*ਮਾਨਸਾ, **26* *ਮਾਰਚ* ( ਤਰਸੇਮ ਸਿੰਘ ਫਰੰਡ ) *ਸੀ ਪੀ **ਆਈ** (**ਐਮ** ਐਲ) ਲਿਬਰੇਸ਼ਨ
ਦੇ ਕੌਮੀ ਮੰਹਾਂਸੰਮੇਲਨ ਦੇ ਚੌਥੇਂ ਦਿਨ ਅੱਜ ਰਾਸ਼ਟਰੀ ਪਰਿਸਥਿਤੀ ਦੀ ਸਮੀਖਿਆ ਅਤੇ ਉਸ ਵਿਚ
ਖੱਬੇ ਪੱਖੀਆਂ ਦੀ ਭੂਮਿਕਾ ‘ਤੇ ਜੋਰ ਸ਼ੋਰ ਨਾਲ ਚਰਚਾ ਕੀਤੀ ਗਈ। ਸੰਵਿਧਾਨ, ਲੋਕ ਤੰਤਰ ਤੇ
ਸਮਾਜਿਕ ਬਰਾਬਰੀ ਤੋਂ ਦੇਸ਼ ਭਰ ਵਿਚ ਜਾਰੀ ਕਿਸਾਨਾਂ ਖੇਤ ਮਜ਼ਦੂਰਾਂ, ਵਿਦਿਆਰਥੀਆਂ ਨੌਜਵਾਨਾਂ
ਤੇ ਦਲਿਤਾਂ, ਆਦਿ ਵਾਸੀਆਂ ਦ ਅੰਦੋਲਾਂ ਦੇ ਜ਼ਮੀਨੀ ਪੱਧਰ ਦੇ ਆਗੂਆਂ ਨੇ ਆਪਣੇ ਅਨੁਭਵ ਸਾਂਝਾ
ਕੀਤਾ। ਚਰਚਾ ਵਿਚ ਇਹ ਵੀ ਸਾਹਮਣੇ ਆਇਆ ਕਿ ਫਾਸੀਵਾਦ ਦੇ ਵਧਦੇ ਖਤਰੇ ਦੀ ਟੱਕਰ ਵਿਚ ਜਨ
ਅੰਦੋਲਨਾਂ ਵਿਚ ਬਣੀ ਏਕਤਾ ਤੇ ਵੱਡੀ ਪ੍ਰਤੀਰੋਧ ਦੀ ਸ਼ਕਤੀ ਬਣ ਕੇ ਉਭਰ ਸਕਦੀ ਹੈ।*
*ਅੱਜ ਦੇ ਸਦਨ ਦੀ ਕਾਰਵਾਈ ਦੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਪੰਜਾਬ ਦੇ ਸਕੱਤਰ ਕਾਮਰੇਡ
ਗੁਰਮੀਤ ਸਿੰਘ ਬਖਤੂਪੁਰ ਅਤੇ ਉਤਰਾਖੰਡ ਤੋਂ ਆÂ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਪ੍ਰਸੋਤਮ
ਸ਼ਰਮਾ ਨੇ ਕਿਹਾ ਕਿ ਸਦਨ ਵਿਚ ਹੋਈ ਚਰਚਾ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਦੀ
ਸਰਕਾਰ ਵਾਲੇ ਸੂਬਿਆਂ ਵਿਚ ਹੋਈਆਂ ਜਮੀਨੀ ਚੋਣਾਂ ਵਿਚ ਭਾਜਪਾ ਦੀ ਸਾਖ ਡਿੱਗਦੀ ਦਿੱਖ ਰਹੀ ਹੈ
ਕਿ ਜਨਤਾ ਲੁੱਟ, ਝੂਠ ਅਤੇ ਫੁੱਟ ਦੇ ਰਾਜਨੀਤਿਕ ਮਿਸ਼ਰਨ ਨੂੰ ਹੁਣ ਸਮਝਣ ਲੱਗੀ ਹੈ।*
*ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟੀਆਚਾਰੀਆ ਨੇ ਕੌਮੀ ਸਥਿਤੀ ‘ਤੇ ਪੇਸ਼ ਪ੍ਰਸਤਾਵ ਵਿਚ
