਂ ਦਾ ਲਾਮਬੰਦ ਹੋਣਾ ਬੇਹੱਦ ਜ਼ਰੂਰੀ ਹੈ। ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ
ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ‘ਤੇ ਤਿੱਖੀ ਹੁੰਦੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ
(ਰਜਿ:) ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰਪ੍ਰੀਤ ਘਣੀਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ
ਸੁਪਨਿਆਂ ਦਾ ਰਾਜ ਪ੍ਰਬੰਧ ਸਿਰਜਣ ਲਈ ਸਾਹਿਤਕਾਰ ਆਪਣੀ ਭੂਮਿਕਾ ਸੁਹਿਰਦਤਾ ਨਾਲ ਨਿਭਾਉਣ।
ਉਨ੍ਹਾਂ ਨੇ ਸਮਾਗਮ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੀਆਂ
ਸਰਗਰਮੀਆਂ ‘ਤੇ ਤਸੱਲੀ ਪ੍ਰਗਟ ਕੀਤੀ। ਸਮਾਗਮ ਵਿੱਚ ਸਭਾ ਵੱਲੋਂ ਦਿੱਤਾ ਜਾਣ ਵਾਲਾ ਸਾਲ 2018
ਦਾ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਡਾ. ਭੀਮਇੰਦਰ ਸਿੰਘ ਨੂੰ, ਸ੍ਰੀ ਮਹਿੰਦਰ ਮਾਨਵ
ਕਵਿਤਾ ਪੁਰਸਕਾਰ ਸ੍ਰੀਮਤੀ ਅਨੂ ਬਾਲਾ ਨੂੰ ਅਤੇ ਸ੍ਰੀ ਰਾਮ ਸਰੂਪ ਅਣਖੀ ਗਲਪ ਪੁਰਸਕਾਰ ਸ.
ਮਹਿੰਦਰ ਸਿੰਘ ਢਿੱਲੋਂ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸਤਿਨਾਮ ਸਿੰਘ
ਸੰਧੂ, ਸ੍ਰੀ ਸੁਰਿੰਦਰਪ੍ਰੀਤ ਘਣੀਆਂ, ਪ੍ਰਿੰ. ਜੋਗਾ ਸਿੰਘ ਤੂਰ ਅਤੇ ਨਿਊਯਾਰਕ ਤੋਂ ਵਿਸ਼ੇਸ਼
ਤੌਰ ‘ਤੇ ਸ਼ਾਮਲ ਹੋਏ ਪੰਜਾਬੀ ਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੁੰਦੇ ਪਰਚੇ ‘ਰਚਨਾ’ ਦੇ ਮੁੱਖ
