ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ, ਪੰਜਾਬ ਦੀ ਸ਼ੇਰਪੁਰ ਇਕਾਈ ਦੇ
ਸੀਨੀਅਰ ਅਧਿਆਪਕ ਆਗੂ ਗੁਰਜੀਤ ਸਿੰਘ ਘਨੌਰ, ਕੁਲਵਿੰਦਰ ਸਿੰਘ ਜਹਾਂਗੀਰ, ਰਾਜਵਿੰਦਰ ਸਿੰਘ
ਧਾਲੀਵਾਲ , ਕੁਲਵੰਤ ਸਿੰਘ ਪੰਜਗਰਾਈਆਂ ਨੇ ਸਾਂਝੇ ਬਿਆਨ ‘ਚ ਆਖਿਆ ਕਿ ਮੰਚ ਦੀ 1ਅਪ੍ਰੈਲ
2018 ਨੂੰ ਰੈਲੀ , ਜੋ ਅਧਿਆਪਕਾਂ ਦੀਆਂ ਜਾਇਜ਼ ਤੇ ਭਖਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ
ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ ਵਿਖੇ ਕੀਤੀ ਜਾ ਰਹੀ ਹੈ। ਉਨ੍ਹਾਂ
ਨੇ ਕਿਹਾ ਕਿ ਮੁਲਾਜ਼ਮ ਵਿਰੋਧੀ ਫ਼ੈਸਲੇ ਲੈਣ ਵਾਲੀ ਸੂਬਾ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ
ਕਾਰਨ ਹਰ ਸਰਕਾਰੀ ਅਤੇ ਗੈਰ ਸਰਕਾਰੀ ਵਰਗ ਦੇ ਵਿਭਾਗਾਂ ਦੇ ਮੁਲਾਜ਼ਮਾਂ ਦੇ ਮਨਾਂ ਵਿੱਚ ਭਾਰੀ
ਰੋਸ ਪਾਇਆ ਜਾ ਰਿਹਾ ਹੈ । ਮੌਜੂਦਾ ਸਿੱਖਿਆ ਨੀਤੀ ਨੂੰ ਰੱਦ ਕਰਵਾਉਣਾ , ਸਿੱਖਿਆ ਪ੍ਰੋਵਾਈਡਰ
ਏ ਆਈ ਈ , ਈ ਜੀ ਐਸ , ਐਸ ਟੀ ਆਰ ਅਤੇ ਆਈ ਈ ਵੀ ਵਲੰਟੀਅਰਾਂ ਨੂੰ ਰੈਗੂਲਰ ਕਰਵਾਉਣਾ ,
ਕੰਪਿਊਟਰ ਅਧਿਆਪਕ , ਐੱਸ ਐੱਸ ਏ , ਆਰ ਐੱਮ ਐੱਸ ਏ , ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ
ਕਰਨ ਸਬੰਧੀ ਅਤੇ ਅਧਿਆਪਕਾਂ ਤੇ ਦਰਜ ਕੀਤੇ ਕੇਸ ਵਾਪਸ ਲਏ ਜਾਣ । ਇਸ ਸਮੇਂ ਰਘਵਿੰਦਰ ਸਿੰਘ ,
ਰੇਸ਼ਮ ਸਿੰਘ ਜ਼ਿਲ੍ਹਾ ਪ੍ਰਧਾਨ (ਈਪੀ ) ਨਾਜ਼ਰ ਸਿੰਘ ਘਨੌਰੀ ਕਲਾਂ ,ਕੇਵਲ ਸਿੰਘ , ਮਨਦੀਪ
ਚਾਂਗਲੀ ਬਲਾਕ ਪ੍ਰਧਾਨ (ਈਪੀ ) , ਧਰਮਿੰਦਰ ਪਾਲ , ਹਰਜਿੰਦਰ ਸਿੰਘ ਮੁੱਖ ਅਧਿਆਪਕ ਆਦਿ ਤੋਂ
ਇਲਾਵਾ ਹੋਰ ਬਹੁਤ ਸਾਰੇ ਅਧਿਆਪਕ ਹਾਜ਼ਰ ਸਨ ।