Breaking News

ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨਾਲ ਮੀਟਿੰਗ

ਖੰਨਾ, 26 ਮਾਰਚ (000)-ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ
ਨੇ ਦੱਸਿਆ ਕਿ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਜ਼ਿਲ•ਾ ਪੁਲਿਸ ਦਫਤਰ ਖੰਨਾ ਵਿਖੇ
ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਇਲਾਕੇ ਦੇ ਮੋਹਤਵਰ ਵਿਅਕਤੀਆਂ ਤੋਂ ਇਲਾਵਾ ਸ੍ਰੀ
ਵਿਕਾਸ ਮਹਿਤਾ ਪ੍ਰਧਾਨ ਮਿਊਂਸੀਪਲ ਕੌਂਸਲ ਖੰਨਾ, ਸ੍ਰੀ ਰਵਨੀਤ ਸਿੰਘ ਕਾਰਜ ਸਾਧਕ ਅਫਸਰ
ਖੰਨਾ, ਖੰਨਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਮਿਊਂਸੀਪਲ ਕੌਂਸਲਰਾਂ ਤੋਂ ਇਲਾਵਾ ਸ੍ਰ. ਜਸਵੀਰ
ਸਿੰਘ ਕਪਤਾਨ ਪੁਲਿਸ (ਆਈ) ਖੰਨਾ ਅਤੇ ਨੋਡਲ ਅਫਸਰ (ਟਰੈਫਿਕ) ਸ੍ਰੀ ਵਿਕਾਸ ਸੱਭਰਵਾਲ, ਉਪ
ਕਪਤਾਨ ਪੁਲਿਸ (ਸਥਾਨਕ) ਖੰਨਾ ਅਤੇ ਇੰਚਾਰਜ ਟਰੈਫਿਕ ਖੰਨਾ ਨੇ ਭਾਗ ਲਿਆ।
ਮੀਟਿੰਗ ਦੌਰਾਨ ਹਾਜ਼ਰੀਨ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਅਤੇ ਮਾਨਯੋਗ ਪੰਜਾਬ ਐਡ ਹਰਿਆਣਾ
ਹਾਈਕੋਰਟ ਚੰਡੀਗੜ• ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ ਕਿ
ਅਜੋਕੇ ਸਮੇਂ ਵਿੱਚ ਵੱਧ ਰਹੀ ਅਬਾਦੀ ਅਤੇ ਤੇਜ਼ ਰਫ਼ਤਾਰੀ ਦੀ ਆਵਜਾਈ ਨੂੰ ਨਿਰਵਿਘਨ ਚਲਾਉਣ ਲਈ
ਆਪੋ-ਆਪਣੇ ਵਾਰਡਾਂ/ਮੁਹੱਲਿਆਂ ਵਿੱਚ ਜਾ ਕੇ ਆਮ ਵਸਨੀਕਾਂ ਨੂੰ ਟਰੈਫਿਕ ਨਿਯਮਾਂ ਬਾਰੇ
ਜਾਗਰੂਕ ਕੀਤਾ ਜਾਵੇ ਕਿ ਕਿਸੇ ਵੀ ਕਿਸਮ ਦਾ ਵਾਹਨ ਚਲਾਉਂਦੇ ਸਮੇਂ ਸਾਰੇ ਦਸਤਾਵੇਜ਼ ਆਪਣੇ ਨਾਲ
ਰੱਖੇ ਜਾਣ।ਸਕੂਟਰ ਮੋਟਰਸਾਈਕਲ ਚਲਾਂਉਂਦੇ ਸਮੇਂ ਖਾਸ ਤੌਰ ਪਰ ਹੈਲਮਟ ਪਹਿਨਣ ਲਈ ਪ੍ਰੇਰਿਆ
ਜਾਵੇ।ਸਕੂਲੀ ਬੱਸਾਂ ਅਤੇ ਵੈਨਾਂ ਨੂੰ ਚਲਾਂਉਂਦੇ ਸਮੇਂ ਮਾਨਯੋਗ ਸੁਪਰੀਮ ਕੋਰਟ ਨਵੀਂ ਦਿੱਲੀ
ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਦਾ ਧਿਆਨ ਰੱਖਿਆ ਜਾਵੇ।
ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੁੰ ਟਰੈਫਿਕ ਨਿਯਮਾਂ ਸਬੰਧੀ ਆਮ ਸਕੂਲਾਂ, ਕਾਲਜਾਂ,
ਵਿਦਿਅਕ ਸੰਸਥਾਵਾਂ ਵਿੱਚ ਜਾ ਕੇ ਸੈਮੀਨਾਰ ਕੀਤੇ ਜਾਣ ਦੀ ਹਦਾਇਤ ਕੀਤੀ ਗਈ, ਤਾਂ ਜੋ ਆਮ
ਵਿਅਕਤੀ ਟਰੈਫਿਕ ਨਿਯਮਾਂ ਤੋਂ ਚੰਗੀ ਤਰ•ਾਂ ਜਾਗਰੂਕ ਹੋ ਸਕਣ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.