ਸੰਪਾਦਕ ਸ. ਮਨਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਪਰਚੇ ਦੇ ਦੋਵੇਂ ਭਾਸ਼ਾਵਾਂ ਵਿੱਚ
ਛਪੇ ਤਾਜ਼ਾ ਅੰਕ ਲੋਕ ਅਰਪਣ ਵੀ ਕੀਤੇ ਗਏ।
ਉਪਰੰਤ ਪ੍ਰਸਿੱਧ ਕਵੀਸ਼ਰ ਲਾਭ ਸਿੰਘ ਝੱਮਟ ਦੇ ਗੀਤ ਨਾਲ ਸ਼ੁਰੂ ਹੋਏ ਵਿਸ਼ਾਲ ਕਵੀ
ਦਰਬਾਰ ਵਿੱਚ ਪ੍ਰਿੰ. ਸੁਲੱਖਣ ਮੀਤ, ਭੁਪਿੰਦਰ ਸਿੰਘ ਬੋਪਾਰਾਏ, ਜਗਜੀਤ ਸਿੰਘ ਲੱਡਾ, ਮੂਲ
ਚੰਦ ਸ਼ਰਮਾ, ਮੇਘ ਗੋਇਲ ਖਨੌਰੀ, ਬਿੱਕਰ ਸਿੰਘ ਸਟੈਨੋ, ਮੇਜਰ ਸਿੰਘ ਰਾਜਗੜ੍ਹ, ਧਰਮਵੀਰ ਸਿੰਘ,
ਹਰਪਾਲ ਸਿੰਘ, ਲਾਲ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਕੌਰ ਹਰਿਆਓ, ਪਰਨੀਤ ਕਮਲ, ਅਮਨਪ੍ਰੀਤ
ਸਿੰਘ, ਗੁਰਪ੍ਰੀਤ ਸਿੰਘ ਸਹੋਤਾ, ਪੇਂਟਰ ਸੁਖਦੇਵ ਸਿੰਘ, ਦਲੇਰ ਸਿੰਘ ਪੰਛੀ, ਚਮਕੌਰ ਸਿੰਘ,
ਡਾ. ਜਸਪਾਲਜੀਤ ਸਿੰਘ, ਡਾ. ਪਰਮਜੀਤ ਸਿੰਘ ਦਰਦੀ, ਸਤਪਾਲ ਸਿੰਘ ਲੌਂਗੋਵਾਲ, ਕਰਮ ਸਿੰਘ
ਜ਼ਖ਼ਮੀ, ਜੱਗੀ ਮਾਨ, ਗੁਰੀ ਭਰੂਰ, ਅਵਤਾਰ ਸਿੰਘ ਤਾਰੀ, ਹਨੀ ਸੰਗਰਾਮੀ, ਪਰਮਜੀਤ ਕੌਰ
ਸੰਗਰਾਮੀ, ਭੋਲਾ ਸਿੰਘ ਸੰਗਰਾਮੀ, ਰਣਜੀਤ ਆਜ਼ਾਦ ਕਾਂਝਲਾ, ਰਾਮਫਲ ਰਾਜਲਹੇੜੀ, ਸੁਨੀਲ ਕੌਸ਼ਿਕ
ਗੰਢੂਆਂ, ਅਰਸ਼ ਅੰਕੁਸ਼, ਸੁਖਵਿੰਦਰ ਸਿੰਘ ਫੁੱਲ, ਰਵਿੰਦਰ ਗੁਪਤਾ, ਸੰਤੋਖ ਸਿੰਘ ਸੁੱਖੀ,
ਗੁਰਦਿਆਲ ਨਿਰਮਾਣ, ਹਰਮਿੰਦਰ ਸਿੰਘ ਭੱਟ, ਗੁਰਪ੍ਰੀਤ ਸਿੰਘ ਢਿੱਲੋਂ, ਮੇਜਰ ਸਿੰਘ ਸਰਾਵਾਂ,
ਐੱਸ ਪੀ ਕਾਲੇਕੇ, ਡਾ. ਅਨਿਲ ਸ਼ੋਰੀ, ਕੁਲਵੰਤ ਖਨੌਰੀ, ਸ ਸ ਰਮਲਾ, ਗੁਰਜੰਟ ਸਿੰਘ ਉਗਰਾਹਾਂ,
ਪ੍ਰੀਤ ਨਿਰਦੋਸ਼ ਬਖਸ਼ੀਵਾਲਾ, ਬਲਜਿੰਦਰ ਕੌਰ ਟੀਨਾ, ਪੰਮੀ ਫੱਗੂਵਾਲੀਆ,  ਬਲਜਿੰਦਰ ਬਾਲੀ
