ਮਾਨਸਾ ( ਤਰਸੇਮ ਸਿੰਘ ਫਰੰਡ ) ਮਾਨਸਾ ਸ਼ਹਿਰ ਦੀ ਬੱਸ ਸਟੈਂਡ ਤੋਂ ਤਿਨਕੋਨੀ ਤੱਕ ਦੀ
ਲਿੰਕ ਰੋਡ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਿਰਮਾਣ ਅਧੀਨ ਸੀ ਦਾ ਕੰਮ ਅਜੇ ਪੂਰੀ ਤਰਾਂ ਨਾਲ
ਮੁਕੰਮਲ ਵੀ ਨਹੀ ਹੋਇਆ ਕਿ ਏਅਰਟੇਲ ਕੰਪਨੀ ਵੱਲੋਂ ਇਸਦੀ ਇੱਕ ਸਾਈਡ ਤੇ ਤਾਰ ਪਾਉਣ ਲਈ
ਪੁੱਟਣਾ ਸ਼ੁਰੂ ਵੀ ਕਰ ਦਿੱਤਾ ਸੀ। ਜਿਸਦਾ ਕਿ ਅੱਜ ਸਮਾਜਸੇਵੀ ਸੰਸਥਾਵਾ ਦੇ ਨੁਮਾਇੰਦਿਆ ਨੇ
ਵਿਰੋਧ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਮਾਨਸਾ ਸਾਇਕਲ ਗਰੁੱਪ ਦੇ ਸੰਜੀਵ ਪਿੰਕਾ ਨੇ ਦੱਸਿਆ
ਕਿ ਉਹਨਾਂ ਨੂੰ ਜਦੋ ਇਸ ਚੱਲ ਰਹੇ ਕੰਮ ਪਤਾ ਲੱਗਿਆ ਤਾਂ ਉਹਨਾਂ ਇਸ ਦੀ ਜਾਣਕਾਰੀ
ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਨਾਲ ਹੀ ਸਮਾਜਸੇਵੀ ਲੋਕਾ ਨੂੰ ਨਾਲ ਲੈ ਜਾ ਕੇ ਕੰਮ
ਰੋਕਣ ਲਈ ਠੇਕੇਦਾਰ ਨੂੰ ਬੇਨਤੀ ਕੀਤੀ। ਉਹਨਾਂ ਦੱਸਿਆ ਕਿ ਮਾਨਯੋਗ ਡੀ.ਸੀ.ਸਾਹਿਬ ਸ਼੍ਰੀ
ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਮੌਕੇ ਤੇ ਹਾਜਰ ਨਗਰ ਕੌਂਸਲ ਦੇ ਅਧਿਕਾਰੀ ਨੂੰ ਅਗਲੀ
ਕਾਰਵਾਈ ਤੱਕ ਕੰਮ ਰੋਕਣ ਦੇ ਹੁਕਮ ਦਿੱਤੇ। ਡਾ: ਵਿਜੈ ਸਿੰਗਲਾ ਪ੍ਰਧਾਨ ਇਨਵਾਇਰਮੈਟ ਸੁਸਾਇਟੀ
ਮਾਨਸਾ ਨੇ ਡੀ.ਸੀ.ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਕੇ ਉਪਰ ਪਤਾ ਲੱਗਿਆ ਹੈ ਕਿ
ਠੇਕੇਦਾਰ ਕੋਲ ਕੋਈ ਸੜਕ ਤੇ ਤਾਰ ਪਾਉਣ ਦੀ ਕੋਈ ਪਰਮਿਸ਼ਨ ਵੀ ਨਹੀ ਹੈ ਇਸ ਲਈ ਇਸਦਾ ਸਮਾਨ ਜਬਤ
ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਲਜੀਤ ਕੜਵਲ ਪ੍ਰਧਾਨ ਸਾਡਾ ਮਾਨਸਾ ਅਤੇ
ਸਮਾਜਸੇਵੀ ਬਲਜੀਤ ਸ਼ਰਮਾਂ ਨੇ ਕਿਹਾ ਕਿ ਇਹ ਸੜਕ ਜੋ ਕਿ ਕਾਫੀ ਸਮੇਂ ਬਾਅਦ ਬਣੀ ਹੈ ਨੂੰ ਇਸ
ਤਰਾਂ ਖਰਾਬ ਨਹੀ ਹੋਣ ਦਿੱਤਾ ਜਾਵੇਗਾ ਚਾਹੇ ਇਸ ਲਈ ਕੋਈ ਵੀ ਸੰਘਰਸ਼ ਕਰਨਾਂ ਪਵੇ।
ਇਸ ਮੌਕੇ ਡਾ: ਵਿਜੈ ਸਿੰਗਲਾ,ਸੰਜੀਵ ਪਿੰਕਾ,ਬਲਜੀਤ ਕੜਵਲ,ਬਲਜੀਤ ਸ਼ਰਮਾਂ ਹੀਰਾ
ਮਿੱਤਲ,ਤੇਜਿੰਦਰ ਸਿੰਘ,ਰਿੰਕੂ ਸ਼ਰਮਾ ਐਡਵੋਕੇਟ, ਰਾਮ ਕ੍ਰਿਸ਼ਨ ਚੁੱਘ ਸਮੇਤ ਦੁਕਾਨਦਾਰ ਹਾਜਰ
ਸਨ।