ਭਾਰਤੀ ਫੋਜ ਵਿੱਚ ਅਾਪਣੀਅਾ ਸੇਵਾਵਾ ਪ੍ਰਦਾਨ ਕਰ ਚੁੱਕੇ ਸਾਬਕਾ ਫੋਜੀਅਾ ਅਤੇ ਵਿਧਵਾ ਪਤਨੀਅਾ ਦੀ ਮੁਸਕਿਲਾ ਨੂੰ ਸੁਣਨ ਅਤੇ ੳੁਨਾ ਨੂੰ ਹੱਲ ਕਰਵਾੳੁਣ ਲੲੀ ਭਾਰਤੀ ਫੋਜ ਦੀ ਗੋਲਡਨ ੲੈਰੋ ਡਵੀਜਨ ਅਗਨੀਵਲ ਬਿਗ੍ਰੇਡ (ਯੂਨਿਟ) ਫਿਰੋਜਪੁਰ ਵਲੋ ਮੋਗਾ ਜਿਲੇ ਪਿੰਡ ਮਾਣੂੰਕੇ ਗਿੱਲ ਵਿੱਚ ੲਿੱਕ ਵਿਸਾਲ ਰੈਲੀ ਦਾ ਅਯੋਜਿਨ ਕੀਤਾ ਜਿਸ ਵਿੱਚ ਮੋਗਾ ਜਿਲੇ ਦੇ ਵੱਖ ਵੱਖ ਪਿੰਡਾ ਨਾਲ ਸਬੰਧ ਰੱਖਣ ਵਾਲੇ ਵੱਡੀ ਗਿਣਤੀ ਸਾਬਕਾ ਫੋਜੀਅਾ, ਅਤੇ ਵਿਧਵਾ ਪਤਨੀਅਾ ਨੇ ਸਮੂਲੀਅਤ ਕੀਤੀ! ੲਿਸ ਰੈਲੀ ਵਿੱਚ ਕਰਨਲ ਗੋਰਵ ਸਰਮਾ ਨੇ ਵਿਸੇਸ ਤੋਰ ਤੇ ਸਿਰਕਤ ਕੀਤੀ ਅਤੇ ਸਾਬਕਾ ਫੋਜੀਅਾ ਨੂੰ ਅਾ ਰਹੀਅਾ ਦਰਪੇਸ ਮੁਸਕਿਲਾ ਨੂੰ ਸੁਣਿਅਾ ਅਤੇ ੳੁਨਾ ਸਾਬਕਾ ਫੋਜੀਅਾ ਨੂੰ ਵਿਸਵਾਸ ਦਿਵਾੳੁਦਿਅਾ ਕਿਹਾ ਕਿ ੳੁਨਾ ਨੂੰ ਅਾ ਰਹੀ ਹਰ ਮੁਸਕਿਲ ਨੁੰ ਪਹਿਲ ਦੇ ਅਧਾਰ ਤੇ ਹਲ ਕਰਵਾੳੁਣ ਦਾ ਭਰੋਸਾ ਦਿੱਤਾ ੲਿਸ ਰੈਲੀ ਵਿੱਚ ਰਿਟਾੲਿਡ ਫੋਜੀ ਵਿੰਗ ਦੇ ਪ੍ਰਧਾਨ ਹਰਦੀਪ ਸਿੰਘ ਕਾਲੇਕੇ ਨੇ ਸਾਬਕਾ ਫੋਜੀ ਵੀਰਾ ਨੂੰ ਅਾ ਰਹੀ ਸਮੁੱਸਿਅਾਵਾ ਤੋ ਜਾਣੂੰ ਕਰਵਾੲਿਅਾ ੲਿਸ ਰੈਲੀ ਵਿੱਚ ਪੁੱਜੀ ਪਰਮਵੀਰ ਚੱਕਰ ਵਿਜੈਤਾ ਸਹੀਦ ਸੂੰਬੇਦਾਰ ਜੋਗਿੰਦਰ ਸਿੰਘ ਦੀ ਨੂੰਹ ਹਰਬੰਸ ਕੋਰ ਨੇ ਕਰਨਲ ਗੋਰਵ ਸਰਮਾ ਨੂੰ ਦੱਸਿਅਾ ਕਿ ਜੋ ਸਹੀਦ ਫੋਜੀ ਜਵਾਨਾ ਦੇ ਪਰਿਵਾਰਾ ਨੂੰ ਸਹੂੰਲਤਾ ਮਿਲਣੀਅਾ ਚਾਹੀਦੀਅਾ ਹਨ ੳੁਹ ੳੁਨਾ ਨੂੰ ਨਹੀ ਮਿਲ ਰਹੀਅਾ ਅਤੇ ਅਾਪਣੀਅਾ ਹੱਕੀ ਮੰਗਾ ਲੲੀ ਦਰ ਦਰ ਦੀ ਠੋਕਰਾ ਖਾਣੀਅਾ ਪੈਦੀਅਾ ਹਨ ੳੁਨਾ ਕਰਨਲ ਗੋਰਵ ਸਰਮਾ ਨੂੰ ਅਾਰਥਿਕ ਮੱਦਦ ਕਰਨ ਦੀ ਅਪੀਲ ਕੀਤੀ! ੲਿਸ ਮੋਕੇ ਕਰਨਲ ਗੋਰਵ ਸਰਮਾ ਨੇ ਸਹੀਦ ਸੂੰਬੇਦਾਰ ਜੋਗਿੰਦਰ ਸਿੰਘ ਦੀ ਨੂੰਹ ਹਰਬੰਸ ਕੋਰ ਨੂੰ 5000ਰੂਪੈ ਦੇ ਕੇ ਅਾਰਥਿੱਕ ਮੱਦਦ ਵੀ ਕੀਤੀ! ੲਿਸ ਮੋਕੇ ਸੀ ਅੈਸ ਡੀ ਕਨਟੀਨ ਅਤੇ ਮੈਡੀਕਲ ਸੇਵਾਵਾ ਵੀ ਪ੍ਰਦਾਨ ਕੀਤੀਅਾ ਗੲੀ!