2014 ਵਿਚ ਸੱਤਾ ‘ਚ ਆਈ ਮੋਦੀ ਸਰਕਾਰ ਵੱਲੋਂ ਭੀੜਾਂ ਨੂੰ ਮਿਲੇ ਉਤਸ਼ਾਹ ਦੇ ਚਲਦੇ ਦੇਸ਼ ਵਿਚ
ਬੇਹੱਦ ਖਤਰਨਾਕ ਹਾਲਤ ਬਣਾ ਦਿੱਤ ਹਨ। ਜਨਤਾ ਦੇ ਰੁਜ਼ਗਾਰ, ਜ਼ਮੀਨ, ਰੋਜੀ ਰੋਟੀ ਨਾਲ ਜੁੜੇ
ਮੁੱਦਿਆਂ ਨੂੰ ਸਪੰਰਦਾਇਕ ਤਣਾਅ, ਰਾਸ਼ਟਰਭਗਤੀ ਦੀ ਪਰਿਭਾਸ਼ਾ ਦੇ ਰੌਲੇ ‘ਚ ਡੁਬੋਣ ਦੀ ਕੋਸ਼ਿਸ਼
ਕੀਤੀ ਜਾ ਰਹੀ ਹੈ। ਇਸ ਵਿਚ ਜਨਤਾ ਨੂੰ ਨਾ ਸਿਰਫ ਆਪਣੇ ਬੁਨਿਆਦੀ ਅੰਦੋਲਨਾਂ ਦੀ ਏਕਤਾ ਅਤੇ
ਤਾਕਤ ਨੂੰ ਬਣਾਏ ਰੱਖਣਾ ਹੋਵੇਗਾ ਸਗੋਂ ਭੀੜਤੰਤਰ ਦੇ ਖਿਲਾਫ਼ ਇਕ ਅਸਰਦਾਰ ਸੁਰੱਖਿਆ ਤੰਤਰ ਵੀ
ਬਣਾਉਣਾ ਹੋਵੇਗਾ। ਧਾਰਮਿਕ ਸਮਾਗਮਾਂ ਨੂੰ ਹਿੰਦੂਤਵ ਦੀ ਵਿਚਾਰਧਾਰਾ ਦੇ ਪ੍ਰਸਾਰ ਪ੍ਰਚਾਰ ਦਾ
ਅੱਡਾ ਬਣਨ ਤੋਂ ਰੋਕਣਾ ਹੋਵੇਗਾ। ਭਾਜਪਾ ਦੀ ਚੁਣਾਵੀਂ ਜਿੱਤ ਦੇ ਰੱਥ ਨੂੰ ਵੀ ਰੋਕਿਆ ਜਾਣਾ
ਚਾਹੀਦਾ ਤਾਂ ਕਿ ਸਰਕਾਰੀ ਧਨ ਨਾਲ ਆਰ ਐਸ ਐਸ ਦਾ ਪ੍ਰਚਾਰ ਦੇ ਵੱਡੇ ਅਭਿਆਨ ‘ਤੇ ਰੋਕ ਲਗਾਈ
ਜਾ ਸਕੇ।*
*ਦੇਸ਼ ਦੇ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਨੂੰ ਚੁਣਦੇ ਹੋਏ ਵਨ ਨੈਸ਼ਨ-ਵਨ
ਇਲੈਕਸ਼ਨ, ਵਨ ਨੈਸ਼ਨ-ਵਨ ਟੈਕਸ ਆਦਿ ਜੁਮਲੇ ਨੂੰ ਭਾਜਪਾ ਦੇ ਹਿੰਦੀ-ਹਿੰਦੂ-ਹਿੰਦੁਸਤਾਨ ਦੇ
ਸਕੀਰਣ ਫਰੇਮ ਵਰਕ ਦੀ ਪੈਦਾਇਸ਼ ਦੇ ਤੌਰ ‘ਤੇ ਦੇਖਿਆ ਗਿਆ ਹੈ। ਸਦਨ ਵਿਚ ਮੰਨਿਆ ਕਿ ਭਾਰਤ
ਵਰਗੇ ਵਿਵਿਧਤ ਪੂਰਣ ਦੇਸ਼ ਦੀ ਜਨਤਾ ਦੀ ਤਮਾਮ ਉਮੀਦਾਂ ਤੇ ਵਿਕਾਸ ਦੀ ਵਿਸ਼ੇਸ਼ ਜਰੂਰਤਾਂ ਨੂੰ
ਸੰਬੋਧਨ ਕਰਨ ਲਈ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਜੋਰ ਦੇਣਾ ਹੋਵੇਗਾ ਪੰਜਾਬ, ਉਤਰ