ਰੇਤਗੜ੍ਹ, ਨੂਰ ਮੁਹੰਮਦ ਨੂਰ, ਰਾਜ ਰਾਣੀ, ਰੇਹਾਨ ਖਾਨ, ਅਕਾਸ਼ਦੀਪ, ਅਮਰੀਕ ਸਿੰਘ ਸਿੱਧੂ,
ਭੁਪਿੰਦਰ ਸਿੰਘ ਨਮੋਲ, ਜੰਗੀਰ ਸਿੰਘ ਰਤਨ, ਸੰਦੀਪ ਸਿੰਘ ਅਮਰਗੜ੍ਹ, ਭੁਪਿੰਦਰ ਸੰਧੂ, ਬਿੰਦਰ
ਸਿੰਘ ਭੁਮਸੀ, ਲਵਲੀ ਬਡਰੁੱਖਾਂ, ਅਸ਼ੋਕ ਗੁਪਤਾ, ਮਿੱਠੂ ਸੇਵਕ, ਜਗਤਾਰ ਬੈਂਸ, ਕਮਲਜੀਤ ਸਿੰਘ,
ਡਾ. ਮੇਜਰ ਸਿੰਘ, ਸੁਪਿੰਦਰ ਸਿੰਘ, ਹਰਦੀਪ ਕੌਰ, ਤੇਜਿੰਦਰ ਸਿੰਘ ਚੰਡਿਹੋਕ, ਅਜੀਤ ਕੁਮਾਰ,
ਸੁਖਰਾਜ ਮੰਡੀ ਕਲਾਂ, ਰਾਜਿੰਦਰ ਸਿੰਘ ਚਹਿਲ, ਬੀ ਕੇ ਬਰਿਆਹ, ਮੀਤ ਸਕਰੌਦੀ, ਰ ਕ ਮੀਤ,
ਪ੍ਰੀਤ ਪਾਠਕ ਧਨੌਲਾ, ਪ੍ਰੋ. ਮਿੱਠੂ ਪਾਠਕ ਧਨੌਲਾ, ਰਮਨ ਬਾਠ, ਬੂਟਾ ਸਿੰਘ ਕਾਹਨੇਕੇ, ਪ੍ਰੋ.
ਅਰਚਨਾ, ਗੋਬਿੰਦ ਸਿੰਘ ਤੂਰਬਣਜਾਰਾ, ਪਰਮਜੀਤ ਕੌਰ ਤੂਰਬਣਜਾਰਾ, ਸੌਰਵ ਕੁਮਾਰ ਰਤਨ, ਸ ਸਿੰਘ,
ਲਖਵਿੰਦਰ ਸਿੰਘ, ਰਾਜਿੰਦਰਜੀਤ ਕਾਲਾਬੂਲਾ, ਰਵਿੰਦਰ ਸਿੰਘ, ਜਸਨਪ੍ਰੀਤ ਕੌਰ, ਗੁਰਵਿੰਦਰ
ਸਿੰਘ, ਮਾਨ ਸਿੰਘ, ਸਤਿਗੁਰ ਸਿੰਘ, ਕੁਲਦੀਪ ਸਿੰਘ, ਜਗਰੂਪ ਸਿੰਘ, ਰਾਜਵਿੰਦਰ ਸਿੰਘ, ਸੁਰਜੀਤ
ਸਿੰਘ ਭੱਠਲ, ਯਾਦਵਿੰਦਰ ਸਿੰਘ ਸਿੱਧੂ, ਸਰਬਜੀਤ ਸੰਗਰੂਰਵੀ, ਜੀਵਨ ਕੁਮਾਰ ਛਾਜਲੀ, ਚਰਨਜੀਤ
ਸਿੰਘ ਮੀਮਸਾ, ਰਾਜੂ ਪਾਲ, ਰਾਕੇਸ਼ ਕੁਮਾਰ, ਸਚਿਨ ਅਤੇ ਰਾਜ ਕੁਮਾਰ ਆਦਿ ਕਵੀਆਂ ਨੇ ਆਪਣੀਆਂ
ਰਚਨਾਵਾਂ ਨਾਲ ਹਾਜ਼ਰੀ ਲਵਾਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਦਾ
ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਕੌਰ ਸਿੱਧੂ ਨੇ ਬਾਖ਼ੂਬੀ ਨਿਭਾਈ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.