ਪੂਰਬ, ਦੱਖਣ ਅਤੇ ਕਸ਼ਮੀਰ ਸਮੇਤ ਤਮਾਮ ਭਾਸ਼ਾਈ, ਇਲਾਕਿਆਂ ਵਿਵਿਧਤਾਵਾਂ ਨੂੰ ਸਨਮਾਨ ਤੇ
ਬਰਾਬਰੀ ਦਿਵਾਉਣੀ ਹੋਵੇਗੀ ਅਤੇ ਇਸਦੀ ਸਮੱਸਿਆਵਾਂ ਨੂੰ ਲਾਠੀ ਗੋਲੀ ਨਾਲ ਦਬਾਉਣ ਦੀ ਬਜਾਏ
ਬਹੁਪੱਖੀ ਰਾਜਨੀਤਿਕ ਹੱਲ ਕੱਢਣਾ ਹੋਵੇਗਾ।*
*ਸੰਵਿਧਾਨ ਤੇ ਸੰਵਿਧਾਨਕ ਸਮੱਸਿਆਵਾਂ ਦੀ ਗਰੀਮਾ ਨੂੰ ਦੇਖਣ ਦੀ ਜ਼ਰੂਰਤ ‘ਤੇ ਜੋਰ ਦਿੱਤਾ
ਗਿਆ, ਪ੍ਰਤੀਨਿਧੀਆਂ ਨੇ ਕਿਹਾ ਕਿ ਦੇਸ਼ ਚੋਣ ਕਮਿਸ਼ਨ, ਆਰ ਬੀ ਆਈ, ਪਲਾਨਿੰਗ ਕਮਿਸ਼ਨ, ਨਿਆਇਕ
ਵਿਵਸਥਾ ਦੀ ਸਾਖ ਨੂੰ ਇਤਿਹਾਸਕ ਨਿਮਾਣ ‘ਤਕ ਗਿਰਦੇ ਦੇਖ ਰਿਹਾ ਹੈ।*
*ਵਿਚਾਰ ਚਰਚਾ ਵਿਚ 30 ਤੋਂ ਜਿਆਦਾ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ 100 ਤੋਂ ਜਿਆਦਾ ਲਿਖਤੀ
ਸੁਝਾਅ ਵੀ ਆਏ। ਇਸ ਦੌਰਾਨ ਪੰਜਾਬ ਤੋਂ ਕਾਮਰੇਡ ਹਰਭਗਵਾਨ ਭੀਖੀ ਨੇ ਵੀ ਵਿਚਾਰ ਰੱਖੇ।
ਜ਼ਿਕਰਯੋਗ ਹੈ ਕਿ ਮਾਨਸਾ ਵਿਚ ਚਾਰ ਤੋਂ ਤੋਂ ਇਸ ਮਹਾਂਸੰਮੇਲਨ ਵਿਚ ਦੇਸ਼ ਦੇ ਸਾਰੇ ਰਾਜਾਂ ਤੋਂ
1400 ਤੋਂ ਜ਼ਿਆਦਾ ਡੈਲੀਗੇਟ ਹਿੱਸਾ ਲੈ ਰਹੇ ਹਨ।*
*ਸੰਮੇਲਨ ਵਿਚ ਸ਼ਾਮਲ ਡੈਲੀਗੇਟ ਦੀ ਮੌਤ*
*ਸੰਮੇਲਨ ਵਿਚ ਉਸ ਸਮੇਂ ਸ਼ੋਕ ਦੀ ਲਹਿਰ ਫੈਲ ਗਈ ਜਦੋਂ ਸੰਮੇਲਨ ਵਿਚ ਸ਼ਾਮਲ ਇਕ ਸੀਨੀਅਰ
ਡੈਲੀਗੇਟ ਕਾਮਰੇਡ ਦੁਰਜੋਧਨ ਬੇਹੇਰਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ
‘ਤੇ ਸੰਮੇਲਨ ‘ਚ ਵਿਛੜੇ ਕਾਮਰੇਡ ਨੂੰ ਨਮ ਅੱਖਾਂ **ਨਾਲ* *ਕ੍ਰਾਂਤੀਕਰ** ਨਾਅਰਿਆਂ
**ਨਾਲ**ਸ਼ਰਧਾਂਜਲੀ
ਦਿੱਤੀ ਅਤੇ ਉਹਨਾਂ ਦੇ **ਮ੍ਰਿਤਕ* *ਸਰੀਰ** ਨੂੰ ਉਹਨਾਂ ਦੇ ਜੱਦੀ **ਪਿੰਡ**ਜ਼ਿਲਾ ਪੂਰੀ,
ਉੜੀਸਾ ਲਈ ਭੇਜਿਆ ਗਿਆ।*